ਲੁਧਿਆਣਾ: ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਦੇ ਦੌਰੇ ਦੌਰਾਨ ਵੱਡਾ ਹਾਦਸਾ ਟਲ ਗਿਆ।
ਇਸ ਦੌਰਾਨ ਕੈਬਨਿਟ ਮੰਤਰੀ ਨਾਲ ਤਾਇਨਾਤ ਸਕਿਓਰਟੀ ਦੀ ਗੱਡੀ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਖਹਿ ਗਈ। ਇਸ ਦੀ ਵੀਡੀਓ ਸਾਹਮਣੇ ਆਈ ਹੈ।
ਅਸਲ ਵਿਚ, ਟਰਾਂਸਫਾਰਮਰ ਦੇ ਬਿਜਲੀ ਦੇ ਖੰਬੇ ਨਾਲ ਨੰਗੀਆਂ ਤਾਰਾਂ ਵਿਚ ਪੁਲਿਸ ਦੀ ਗੱਡੀ ਫਸ ਗਈ।
View this post on Instagram
ਗੱਡੀ ਵਿਚ ਸਵਾਰ ਮੁਲਾਜ਼ਮਾਂ ਦੀ ਜਾਨ ਮਸੀ ਬਚੀ। ਇਸ ਤੋਂ ਬਾਅਦ ਲੱਕੜ ਦੇ ਡੰਡਿਆਂ ਨਾਲ ਬਿਜਲੀ ਦੀਆਂ ਤਾਰਾਂ ਪਾਸੇ ਕਰਕੇ ਗੱਡੀ ਨੂੰ ਉਥੋਂ ਹਟਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Punjab Police