PSEB ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਜਾਣੋ

News18 Punjab
Updated: May 11, 2019, 1:06 PM IST
share image
PSEB ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਜਾਣੋ
PSEB ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਜਾਣੋ

  • Share this:
  • Facebook share img
  • Twitter share img
  • Linkedin share img
ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ  ਨੇ  12ਵੀਂ ਜਮਾਤ(ਮਾਰਚ 2019) ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ ਫੀਸਦ ਪਾਸ ਫੀਸਦੀ 86  ਰਹੀ ਹੈ। ਨਤੀਜਿਆਂ ਵਿੱਚ ਕੁੜੀਆਂ ਨੇ ਫਿਰ  ਬਾਜ਼ੀ ਮਾਰੀ ਹੈ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਕ ਵੈੱਬਸਾਈਟ www.pseb.ac.in 'ਤੇ ਜਾ ਕੇ ਵੇਖ ਸਕਦੇ ਹਨ।

ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਦੇ ਮੀਟਿੰਗ ਰੂਮ ਵਿਖੇ ਐਲਾਨਿਆ ਹੈ। ਬੋਰਡ ਵਲੋਂ ਐਲਾਨੇ ਗਏ ਨਤੀਜੇ ਅਨੁਸਾਰ ਅਕਾਦਮਿਕ ਸ਼੍ਰੇਣੀ (ਬਿਨਾਂ ਖੇਡ ਅੰਕਾਂ) 'ਚ ਸੂਬੇ ਭਰ 'ਚੋਂ ਤਿੰਨ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ। ਇਨ੍ਹਾਂ 'ਚ ਲੁਧਿਆਣਾ ਦੇ ਸਰਬਜੋਤ ਸਿੰਘ, ਮਲੋਦ ਦੀ ਅਮਨ ਅਤੇ ਨਕੋਦਰ ਦੀ ਮੁਸਕਾਨ ਸੈਣੀ ਦੇ ਨਾਂ ਸ਼ਾਮਲ ਹਨ। ਤਿੰਨਾਂ ਨੇ 450 'ਚੋਂ 445 ਅੰਕ (98.89) ਹਾਸਲ ਕੀਤੇ ਹਨ। ਦੂਜੇ ਨੰਬਰ ਲੁਧਿਆਣਾ ਦੀ ਲਵਲੀਨ ਵਰਮਾ ਰਹੀ ਹੈ। ਲਵਲੀਨ 444 ਅੰਕ ਹਾਸਲ ਕੀਤੇ ਹਨ।

ਉੱਥੇ ਹੀ ਤੀਜੇ ਸਥਾਨ 'ਤੇ ਵੀ ਦੋ ਵਿਦਿਆਰਥਣਾਂ ਰਹੀਆਂ ਹਨ। ਇਨ੍ਹਾਂ 'ਚ ਫ਼ਾਜ਼ਿਲਕਾ ਦੀ ਨਾਜ਼ੀਆ ਕੰਬੋਜ ਅਤੇ ਲੁਧਿਆਣਾ ਦੀ ਮੁਸਕਾਨ ਦੇ ਨਾਂ ਸ਼ਾਮਲ ਹਨ। ਦੋਹਾਂ ਵਿਦਿਆਰਥਣਾਂ ਨੇ 450 'ਚੋਂ 443 ਅੰਕ ਹਾਸਲ ਕੀਤੇ ਹਨ।
ਖੇਡ ਕੋਟੇ ਵਿੱਚੋਂ ਅੱਵਲ-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਅਨੁਸਾਰ ਖੇਡ ਕੋਟੇ 'ਚ ਸੂਬੇ ਭਰ 'ਚੋਂ ਤਿੰਨ ਵਿਦਿਆਰਥੀਆਂ ਰਹੇ ਹਨ। ਇਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਫ਼ਾਜ਼ਿਲਕਾ ਦੀ ਖ਼ੁਸ਼ਦੀਪ ਕੌਰ, ਲੁਧਿਆਣਾ ਦੀ ਰਵਜੀਤ ਕੌਰ ਨੇ 450 'ਚੋਂ 450 ਅੰਕ ਹਾਸਲ ਕਰ ਕੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਸੰਗਰੂਰ ਦੀ ਲਵਪ੍ਰੀਤ ਕੌਰ ਨੇ 450 'ਚੋਂ 448 ਅੰਕ ਹਾਸਲ ਕਰ ਕੇ ਦੂਜਾ ਸਥਾਨ ਅਤੇ ਲੁਧਿਆਣਾ ਦੀ ਅਮਨਪ੍ਰੀਤ ਕੌਰ ਤੇ ਫ਼ਰੀਦਕੋਟ ਦੀ ਹਰਮਨਪ੍ਰੀਤ ਕੌਰ ਨੇ 450 'ਚੋਂ 445 ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ।

ਨਤੀਜਿਆਂ ਵਿੱਚ ਕਿਹੜੇ ਸ਼ਹਿਰ ਰਹੇ ਮੋਹਰੀ-

ਨਤੀਜਿਆਂ ਮੁਤਾਬਕ 108 ਮੈਰਿਟਾਂ ਨਾਲ ਲੁਧਿਆਣਾ ਜ਼ਿਲ੍ਹਾ ਸੂਬੇ ਭਰ 'ਚੋਂ ਮੋਹਰੀ ਰਿਹਾ ਹੈ। ਉੱਥੇ ਹੀ 26 ਮੈਰਿਟਾਂ ਨਾਲ ਹੁਸ਼ਿਆਰਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੂਜੇ ਨੰਬਰ 'ਤੇ ਰਹੇ ਹਨ। ਤੀਜੇ ਸਥਾਨ 'ਤੇ ਜ਼ਿਲ੍ਹਾ ਜਲੰਧਰ ਰਿਹਾ ਹੈ। ਜਲੰਧਰ ਦੇ 25 ਵਿਦਿਆਰਥੀ ਮੈਰਿਟ ਸੂਚੀ 'ਚ ਆਏ ਹਨ।

 ਨਤੀਜਾ ਦੇਖਣ ਲਈ ਹੇਠ ਲਿਖਿਆ ਕੰਮ ਕਰੋ...


-ਪੰਜਾਬ ਬੋਰਡ 12ਵੀਂ ਦਾ ਨਤੀਜਾ ਚੈੱਕ ਕਰਨ ਦੇ ਲਈ ਵਿਦਿਆਰਥੀ ਪੀ. ਐੱਸ. ਈ. ਬੀ. ਦੀ ਅਧਿਕਾਰਤ ਵੈੱਬਸਾਈਟ www.pseb.ac.in ਨੂੰ ਖੋਲ੍ਹਣ।
-ਵੈੱਬਸਾਈਟ ਦੇ ਹੋਮ ਪੇਜ਼ 'ਤੇ Result ਸੈਕਸ਼ਨ 'ਚ ਕਲਿਕ ਕਰੋ
-ਕਲਿਕ ਕਰਨ ਤੋਂ ਬਾਅਦ ਨਵਾਂ ਪੇਜ਼ ਖੁੱਲ੍ਹ ਜਾਵੇਗਾ, ਉਥੇ Senior Secondary Examination Result 2019 ਲਿੰਕ 'ਤੇ ਕਲਿਕ ਕਰੋ।
-ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਸਬਮਿਟ ਬਟਨ 'ਤੇ ਕਲਿਕ ਕਰਨ।

 









 







First published: May 11, 2019, 11:53 AM IST
ਹੋਰ ਪੜ੍ਹੋ
ਅਗਲੀ ਖ਼ਬਰ