Home /News /punjab /

ਪਾਣੀ ਦੀ ਟੈਂਕੀ ਤੇ ਚੜ੍ਹਣ ਵਾਲਾ ਪਨਬਸ ਮੁਲਾਜ਼ਮ ਡਿਸਮਿਸ

ਪਾਣੀ ਦੀ ਟੈਂਕੀ ਤੇ ਚੜ੍ਹਣ ਵਾਲਾ ਪਨਬਸ ਮੁਲਾਜ਼ਮ ਡਿਸਮਿਸ

ਪਾਣੀ ਦੀ ਟੈਂਕੀ ਤੇ ਚੜ੍ਹਣ ਵਾਲਾ ਪਨਬਸ ਮੁਲਾਜ਼ਮ ਡਿਸਮਿਸ

ਪਾਣੀ ਦੀ ਟੈਂਕੀ ਤੇ ਚੜ੍ਹਣ ਵਾਲਾ ਪਨਬਸ ਮੁਲਾਜ਼ਮ ਡਿਸਮਿਸ

  • Share this:
    ਰਾਜੀਵ ਸ਼ਰਮਾ

    ਅੰਮ੍ਰਿਤਸਰ- ਪਨਬੱਸ ਵਿੱਚ ਬਤੌਰ ਡਰਾਈਵਰ ਦੀ ਨੌਕਰੀ ਵਾਲਾ ਹਰਜੀਤ ਸਿੰਘ ਅੱਜ ਰੇਲਵੇ ਸਟੇਸ਼ਨ ਨੇੜੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ, ਜਿਸਨੂੰ ਉਤਾਰਨ ਲਈ ਪੁਲਿਸ ਨੂੰ ਕਈ ਘੰਟੇ ਕੜੀ ਮਸ਼ੱਕਤ ਕਰਨੀ ਪਈ।  ਕਰੀਬ 4 ਘੰਟਿਆਂ ਬਾਅਦ ਉਹ ਟੈਂਕੀ ਤੋਂ ਹੇਠਾਂ ਆਇਆ ਅਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਉਸਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ।
    ਜਾਣਕਾਰੀ ਮੁਤਾਬਿਕ ਹਰਜੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਪਨਬੱਸ ਮਹਿਕਮੇ ਵਿੱਚ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ, ਪਰ ਅੱਜ ਉਸਨੂੰ ਇਸ ਲਈ ਡਿਸਮਿੱਸ ਕਰ ਦਿੱਤਾ ਗਿਆ ਕਿਉਂਕਿ ਉਸ ਉੱਤੇ ਸਰਕਾਰੀ ਬੱਸ ਵਿੱਚੋਂ 5 ਲੀਟਰ ਡੀਜ਼ਲ ਚੋਰੀ ਕਰਨ ਦਾ ਇਲਜ਼ਾਮ ਸੀ।

    ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਮਾਨਦਾਰੀ ਨਾਲ ਨੌਕਰੀ ਕੇ ਰਿਹਾ ਹੈ। ਸਰਕਾਰੀ ਬੱਸਾਂ ਦੀਆਂ ਡੀਜ਼ਲ ਟੈਂਕੀਆਂ ਦੇ ਢੱਕਣ ਟੁੱਟਣ ਕਰਕੇ ਕਈ ਵਾਰ ਡੀਜ਼ਲ ਘੱਟ ਜਾਂਦਾ ਹੈ। ਕੁੱਝ ਅਜਿਹਾ ਹੀ ਉਸ ਵੱਲੋਂ ਚਲਾਈ ਜਾਂਦੀ ਬੱਸ ਵਿੱਚ ਵੀ ਹੋਇਆ ਪਰ  ਮੌਕੇ ਤੇ ਮੌਜੂਦ ਅਧਿਕਾਰੀ ਨੇ ਉਸਦੀ ਗੱਲ ਸੁਣੇ ਬਗੈਰ ਹੀ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਅਤੇ ਉਸਨੂੰ ਨੌਕਰੀ ਤੋਂ ਫਾਰਿਗ ਕਰ ਦਿੱਤਾ ਗਿਆ।

    ਹਰਜੀਤ ਸਿੰਘ ਦਾ ਇਹ ਵੀ ਇਲਜ਼ਾਮ ਹੈ ਕਿ ਉਸਨੂੰ ਵਿਭਾਗ ਵੱਲੋਂ ਕੋਈ ਵੀ ਨੋਟਿਸ ਨਹੀਂ ਜਾਰੀ ਕੀਤਾ ਗਿਆ। ਉਸਦੀ ਮੰਗ ਹੈ ਕਿ ਉਸਨੂੰ ਬਹਾਲ ਕਰਨ ਦੇ ਨਾਲ ਨਾਲ ਸਬੰਧਿਤ ਅਧਿਕਾਰੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।

    ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਜੀਤ ਸਿੰਘ ਦੇ ਟੈਂਕੀ ਤੇ ਚੜ੍ਹਨ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਬਾਅਦ ਵਿੱਚ ਪੰਜਾਬ ਪੁਲਿਸ ਦੇ ਕਮਾਂਡੋ ਵੀ ਬੁਲਾਏ ਗਏ। ਇਸਦੇ ਨਾਲ ਹੀ ਪਨਬੱਸ ਯੂਨੀਅਨ ਦੇ ਆਗੂਆਂ ਨੇ ਵੀ ਹਰਜੀਤ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ। ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਹਰਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਮੌਕੇ ਤੇ ਬੁਲਾਇਆ ਗਿਆ। ਹਰਜੀਤ ਦੇ ਪੁੱਤ ਵੱਲੋਂ ਗੁਜ਼ਾਰਿਸ਼ ਕਰਨ ਉਤੇ ਹਰਜੀਤ ਸਿੰਘ ਹੇਠਾਂ ਆਉਣ ਲਈ ਰਾਜ਼ੀ ਹੋਇਆ ਅਤੇ ਉਸਦਾ ਭਰਾ ਟੈਂਕੀ ਤੇ ਚੜ੍ਹ ਕੇ ਉਸਨੂੰ ਹੇਠਾਂ ਲੈ ਕੇ ਆਇਆ।
    Published by:Ashish Sharma
    First published:

    Tags: Amritsar, Drivers

    ਅਗਲੀ ਖਬਰ