Times Higher Education ਰੈਂਕਿੰਗ ਵਿੱਚ ਪੀਯੂ ਦਾ ਚੌਥਾ ਸਥਾਨ 

ਦੇਸ਼ ਵਿੱਚੋਂ 63 ਸਿੱਖਿਆ ਸੰਸਥਾਵਾਂ ਨੇ ਇਸ ਰੈਂਕਿੰਗ ਵਿੱਚ ਭਾਗ ਲਿਆ।ਪਿਛਲੇ ਸਾਲ ਯੂਨੀਵਰਸਿਟੀ ਦਾ ਰੈਂਕ 21 ਸੀ। ਕਈ ਸਾਲਾਂ ਤੋਂ ਯੂਨੀਵਰਸਿਟੀ ਦਾ ਰੈਂਕ ਡਿੱਗ ਰਿਹਾ ਸੀ ਪਰ ਇਸ ਵਾਰ ਫੇਰ ਯੂਨੀਵਰਸਿਟੀ ਨੇ ਚੰਗਾ ਰੈਂਕ ਹਾਸਲ ਕੀਤਾ ਹੈ।

Times Higher Education ਰੈਂਕਿੰਗ ਵਿੱਚ ਪੀਯੂ ਦਾ ਚੌਥਾ ਸਥਾਨ 

 • Share this:
  Arshdeep Arshi

  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ Times Higher Education ਰੈਂਕਿੰਗ 2021 ਵਿੱਚ ਦੇਸ਼ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਦੇਸ਼ ਵਿੱਚੋਂ 63 ਸਿੱਖਿਆ ਸੰਸਥਾਵਾਂ ਨੇ ਇਸ ਰੈਂਕਿੰਗ ਵਿੱਚ ਭਾਗ ਲਿਆ।ਪਿਛਲੇ ਸਾਲ ਯੂਨੀਵਰਸਿਟੀ ਦਾ ਰੈਂਕ 21 ਸੀ। ਕਈ ਸਾਲਾਂ ਤੋਂ ਯੂਨੀਵਰਸਿਟੀ ਦਾ ਰੈਂਕ ਡਿੱਗ ਰਿਹਾ ਸੀ ਪਰ ਇਸ ਵਾਰ ਫੇਰ ਯੂਨੀਵਰਸਿਟੀ ਨੇ ਚੰਗਾ ਰੈਂਕ ਹਾਸਲ ਕੀਤਾ ਹੈ।

  ਵੱਖ-ਵੱਖ ਰੈਂਕਿੰਗਾਂ ਦੇੇ ਨਾਲ ਯੂਨੀਵਰਸਿਟੀ ਨੂੰ ਮਿਲਣ ਵਾਲੀਆਂ  ਗ੍ਰਾਂਟਾਂ ਅਤੇ ਹੋਰ ਸਹੂਲਤਾਂ 'ਤੇ ਪ੍ਰਭਾਵ ਪੈਂਦਾ ਹੈ। ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ ਉੱਤੇ ਵੀ ਇਸਦਾ ਪ੍ਰਭਾਵ ਪੈਂਦਾ ਹੈ। ਟੀਚਿੰਗ, ਰਿਸਰਚ, ਸਾਈਟੇਸ਼ਨ, ਇੰਡਸਟਰੀ ਤੋਂ ਆਮਦਨ ਅਤੇ ਇੰਟਰਨੈਸ਼ਨਲ ਆਉਟਲੁਕ ਵਿੱਚ ਸਿੱਖਿਆ ਸੰਸਥਾਵਾਂ ਨੂੰ ਨੰਬਰ ਦਿੱਤੇ ਜਾਂਦੇ ਹਨ ਜਿਸ ਦੇ ਆਧਾਰ ਉੱਤੇ ਰੈਂਕਿੰਗ ਤਿਆਰ ਹੁੰਦੀ ਹੈ।

  ਇੰਟਰਨੈਸ਼ਨਲ ਰੈਂਂਕਿੰਗ ਵਿੱਚ ਪੰਜਾਬ ਯੂਨੀਵਰਸਿਟੀ ਦਾ ਰੈਂਕ 600-800 ਦੀ ਬਰੈਕੇਟ ਵਿੱਚ ਹੈ। ਟੀਚਿੰਗ ਵਿੱੱਚ ਯੂਨੀਵਰਸਿਟੀ ਇੰਟਰਨੈਸ਼ਨਲ ਪੱਧਰ 'ਤੇ 499 ਸਥਾਨ 'ਤੇ ਹੈ। ਇੰਟਰਨੈਸ਼ਨਲ ਆਉਟਲੁਕ ਵਿੱਚ ਯੂਨੀਵਰਸਿਟੀ ਦਾ 1497 ਰੈਂਂਕ ਹੈ। ਯੂਨੀਵਰਸਿਟੀ ਨੇ ਟੀਚਿੰਗ ਵਿੱਚ 29.1, ਰਿਸਰਚ ਵਿੱਚ 15.2, ਸਾਈਟੇਸ਼ਨ ਵਿੱਚ 52.9, ਇੰਡਸਟਰੀ ਤੋਂ ਆਮਦਨ ਵਿੱਚ 34.7 ਅਤੇ ਇੰਟਰਨੈਸ਼ਨਲ ਆਉਟਲੁਕ ਵਿੱਚ 16.0 ਸਕੋਰ ਹਾਸਲ ਕੀਤਾ ਹੈੈ।

  ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵੱਖ-ਵੱਖ ਪੈਰਾਮੀਟਰਾਂ 'ਤੇ ਯੂਨੀਵਰਸਿਟੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।
  Published by:Ashish Sharma
  First published: