Home /News /punjab /

ਸ਼ਰਾਰਤੀ ਅਨਸਰਾਂ ਨੇ ਫਿਰੌਤੀ ਲਈ 150 ਫਰਜ਼ੀ ਬੈਂਕ ਖਾਤੇ ਖੁਲਵਾਏ - ਪੁਲਿਸ ਦਾ ਖੁਲਾਸਾ

ਸ਼ਰਾਰਤੀ ਅਨਸਰਾਂ ਨੇ ਫਿਰੌਤੀ ਲਈ 150 ਫਰਜ਼ੀ ਬੈਂਕ ਖਾਤੇ ਖੁਲਵਾਏ - ਪੁਲਿਸ ਦਾ ਖੁਲਾਸਾ

ਸ਼ਰਾਰਤੀ ਅਨਸਰਾਂ ਨੇ ਫਿਰੌਤੀ ਲਈ 150 ਫਰਜ਼ੀ ਬੈਂਕ ਖਾਤੇ ਖੁਲਵਾਏ - ਪੁਲਿਸ ਦਾ ਖੁਲਾਸਾ ( ਸੰਕੇਤਕ ਤਸਵੀਰ)

ਸ਼ਰਾਰਤੀ ਅਨਸਰਾਂ ਨੇ ਫਿਰੌਤੀ ਲਈ 150 ਫਰਜ਼ੀ ਬੈਂਕ ਖਾਤੇ ਖੁਲਵਾਏ - ਪੁਲਿਸ ਦਾ ਖੁਲਾਸਾ ( ਸੰਕੇਤਕ ਤਸਵੀਰ)

ਪੰਜਾਬ 'ਚ ਫਿਰੌਤੀ ਮੰਗਣ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ 'ਚ ਵੱਡਾ ਖੁਲਾਸਾ ਹੋਇਆ ਹੈ। ਡਾਕਟਰਾਂ, ਸਿਆਸਤਦਾਨਾਂ ਅਤੇ ਕਾਰੋਬਾਰੀਆਂ ਤੋਂ ਪੈਸਾ ਵਸੂਲਣ ਤੋਂ ਬਾਅਦ, ਉਨ੍ਹਾਂ ਨੂੰ ਛੁਪਾਉਣ ਲਈ ਅੰਤਰਰਾਜੀ ਫਿਰੌਤੀ ਗਰੋਹ ਦੇ ਮੈਂਬਰਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਲਗਭਗ 150 ਬੈਂਕ ਖਾਤੇ ਖੁਲਵਾਏ ਸਨ। ਇਹ ਖਾਤੇ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਸਮੇਤ ਦੇਸ਼ ਭਰ ਦੀਆਂ ਸ਼ਾਖਾਵਾਂ ਵਾਲੇ ਵੱਖ-ਵੱਖ ਬੈਂਕਾਂ ਵਿੱਚ ਖੋਲ੍ਹੇ ਗਏ ਸਨ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ- ਪੰਜਾਬ 'ਚ ਫਿਰੌਤੀ ਮੰਗਣ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ 'ਚ ਵੱਡਾ ਖੁਲਾਸਾ ਹੋਇਆ ਹੈ। ਡਾਕਟਰਾਂ, ਸਿਆਸਤਦਾਨਾਂ ਅਤੇ ਕਾਰੋਬਾਰੀਆਂ ਤੋਂ ਪੈਸਾ ਵਸੂਲਣ ਤੋਂ ਬਾਅਦ, ਉਨ੍ਹਾਂ ਨੂੰ ਛੁਪਾਉਣ ਲਈ ਅੰਤਰਰਾਜੀ ਫਿਰੌਤੀ ਗਰੋਹ ਦੇ ਮੈਂਬਰਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਲਗਭਗ 150 ਬੈਂਕ ਖਾਤੇ ਖੁਲਵਾਏ ਸਨ। ਇਹ ਖਾਤੇ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਸਮੇਤ ਦੇਸ਼ ਭਰ ਦੀਆਂ ਸ਼ਾਖਾਵਾਂ ਵਾਲੇ ਵੱਖ-ਵੱਖ ਬੈਂਕਾਂ ਵਿੱਚ ਖੋਲ੍ਹੇ ਗਏ ਸਨ। ਹਾਲਾਂਕਿ, ਪੰਜਾਬ ਪੁਲਿਸ ਨੇ ਦੂਜੇ ਰਾਜਾਂ ਦੀ ਪੁਲਿਸ ਦੀ ਮਦਦ ਨਾਲ ਹੁਣ ਇਹਨਾਂ ਵਿੱਚੋਂ ਬਹੁਤੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਬਾਕੀ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

  ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਜਬਰੀ ਵਸੂਲੀ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਪੀੜਤਾਂ ਵਿੱਚ ਵਪਾਰੀ, ਡਾਕਟਰ ਅਤੇ ਇੱਥੋਂ ਤੱਕ ਕਿ ਸਿਆਸਤਦਾਨ ਵੀ ਸ਼ਾਮਲ ਹਨ। ਸਿਟੀ ਪੁਲੀਸ ਨੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੁਲੀਸ ਪ੍ਰਭਜੋਤ ਸਿੰਘ ਵਿਰਕ ਅਤੇ ਸਹਾਇਕ ਪੁਲੀਸ ਕਮਿਸ਼ਨਰ ਵਰਿੰਦਰ ਸਿੰਘ ਖੋਸਾ ਵੀ ਸ਼ਾਮਲ ਹਨ।

