ਹੁਣ ਕੁੜਤਾ-ਪਜਾਮਾ ਨਹੀਂ ਪਾ ਸਕਣਗੇ ਸਰਕਾਰੀ ਮਾਸਟਰ, ਮਹਿਲਾ ਅਧਿਆਪਕ...


Updated: July 12, 2018, 6:30 PM IST
ਹੁਣ ਕੁੜਤਾ-ਪਜਾਮਾ ਨਹੀਂ ਪਾ ਸਕਣਗੇ ਸਰਕਾਰੀ ਮਾਸਟਰ, ਮਹਿਲਾ ਅਧਿਆਪਕ...

Updated: July 12, 2018, 6:30 PM IST
ਪੰਜਾਬ ਦਾ ਸਿੱਖਿਆ ਵਿਭਾਗ ਡਰੈੱਸ ਕੋਡ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਸਿੱਖਿਆ ਮੰਤਰੀ ਓਪੀ ਸੋਨੀ ਨੇ ਪੁਰਸ਼ ਅਧਿਆਪਕਾਂ ਨੂੰ ਸਿਆਸੀ ਆਗੂਆਂ ਵਾਂਗ ਕੁੜਤਾ ਪਜਾਮਾ ਨਾ ਪਾਉਣ ਦੀ ਸਲਾਹ ਦਿੱਤੀ ਹੈ। ਇਸ ਬਾਰੇ ਸਰਕਾਰ ਵੱਲੋਂ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਅਜਿਹੇ ਕੱਪੜਿਆਂ ਨਾਲ ਬੱਚਿਆਂ 'ਤੇ ਗਲਤ ਅਸਰ ਪੈਂਦਾ ਹੈ। ਸਰਕਾਰ ਵੱਲੋਂ ਸਾਰੇ ਵਿੱਦਿਅਕ ਸੰਗਠਨਾਂ ਨੂੰ ਇਸ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ।

ਜਾਣਕਾਰੀ ਇਹ ਵੀ ਹੈ ਕਿ ਮਹਿਲਾ ਟੀਚਰਾਂ ਨੂੰ ਵੀ ਸਕੂਲ ਵਿਚ ਪਲਾਜ਼ੋ ਅਤੇ ਲੈਗਿੰਗ ਨਾ ਪਾਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਕਿ ਸਿੱਖਿਆ ਮੰਤਰੀ ਇਸ ਤੋਂ ਇਨਕਾਰ ਕਰ ਰਹੇ ਹਨ। ਸਿੱਖਿਆ ਮੰਤਰੀ ਓ.ਪੀ ਸੋਨੀ ਮੁਤਾਬਕ ਉਹ ਚਾਹੁੰਦੇ ਨੇ ਕਿ ਅਧਿਆਪਕਾਂ ਦਾ ਡੈੱਸ ਕੋਡ ਚੰਗਾ ਹੋਵੇ ਤੇ ਇਸ ਲਈ ਉਨ੍ਹਾਂ ਅਧਿਆਪਕਾਂ ਨੂੰ ਸਕੂਲ ਟਾਈਮ ਕੁੜਤਾ ਪਜਾਮਾ ਨਾ ਪਾਉਣ ਦੀ ਸਲਾਹ ਦਿੱਤੀ ਹੈ ਜਦਕਿ ਮਹਿਲਾ ਅਧਿਆਪਕਾਂ ਲਈ ਕੋਈ ਡ੍ਰੈੱਸ ਕੋਡ ਨਹੀਂ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਡਰੈੱਸ ਕੋਡ ਨੂੰ ਲੈ ਕੇ ਮਈ 2017 ਵਿੱਚ ਪੰਜਾਬ ਐਜੂਕੇਸ਼ਨ ਬੋਰਡ ਨੇ ਵੀ ਅਜਿਹਾ ਹੀ ਫਰਮਾਨ ਜਾਰੀ ਕੀਤਾ ਸੀ। ਉਸ ਵਿੱਚ ਟ੍ਰਾਉਜਰ, ਪਲਾਜ਼ੋ ਅਤੇ ਲੈਗਿੰਗ ਦੇ ਇਲਾਵਾ ਬ੍ਰਾਈਟ ਕਲਰ ਦੇ ਸੂਟ ਪਾਉਣ ਉੱਤੇ ਵੀ ਰੋਕ ਲਗਾਈ ਸੀ ਪਰ ਅਧਿਆਪਕਾਂ ਦੇ ਵਿਰੋਧ ਦੇ ਬਾਅਦ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...