100 ਸਾਲਾ ਮਹਿਲਾ ਨਾਲ ਛੇੜਛਾੜ ਦੇ ਦੋਸ਼ 'ਚ 70 ਸਾਲਾ ਬਜ਼ੁਰਗ ਨੂੰ ਅੱਧ ਨੰਗਾ ਕਰਕੇ ਗਲੀਆਂ ਵਿਚ ਘੁਮਾਇਆ

News18 Punjabi | News18 Punjab
Updated: April 12, 2021, 3:48 PM IST
share image
100 ਸਾਲਾ ਮਹਿਲਾ ਨਾਲ ਛੇੜਛਾੜ ਦੇ ਦੋਸ਼ 'ਚ 70 ਸਾਲਾ ਬਜ਼ੁਰਗ ਨੂੰ ਅੱਧ ਨੰਗਾ ਕਰਕੇ ਗਲੀਆਂ ਵਿਚ ਘੁਮਾਇਆ
100 ਸਾਲਾ ਮਹਿਲਾ ਨਾਲ ਛੇੜਛਾੜ ਦੇ ਦੋਸ਼ ਵਿਚ 70 ਸਾਲਾ ਬਜ਼ੁਰਗ ਨੂੰ ਅੱਧ ਨੰਗਾ ਕਰਕੇ ਗਲੀਆਂ ਵਿਚ ਘੁਮਾਇਆ

  • Share this:
  • Facebook share img
  • Twitter share img
  • Linkedin share img
ਲੁਧਿਆਣਾ ਜ਼ਿਲ੍ਹੇ ਵਿਚ ਇੱਕ 100 ਸਾਲਾ ਔਰਤ ਨਾਲ ਇੱਕ 70 ਸਾਲ ਦੇ ਬਜ਼ੁਰਗ ਵਿਅਕਤੀ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣਾ ਆਇਆ ਹੈ। ਜਿਸ 'ਤੇ ਛੇੜਛਾੜ ਦਾ ਦੋਸ਼ ਲੱਗਿਆ ਹੈ ਉਹ ਮਹਿਲਾ ਦਾ ਰਿਸ਼ਤੇਦਾਰ ਹੈ। ਘਟਨਾ ਤੋਂ ਬਾਅਦ ਬਜ਼ੁਰਗ ਔਰਤ ਦੇ ਪਰਿਵਾਰ ਨੇ ਬਜ਼ੁਰਗ ਦਾ ਮੂੰਹ ਕਾਲਾ ਕਰ ਦਿੱਤਾ, ਜੁੱਤੀਆਂ ਦਾ ਹਾਰ ਪਾ ਕੇ ਅੱਧ ਨੰਗਾ ਕਰਕੇ ਮੁਹੱਲੇ ਵਿਚ ਘੁਮਾਇਆ।

ਇਹ ਘਟਨਾ ਚਾਰ ਦਿਨ ਪਹਿਲਾਂ ਵਾਪਰੀ ਸੀ, ਪਰ ਸੋਮਵਾਰ ਨੂੰ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਔਰਤ ਅਤੇ ਉਸ ਦੇ ਪਰਿਵਾਰ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਹੈਬੋਵਾਲ ਅਧੀਨ ਆਉਂਦੇ ਗੋਪਾਲ ਨਗਰ ਦੀ ਹੈ। ਪੁਲਿਸ ਨੇ ਬਜ਼ੁਰਗ ਦੇ ਲੜਕੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 70 ਸਾਲਾ ਬਜ਼ੁਰਗ ਵਿਅਕਤੀ ਗੁਆਂਢੀ ਵਿਚ ਆਯੋਜਿਤ ਇਕ ਸਮਾਰੋਹ ਤੋਂ ਸ਼ਰਾਬ ਪੀ ਕੇ ਘਰ ਪਰਤ ਰਿਹਾ ਸੀ। ਰਸਤੇ ਵਿਚ ਉਸ ਦੇ ਸਾਲੇ ਦਾ ਘਰ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਉਸ ਦੀ 100 ਸਾਲਾ ਬਜ਼ੁਰਗ ਪਤਨੀ ਘਰ ਦੇ ਵਿਹੜੇ ਵਿੱਚ ਮੰਜੇ ਉਤੇ ਅਰਾਮ ਕਰ ਰਹੀ ਸੀ। ਸ਼ਰਾਬੀ ਹੋਣ ਕਰਕੇ ਉਹ ਬਜ਼ੁਰਗ ਔਰਤ ਉੱਪਰ ਡਿੱਗ ਗਿਆ। ਇਹ ਦੇਖ ਕੇ ਬਜ਼ੁਰਗ ਦੀ ਭਤੀਜੀ ਨੇ ਛੇੜਛਾੜ ਕਰਨ ਦਾ ਦੋਸ਼ ਲਗਾਉਂਦਿਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਇਸ 'ਤੇ ਮਹਿਲਾ ਦੇ ਪਰਿਵਾਰ ਵਾਲੇ ਮੌਕੇ 'ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਬਜ਼ੁਰਗਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੇ ਕੱਪੜੇ ਪਾੜ ਕੇ ਅੱਧ ਨੰਗਾ ਕਰ ਦਿੱਤਾ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਨੂੰ ਪੁਲਿਸ ਨੂੰ ਸ਼ਿਕਾਇਤ ਕਰਨ 'ਤੇ ਧਮਕੀ ਦਿੱਤੀ ਅਤੇ ਕਿਹਾ ਕਿ ਜੇ ਪੁਲਿਸ ਨੂੰ ਦੱਸਿਆ ਗਿਆ ਤਾਂ ਉਹ ਉਸ ਦਾ ਹੋਰ ਬੁਰਾ ਹਾਲ ਕਰਨਗੇ।

ਬਜ਼ੁਰਗ ਔਰਤ ਦੇ ਪਰਿਵਾਰ ਵਾਲਿਆਂ ਨੇ ਜਬਰਦਸਤੀ ਮੁਆਫੀ ਮੰਗਵਾਈ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਹੈ, ਜਿਸ ਦੇ ਅਧਾਰ 'ਤੇ ਮਾਮਲਾ ਥਾਣੇ ਪਹੁੰਚਿਆ ਹੈ। ਸਟੇਸ਼ਨ ਇੰਚਾਰਜ ਸਬ-ਇੰਸਪੈਕਟਰ ਨੀਰਜ ਚੌਧਰੀ ਦਾ ਕਹਿਣਾ ਹੈ ਕਿ ਦੋਵੇਂ ਧਿਰ ਰਿਸ਼ਤੇਦਾਰ ਹਨ, ਦੋਵੇਂ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Published by: Gurwinder Singh
First published: April 12, 2021, 3:38 PM IST
ਹੋਰ ਪੜ੍ਹੋ
ਅਗਲੀ ਖ਼ਬਰ