PSPCL ਨੇ ਐਤਵਾਰ ਨੂੰ ਸੂਬੇ ਭਰ 'ਚ ਕਿਸਾਨਾਂ ਲਈ ਔਸਤਨ 10.3 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ

News18 Punjabi | News18 Punjab
Updated: July 5, 2021, 8:52 PM IST
share image
PSPCL ਨੇ ਐਤਵਾਰ ਨੂੰ ਸੂਬੇ ਭਰ 'ਚ ਕਿਸਾਨਾਂ ਲਈ ਔਸਤਨ 10.3 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ
PSPCL ਨੇ ਐਤਵਾਰ ਨੂੰ ਸੂਬੇ ਭਰ 'ਚ ਕਿਸਾਨਾਂ ਲਈ ਔਸਤਨ 10.3 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ

  • Share this:
  • Facebook share img
  • Twitter share img
  • Linkedin share img
ਕਿਸਾਨਾਂ ਨੂੰ ਬਿਜਲੀ ਸਪਲਾਈ ਦੇ ਘੰਟਿਆਂ ਵਿੱਚ ਵਾਧਾ ਕਰਨ ਲਈ ਆਪਣੇ ਵਿਸ਼ੇਸ਼ ਯਤਨਾਂ ਨੂੰ ਜਾਰੀ ਰੱਖਦਿਆਂ, ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਐਤਵਾਰ (4 ਜੁਲਾਈ) ਨੂੰ ਝੋਨੇ ਦੀ ਬਿਜਾਈ ਸਬੰਧੀ ਕੰਮਾਂ ਲਈ ਸੂਬੇ ਭਰ ਵਿੱਚ ਔਸਤਨ 10.3 ਘੰਟੇ ਬਿਜਲੀ ਸਪਲਾਈ ਕੀਤੀ ਗਈ।

ਪੀ.ਐਸ.ਪੀ.ਸੀ.ਐਲ. ਦੇ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਏ ਵੇਣੂ ਪ੍ਰਸਾਦ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਵਿਭਾਗ ਝੋਨੇ ਦੀ ਬਿਜਾਈ ਲਈ ਵੱਧ ਤੋਂ ਵੱਧ ਬਿਜਲੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ।

ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਸੂਬੇ ਨੂੰ ਔਸਤਨ ਬਿਜਲੀ ਸਪਲਾਈ ਦਾ ਸਮਾਂ ਸਨਿਚਰਵਾਰ ਨੂੰ 9.8 ਘੰਟਿਆਂ ਤੋਂ ਵਧਾ ਕੇ ਐਤਵਾਰ ਨੂੰ 10.3 ਘੰਟੇ ਕਰ ਦਿੱਤਾ ਗਿਆ।
ਐਤਵਾਰ ਨੂੰ ਖੇਤੀਬਾੜੀ ਕਾਰਜਾਂ ਲਈ ਸਪਲਾਈ ਕੀਤੀ ਗਈ ਬਿਜਲੀ ਦੇ ਸਮੇਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਸੀ.ਐਮ.ਡੀ. ਨੇ ਕਿਹਾ ਕਿ ਸ਼ਨਿਚਰਵਾਰ ਨੂੰ ਬਾਰਡਰ ਜੋਨ ਗੁਰਦਾਸਪੁਰ, ਸਬ ਅੰਮਿ੍ਤਸਰ ਅਤੇ ਤਰਨ ਤਾਰਨ ਨੂੰ 12.4 ਘੰਟਿਆਂ ਦੇ ਮੁਕਾਬਲੇ 14.7 ਘੰਟੇ ਔਸਤਨ ਬਿਜਲੀ ਸਪਲਾਈ ਮਿਲੀ ਜਦੋਂ ਕਿ ਉੱਤਰੀ ਜੋਨ ਦੇ ਜ਼ਿਲਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨੂੰ 10.3 ਘੰਟਿਆਂ ਦੇ ਮੁਕਾਬਲੇ ਔਸਤਨ 11.0 ਘੰਟੇ ਬਿਜਲੀ ਸਪਲਾਈ ਮਿਲੀ।

ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਦੱਖਣੀ ਜੋਨ ਦੇ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ ਜਿਲਿਆਂ ਨੂੰ ਔਸਤਨ 10.2 ਘੰਟੇ ਬਿਜਲੀ ਸਪਲਾਈ ਮਿਲੀ।
Published by: Gurwinder Singh
First published: July 5, 2021, 8:52 PM IST
ਹੋਰ ਪੜ੍ਹੋ
ਅਗਲੀ ਖ਼ਬਰ