  ਪੁਲਿਸ ਨੇ ਫਿਰੌਤੀ ਦੇ ਮਾਮਲੇ 'ਚ ਬਿਹਾਰ ਦੇ ਦੋ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਸੀ। ਬਿਹਾਰ ਦੇ ਸਿਸਵਾ ਮੌਜੇ ਪਿੰਡ ਦੇ ਪ੍ਰਿੰਸ ਕੁਮਾਰ ਅਤੇ ਪੂਰਬੀ ਚੰਪਾਰਨ ਜ਼ਿਲ੍ਹੇ ਦੀ ਲੁਕਰੀਅਨ ਤਹਿਸੀਲ ਦੇ ਸੇਵਾਰਾਹਨ ਪਿੰਡ ਦੇ ਵਿਕਾਸ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਮੋਬਾਈਲ ਫ਼ੋਨ ਅਤੇ ਜਾਅਲੀ ਆਈਡੀ ਬਰਾਮਦ ਹੋਈ ਹੈ। ਜਾਂਚ ਤੋਂ ਪਤਾ ਲੱਗਾ ਕਿ ਸਾਈਬਰ ਅਪਰਾਧੀ ਫਿਰੌਤੀ ਦੀਆਂ ਕਾਲਾਂ ਕਰ ਰਹੇ ਸਨ, ਜੋ ਗੈਂਗਸਟਰ ਦੱਸ ਕੇ ਡਾਕਟਰਾਂ ਤੋਂ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ।  ਪੁਲਿਸ ਟੀਮ ਜਾਂਚ ਲਈ ਬਿਹਾਰ ਰਵਾਨਾ  

  'ਦਿ ਟ੍ਰਿਬਿਊਨ' ਦੀ ਰਿਪੋਰਟ 'ਚ ਜਾਂਚ ਟੀਮ ਦੀ ਅਗਵਾਈ ਕਰ ਰਹੇ ਡਿਪਟੀ ਪੁਲਿਸ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਿਸ ਨੇ ਦਿੱਲੀ 'ਚ ਆਪਣੇ ਹਮਰੁਤਬਾ ਦੀ ਮਦਦ ਨਾਲ 150 ਬੈਂਕ ਖਾਤਿਆਂ 'ਚੋਂ ਅੱਧੇ ਨੂੰ ਫ੍ਰੀਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਬੈਂਕ ਖਾਤਿਆਂ ਦੀ ਜਾਂਚ ਜਾਰੀ ਹੈ। ਏਐਸਆਈ ਮਲਕੀਅਤ ਸਿੰਘ ਦੀ ਅਗਵਾਈ ਹੇਠ ਚਾਰ ਪੁਲੀਸ ਮੁਲਾਜ਼ਮਾਂ ਦੀ ਟੀਮ ਬਿਹਾਰ ਭੇਜੀ ਗਈ ਹੈ ਤਾਂ ਜੋ ਬਾਕੀ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਅੰਮ੍ਰਿਤਸਰ ਲਿਆਂਦਾ ਜਾਵੇਗਾ ਅਤੇ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

  ਮੁਲਜ਼ਮਾਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ

  ਪੁਲਿਸ ਦੇ ਡਿਪਟੀ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਬੰਧ ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ-ਨਾਲ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵੀ ਸਨ। ਆਪਣੇ ਢੰਗ ਤਰੀਕੇ ਬਾਰੇ ਉਸ ਨੇ ਦੱਸਿਆ ਕਿ ਉਹ ਵਟਸਐਪ ਆਈਡੀ ਬਣਾ ਕੇ ਇੰਟਰਨੈੱਟ ਰਾਹੀਂ ਕਾਲਾਂ ਕਰਦਾ ਸੀ। ਉਨ੍ਹਾਂ ਬਦਨਾਮ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਦੇ ਸਾਥੀ ਵਜੋਂ ਆਪਣੀ ਪਛਾਣ ਬਣਾਈ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਦੌਰਾਨ ਬਿਸ਼ਨੋਈ ਅਤੇ ਭਗਵਾਨਪੁਰੀਆ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸਾਈਬਰ ਧੋਖੇਬਾਜ਼ਾਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਇੰਟਰਨੈੱਟ 'ਤੇ ਪੀੜਤਾਂ ਦੇ ਸੰਪਰਕ ਨੰਬਰ ਲੱਭ ਕੇ ਉਨ੍ਹਾਂ ਤੋਂ ਫਿਰੌਤੀ ਵਸੂਲਣੀ ਸ਼ੁਰੂ ਕਰ ਦਿੱਤੀ।

  Published by:Ashish Sharma
  First published:

  Tags: Bank, Gangsters, Punjab Police, Saving accounts