• Home
 • »
 • News
 • »
 • punjab
 • »
 • PUNJAB AKALI DAL CONGRATULATES KULWANT KEETU ON HANDING OVER RESPONSIBILITY OF BARNALA CONSTITUENCY GH KS

ਅਕਾਲੀ ਦਲ ਵੱਲੋਂ ਕੁਲਵੰਤ ਕੀਤੂ ਨੂੰ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਸੌਂਪਣ 'ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਬਰਨਾਲਾ, 09 ਅਗੱਸਤ ( ਆਸ਼ੀਸ਼ ਸ਼ਰਮਾ )

ਅਕਾਲੀ ਦਲ ਵੱਲੋਂ ਕੁਲਵੰਤ ਕੀਤੂ ਨੂੰ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਸੌਂਪਣ 'ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਅਕਾਲੀ ਦਲ ਵੱਲੋਂ ਕੁਲਵੰਤ ਕੀਤੂ ਨੂੰ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਸੌਂਪਣ 'ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

 • Share this:
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ 12 ਵਿਧਾਨਸਭਾ ਹਲਕਿਆਂ ਦੇ ਵਿੱਚ ਮੁੱਖ ਸੇਵਾਦਾਰਾਂ  ਦੇ ਨਾਂਅ ਐਲਾਨ ਕੀਤੇ ਗਏ, ਜੋ ਆਉਣ ਵਾਲੀ 2022 ਦੀ ਵਿਧਾਨਸਭਾ ਵਿੱਚ ਚੋਣ ਲੜ ਸਕਦੇ ਹਨ।ਇਸਦੇ ਚੱਲਦੇ ਬਰਨਾਲਾ ਵਿਧਾਨਸਭਾ ਹਲਕਾ ਤੋਂ ਕੁਲਵੰਤ ਸਿੰਘ ਕੀਤੂ ਅਤੇ ਵਿਧਾਨ ਸਭਾ ਹਲਕਾ ਭਦੌੜ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਮੁੱਖ ਸੇਵਾਦਾਰ ਐਲਾਨਿਆ ਗਿਆ ਹੈ।

  ਕੁਲਵੰਤ ਸਿੰਘ ਕੀਤੂ ਦੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੀ ਕੋਠੀ 'ਚ ਪਾਰਟੀ ਵਰਕਰਾਂ ਦੀ ਵੱਡੀ ਭੀੜ ਲੱਗ ਗਈ। ਪਾਰਟੀ ਵਰਕਰਾਂ ਵੱਲੋਂ ਫੁੱਲਾਂ ਦੇ ਹਾਰ ਨਾਲ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।

  Akali Dal congratulates Kulwant Keetu on handing over responsibility of Barnala constituency
  ਅਕਾਲੀ ਦਲ ਵੱਲੋਂ ਕੁਲਵੰਤ ਕੀਤੂ ਨੂੰ ਬਰਨਾਲਾ ਹਲਕੇ ਦੀ ਜ਼ਿੰਮੇਵਾਰੀ ਸੌਂਪਣ 'ਤੇ ਵਧਾਈ ਦੇਣ ਵਾਲਿਆਂ ਦਾ ਲੱਗਿਆ ਤਾਂਤਾ

  ਇਸ ਮੌਕੇ ਯਾਦਵਿੰਦਰ ਸਿੰਘ ਦੀਵਾਨਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ੍ਰੋ.ਅ.ਦਲ ਨੇ ਕਿਹਾ ਕਿ ਕੁਲਵੰਤ ਸਿੰਘ ਕੀਤੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇਗਾ। ਪਾਰਟੀ ਨੇਤਾਵਾਂ ਨੇ ਸੇਵਾਦਾਰ ਉੱਤੇ ਸਪਸ਼ਟੀਕਰਨ ਦਿੰਦੇ ਕਿਹਾ ਪਾਰਟੀ ਦੀ ਨੀਤੀ ਹੈ ਕਿ ਮੁੱਖ ਸੇਵਾਦਾਰ ਹੀ ਆਪਣੇ ਹਲਕੇ ਤੋਂ ਚੋਣ ਲੜਦਾ ਹੈ।

  ਕੁਲਵੰਤ ਸਿੰਘ ਕੀਤੂ ਨੇ ਆਪਣੀ ਇਸ ਜ਼ਿੰਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ 2022 ਦੀ ਵਿਧਾਨਸਭਾ ਵਿੱਚ ਹਲਕਾ ਬਰਨਾਲਾ ਦੇ ਨਾਲ-ਨਾਲ ਹਲਕਾ ਭਦੌੜ ਅਤੇ ਮਹਿਲ ਕਲਾਂ ਦੀਆਂ ਸੀਟਾਂ ਜਿੱਤ ਕੇ ਵੀ ਪਾਰਟੀ ਦੀ ਝੋਲੀ ਪਾਉਣਗੇ।
  Published by:Krishan Sharma
  First published: