PSEB 10th Result: ਚੰਡੀਗੜ੍ਹ/ਜੀਰਾ: ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ 'ਚ ਜੀਰਾ ਦੇ ਸ਼੍ਰੀ ਆਤਮ ਵੱਲਭ ਜੈਨ ਵਿਦਿਆਪੀਠ ਸਕੂਲ (Shri Atam Vallabh Jain Vidyapeeth School) ਵਿਦਿਆਰਥੀਆਂ ਨੇ ਵੀ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਕਮਾਇਆ ਹੈ। ਇਸ ਸਕੂਲ ਦੇ 3 ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਮੈਰਿਟ ਸੂਚੀ ਵਿੱਚ ਨਾਂਅ ਦਰਜ ਕਰਵਾਇਆ ਹੈ, ਇਨ੍ਹਾਂ ਵਿੱਚ ਸਿਮਰਨਜੀਤ ਕੌਰ ਨੇ ਪੰਜਾਬ ਵਿਚੋਂ 2 ਦੂਜਾ ਸਥਾਨ, ਨਵਜੋਤ ਕੌਰ ਨੇ 6ਵਾਂ ਸਥਾਨ ਅਤੇ ਨਿਤਿਨ ਕਪੂਰ ਨੇ 14ਵਾਂ ਸਥਾਨ ਹਾਸਲ ਕੀਤਾ ਹੈ।
ਜੇਕਰ ਇਨ੍ਹਾਂ ਵਿਦਿਆਰਥੀਆਂ ਦੀ ਹੋਰ ਪ੍ਰਾਪਤੀ ਬਾਰੇ ਗੱਲ ਕੀਤੀ ਜਾਵੇ ਤਾਂ ਸਿਮਰਨਜੀਤ ਕੌਰ ਨੇ ਜ਼ਿਲ੍ਹੇ ਵਿਚੋਂ ਦੂਜਾ ਅਤੇ ਸਕੂਲ ਵਿਚੋਂ ਪਹਿਲਾ ਸਥਾਨ, ਨਵਜੋਤ ਕੌਰ ਜ਼ਿਲ੍ਹੇ ਵਿਚੋਂ ਨੇ 6ਵਾਂ ਅਤੇ ਸਕੂਲ ਵਿਚੋਂ ਦੂਜਾ ਸਥਾਨ, ਜਦਕਿ ਨਿਤਿਨ ਕਪੂਰ ਨੇ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।
ਇਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਪਿੱਛੋਂ ਸ੍ਰੀਮਤੀ ਕਿਰਨ ਅਗਰਵਾਲ ਸਕੂਲ ਪ੍ਰਿੰਸੀਪਲ, ਸ਼੍ਰੀਮਤੀ ਸ਼ਾਲੂ ਸੂਦ (ਪ੍ਰਿੰਸੀਪਲ ਸੀਬੀਐਸਈ), ਸ਼੍ਰੀਮਤੀ ਅਰਚਨਾ ਜੈਨ (ਐਕਟਿੰਗ ਮੈਨੇਜਰ), ਸ਼੍ਰੀਮਤੀ ਬਲਜੀਤ ਕੌਰ ਵਾਈਸ ਪ੍ਰਿੰਸੀਪਲ, ਕਲਾਸ ਇੰਚਾਰਜ ਸ੍ਰੀਮਤੀ ਸ਼ਾਲੂ ਅਰੋੜਾ ਅਤੇ ਲਾਭਾ ਸ਼ਰਮਾ (ਡੀਪੀ) ਦੇ ਸਕੂਲ ਵਿੱਚ ਵਧੀਆ ਅਨੁਸ਼ਾਸਨ, ਪੜ੍ਹਾਈ ਅਤੇ ਦੇਖ-ਰੇਖ ਦਾ ਹੱਥ ਹੈ।
ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੌਰਾਨ ਸ੍ਰੀਮਤੀ ਕਿਰਨ ਅਗਰਵਾਲ ਸਕੂਲ ਪ੍ਰਿੰਸੀਪਲ, ਸ਼੍ਰੀਮਤੀ ਸ਼ਾਲੂ ਸੂਦ (ਪ੍ਰਿੰਸੀਪਲ ਸੀਬੀਐਸਈ) ਸਮੇਤ ਹੋਰਨਾਂ ਅਧਿਆਪਕਾਂ ਨੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਤੋਂ ਵੀ ਬੱਚਿਆਂ ਨੂੰ ਹੋਰ ਲਗਨ ਅਤੇ ਮਿਹਨਤ ਨਾਲ ਇਸੇ ਤਰ੍ਹਾਂ ਬੁਲੰਦੀਆਂ ਛੋਹਣ ਲਈ ਅਸੀਸਾਂ ਦਿੱਤੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 10th Result 2022, Class 10 results, Class X results, PSEB