Home /News /punjab /

ਕੌਮੀ ਬਾਲ ਸਿਹਤ ਪ੍ਰੋਗਰਾਮ ਅਧੀਨ ਬਰਲਾਲਾ ਦੇ 22 ਬੱਚਿਆਂ ਦਾ ਹੋਇਆ ਮੁਫਤ ਇਲਾਜ: ਡਾ. ਔਲ਼ਖ

ਕੌਮੀ ਬਾਲ ਸਿਹਤ ਪ੍ਰੋਗਰਾਮ ਅਧੀਨ ਬਰਲਾਲਾ ਦੇ 22 ਬੱਚਿਆਂ ਦਾ ਹੋਇਆ ਮੁਫਤ ਇਲਾਜ: ਡਾ. ਔਲ਼ਖ

ਜਾਣਕਾਰੀ ਦਿੰਦੇ ਹੋਏ ਡਾ. ਔਲਖ।

ਜਾਣਕਾਰੀ ਦਿੰਦੇ ਹੋਏ ਡਾ. ਔਲਖ।

ਬਰਨਾਲਾ, 07 ਅਗੱਸਤ ( ਆਸ਼ੀਸ਼ ਸ਼ਰਮਾ )

  • Share this:
    ਪੰਜਾਬ ਰਾਜ ਦੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਕੌਮੀ ਬਾਲ ਸਿਹਤ ਪ੍ਰੋਗਰਾਮ (ਆਰਬੀਐਸਕੇ) ਅਧੀਨ 30 ਬਿਮਾਰੀਆਂ ਦਾ ਮੁਫਤ ਇਲਾਜ ਤੇ ਰੈਫਰ ਕਰਨ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਸਿਹਤ ਵਿਭਾਗ ਬਰਨਾਲਾ ਦੀ ਤਰਫੋਂ ਸਾਲ 2020-21 ਦੌਰਾਨ ਵੱਖ ਵੱਖ ਜਮਾਂਦਰੂ ਨੁਕਸ, ਸਰੀਰਕ ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਾਧੇ ਵਿੱਚ ਦੇਰੀ ਅਤੇ ਅੰਗਹੀਣਤਾ ਤੋਂ ਪੀੜਤ ਤਕਰੀਬਨ 22 ਬੱਚਿਆਂ ਜਿਵੇਂ ਦਿਲ ਦੇ ਸੁਰਾਖ ਵਾਲੀ ਸਰਜਰੀ ਦੇ 4 ਬੱਚਿਆਂ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ, ਫੋਰਟਿਸ ਮੋਹਾਲੀ, ਜਮਾਂਦਰੂ ਦਿਮਾਗੀ ਕਮਜੋਰੀ ਵਾਲੇ 8 ਬੱਚਿਆਂ ਦਾ ਇਲਾਜ, ਸਰੀਰਕ ਕਮਜੋਰੀ, ਖੂਨ ਦੀ ਕਮੀ ਅਤੇ ਕੁਪੋਸ਼ਣ ਤੋਂ ਪੀੜਤ 3 ਬੱਚਿਆਂ ਦਾ ਇਲਾਜ, ਨਜ਼ਰ ਕਮਜੋਰੀ ਵਾਲੇ 2 ਬੱਚਿਆਂ ਦਾ ਇਲਾਜ, ਕੰਨਾਂ ਤੋਂ ਘੱਟ ਸੁਣਨ ਅਤੇ ਘੱਟ ਬੋਲਣ ਵਾਲੇ 3 ਬੱਚਿਆਂ ਦਾ ਇਲਾਜ, ਟੇਡੇ ਪੈਰ ਵਾਲੇ 2 ਬੱਚਿਆਂ ਦਾ ਇਲਾਜ ਬਿਲਕੁਲ ਮੁਫਤ  ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਅਤੇ ਪਟਿਆਲਾ ਵਿਖੇ ਸਫਲਤਾ ਪੂਰਵਕ ਤੇ ਬਿਲਕੁਲ ਮੁਫਤ ਹੋ ਚੁੱਕਿਆ ਹੈ।

    ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ 8 ਬੱਚੇ, ਬਲਾਕ ਤਪਾ ਦੇ 6 ਬੱਚੇ, ਬਲਾਕ ਧਨੌਲਾ ਦੇ 4 ਬੱਚੇ ਅਤੇ ਬਲਾਕ ਮਹਿਲ ਕਲਾਂ ਦੇ 4 ਬੱਚਿਆਂ ਦਾ ਇਲਾਜ ਆਰ.ਬੀ.ਐਸ.ਕੇ. ਅਧੀਨ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਬੀ.ਐਸ.ਕੇ. ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ, ਘਰਾਂ ਵਿਚ ਪੈਦਾ ਹੋਏ ਨਵਜਾਤ ਬੱਚੇ ਜੋ ਕਿ (0 ਤੋਂ 6 ਹਫਤੇ) ਆਂਗਨਵੜੀ ਸੈਂਟਰਾਂ ਵਿਚ ਦਰਜ ਬੱਚੇ (6 ਹਫਤੇ ਤੋਂ 6 ਸਾਲ) ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ਤਕ ਦੇ ਬੱਚੇ (6 ਤੋਂ 18 ਸਾਲ)  ਤਕ ਦੇ ਬੱਚੇ ਮੁਫਤ ਇਲਾਜ ਲਈ ਹੱਕਦਾਰ ਹਨ।

    ਡਾ ਰਜਿੰਦਰ ਸਿੰਗਲਾ ਜਿਲਾ ਆਰ.ਬੀ.ਐਸ.ਕੇ. ਨੋਡਲ ਅਫਸਰ ਨੇ ਦੱਸਿਆ ਕਿ ਜਿਲਾ ਬਰਨਾਲਾ ਵਿੱਚ ਕੁੱਲ 6 ਆਰ.ਬੀ.ਐਸ.ਕੇ. ਟੀਮਾਂ ਆਪਣਾ ਕੰਮ ਕਰ ਰਹੀਆ ਹਨ। ਇਸਦੇ ਨਾਲ ਹੀ ਸਿਹਤ ਵਿਭਾਗ ਵੱਲੋਂ 4,20,000 ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੇ ਬੱਚਿਆਂ ਨੂੰ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਵੰਡੀਆਂ ਗਈਆਂ ਹਨ।

    ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਵੀ ਹਾਜ਼ਰ ਸਨ।
    Published by:Krishan Sharma
    First published:

    Tags: Barnala, Central government, Health, Health insurance scheme, Punjab, Punjab government, Treatment

    ਅਗਲੀ ਖਬਰ