ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪਟਾਕਿਆਂ ਤੇ ਰੋਕ ਲਾਉਣ ਲਈ ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਸ 'ਤੇ ਸਿਰਫ਼ 2 ਘੰਟਿਆਂ ਲਈ ਚਲਾਉਣ ਦੀ ਇਜਾਜ਼ਤ ਹੋਵੇਗੀ। ਮੰਡੀ ਗੋਬਿੰਦਗੜ੍ਹ ਵਿੱਚ ਪਰ ਦੂਸ਼ਣ ਜਿਸ ਦਾ ਮਾਣਕ ਏ ਕਿਊ ਆਈ ਲੈਵਲ (AQI level) ਸਭ ਤੋਂ ਜ਼ਿਆਦਾ ਖ਼ਰਾਬ ਹੋਣ ਕਰ ਕੇ ਇਹ ਰੋਕ ਅੱਜ ਰਾਤ 12 ਵਜੇ ਤੋਂ 30 ਨਵੰਬਰ ਤਕ ਜਾਰੀ ਰਹੇਗੀ।
ਸੂਬੇ ਵਿੱਚ ਸਿਰਫ਼ ਪਰ ਦੂਸ਼ਣ ਨੂੰ ਰੋਕਣ ਲਈ ਤਿਆਰ ਕੀਤੇ ਗਏ ਖ਼ਾਸ ਗ੍ਰੀਨ ਕਰੈਕਰ ਹੀ ਚਲਾਉਣ ਦੀ ਇਜਾਜ਼ਤ ਹੋਵੇਗੀ। ਅਜਿਹਾ ਨੈਸ਼ਨਲ ਗ੍ਰੀਨ ਟਰਾਈਬਿਊਨਲ (NGT) ਦੇ ਨਿਰਦੇਸ਼ਾਂ ਅਤੇ ਅਦਾਲਤ ਵੱਲੋਂ ਪਰ ਦੂਸ਼ਣ ਕਰ ਕੇ ਕੋਰੋਨਾ ਦੀ ਮਹਾਂਮਾਰੀ ਦੇ ਵਧਣ ਦੇ ਖ਼ਦਸ਼ੇ ਨੂੰ ਲਾਇ ਕੇ ਸਮੇਂ ਸਮੇਂ ਸਿਰ ਲਏ ਗਏ ਫ਼ੈਸਲਿਆਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਦੀਵਾਲੀ ਤੇ ਇਹ ਪਟਾਕੇ ਰਾਤ 8 ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਜਦਕਿ ਗੁਰਪੁਰਬ 30 ਨਵੰਬਰ ਨੂੰ ਇਹ ਇਜਾਜ਼ਤ 4 ਤੋਂ 5 ਅਤੇ 9 ਤੋਂ 10 ਵਜੇ ਰਾਤ ਤੱਕ ਲਾਗੂ ਰਹੇਗੀ।
ਮੁੱਖ ਮੰਤਰੀ ਨੇ ਕੋਵਿਡ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਵਿਗਿਆਨ ਅਤੇ ਤਕਨੀਕੀ ਵਿਭਾਗ ਨੂੰ ਨੋਟੀਫਿਜਿਸ਼ਨ ਜਾਰੀ ਕਰਨ ਦੀ ਹਿਦਾਇਤ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ban, Cracker, Diwali 2020