
ਤਰਨਤਾਰਨ 'ਚ ਆਪ ਅਤੇ ਕਾਂਗਰਸੀ ਵਰਕਰਾਂ 'ਚ ਚੱਲੀਆਂ ਗੋਲੀਆਂ, ਆਪ ਆਗੂ ਸਣੇ 57 ਵਰਕਰਾਂ 'ਤੇ ਇਰਾਦਾ ਕਤਲ ਕੇਸ
ਸਿਧਾਰਥ ਅਰੋੜਾ
ਤਰਨਤਾਰਨ: ਮੁਹੱਲਾ ਮੁਰਾਦਪੁਰ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਕਾਰ ਅਚਾਨਕ ਝਗੜਾ ਹੋ ਗਿਆ ਅਤੇ ਨੌਬਤ ਇਥੋਂ ਤੱਕ ਪੁੱਜ ਗਈ ਕਿ ਗੋਲੀਆਂ ਚੱਲ ਪਈਆਂ, ਜਿਸ ਦੌਰਾਨ ਆਪ ਆਗੂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ।
ਜਾਣਕਾਰੀ ਅਨੁਸਾਰ ਆਮ ਵਰਕਰਾਂ ਵੱਲੋਂ ਮੁਹੱਲਾ ਮੁਰਾਦਪੁਰ ਵਿੱਚ ਪਾਰਟੀ ਵੱਲੋਂ ਕੈਂਪ ਲਾ ਕੇ ਦੀ ਬਿਜਲੀ ਸਹੂਲਤ ਸਬੰਧੀ ਕਾਰਡ ਬਣਾਏ ਜਾ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨਾਲ਼ ਮੁਹਾਲੀ ਦੀ ਕਾਂਗਰਸੀ ਮਹਿਲਾ ਆਗੂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜੋ ਝਗੜੇ ਤੱਕ ਪੁੱਜਦੀ ਹੋਈ ਗੋਲੀਆਂ ਚੱਲਣ ਤੱਕ ਪੁੱਜ ਗਈ, ਜਿਸ ਦੌਰਾਨ 17 ਸਾਲ ਦੇ ਲੜਕੇ ਸਣੇ ਆਪ ਆਗੂ ਨੂੰ ਗੋਲੀ ਜਾ ਲੱਗੀ।
ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਹਾਲਤ ਸਥਿਰ ਬਣੀ ਹੋਈ ਹੈ। ਮੌਕੇ 'ਤੇ ਗੋਲੀ ਚੱਲਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਨਾਂਅ ਰਹਿਮਤ ਸੰਧੂ ਦਸਿਆ ਜਾ ਰਿਹਾ ਹੈ, ਜੋ ਕਿ ਆਮ ਵਰਕਰ ਗੁਰਦੇਵ ਸਿੰਘ ਸੰਧੂ ਦਾ ਮੁੰਡਾ ਹੈ।
ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਪ ਆਗੂ ਅਤੇ ਗੋਲੀ ਚਲਾਉਣ ਤੇ ਹਥਿਆਰ ਹਵਾ ਵਿੱਚ ਲਹਿਰਾਉਣ ਤਹਿਤ ਸੱਤ ਆਪ ਪਾਰਟੀ ਨੇਤਾਵਾਂ ਸਮੇਤ 57 ਲੋਕਾਂ ਖਿਲਾਫ ਇਰਾਦਾ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਉਧਰ, ਇਸ ਘਟਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋਡੀ ਨੇ ਤਰਨਤਾਰਨ ਦੀ ਪਾਰਟੀ ਦੀ ਲੀਡਰਸ਼ਿਪ ਨੇ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਇਕਤਰਫ਼ਾ ਕਾਰਵਾਈ ਕੀਤੀ ਹੈ ਅਤੇ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ, ਜੋ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ।
ਦੂਜੇ ਪਾਸੇ ਤਰਨ ਤਾਰਨ ਤੋਂ ਤਰਨਤਾਰਨ ਦੇ ਕਾਂਗਰਸੀ ਵਿਧਾਇਕ ਧਰਮਬੀਰ ਅਗਨੀਹੋਤਰੀ ਦੇ ਮੁੰਡੇ ਸੰਦੀਪ ਅਗਨੀਹੋਤਰੀ ਨੇ ਦੱਸਿਆ ਕਿ ਮੁਰਾਦਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਜਦਕਿ ਗੋਲੀ ਲੱਗਣ ਨਾਲ ਕਾਂਗਰਸੀ ਵਰਕਰ ਦਾ ਮੁੰਡਾ ਜ਼ਖ਼ਮੀ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਚਾਈ ਦੇ ਆਧਾਰ 'ਤੇ ਸਭ ਕੁਝ ਕੀਤਾ ਹੈ।
ਤਰਨਤਾਰਨ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਕਿਹਾ ਕਿ ਜੋ ਬਣਦੀ ਕਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈਆਂ ਹਨ, ਜੋ ਕਿ ਉੱਥੇ ਗੋਲੀਬਾਰੀ ਕਰ ਰਿਹਾ ਸੀ। ਇਸ ਮਾਮਲੇ ਵਿੱਚ ਜੋ ਵੀ ਮੁਲਜ਼ਮ ਸੀ ਉਸ ਉਪਰ ਹੀ ਮਾਮਲਾ ਦਰਜ ਕੀਤਾ ਗਿਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।