ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ 10 ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਨੂੰ ਸਵੇਰੇ 11.30 ਵਜੇ ਐਲਾਨ ਕੀਤਾ ਹੈ। ਪਹਿਲੇ ਨੰਬਰ ਉੱਤੇ ਲੁਧਿਆਣਾ ਦੇ 99.54 ਪ੍ਰਤੀਸ਼ਤ ਨੰਬਰ ਲੈ ਕੇ ਨੇਹਾ ਵਰਮਾ ਅੱਵਲ ਰਹੀ ਹੈ। ਦੂਜੇ ਨੰਬਰ ਉੱਤੇ ਜ਼ਿਲਾ ਸੰਗਰੂਰ ਦੇ ਧੂਰੀ ਦੀ ਹਰਲੀਨ ਕੌਰ, ਲੁਧਿਆਣਾ ਦੇ ਹੀ ਅੰਕਿਤਾ ਸੱਚਦੇਵਾ ਤੇ ਅੰਜਲੀ ਹਨ। ਤਿੰਨਾਂ ਨੇ 99.23 ਪ੍ਰਤੀਸ਼ਤ ਲੈ ਕੇ ਦੂਜੇ ਸਥਾਨ ਹਾਸਲ ਕੀਤਾ ਹੈ।
ਤੀਜੇ ਸਥਾਨ 'ਤੇ ਗੁਰਦਾਸਪੁਰ ਦੀ ਦਮਨਪ੍ਰੀਤ ਕੌਰ, ਬਠਿੰਡਾ ਦੀ ਜਸ਼ਨਦੀਪ ਕੌਰ ਤੇ ਲੁਧਿਆਣਾ ਦੀ ਸੋਨੀ ਕੌਰ ਹਨ। ਤਿੰਨਾਂ ਨੇ 99.8 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।
ਇਸਤੋਂ ਇਲਾਵਾ ਤੀਜੇ ਸਥਾਨ ਉੱਤੇ ਲੁਧਿਆਣਾ ਦਾ ਅਭਿਗਿਆਨ ਕੁਮਾਰ, ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਲੁਧਿਆਣਾ ਦੀ ਅਨੀਸ਼ਾ ਚੋਪੜਾ ਤੇ ਰੋਪੜ ਦੀ ਜੀਆ ਨੰਦਾ ਹਨ। ਇਨ੍ਹਾਂ ਨੇ ਵੀ 99.08 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।
ਸ਼ਾਮ ਨੂੰ ਹੀ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਨਤੀਜੇ ਦੇਖ ਸਕਣਗੇ। ਵਿਦਿਆਰਥੀ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਵੇਖ ਸਕਦੇ ਹਨ।
ਇਸਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਦੇ ਨਤੀਜੇ ਐਲਾਨੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Class 10 results, Class X results, PSEB, Punjab School Education Board