• Home
  • »
  • News
  • »
  • punjab
  • »
  • PUNJAB AND HARYANA HIGH COURT STAYS ARREST OF DERABASSI COURT JUDGE IN DOMESTIC VIOLENCE CASE

ਘਰੇਲੂ ਹਿੰਸਾ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਾਈ ਡੇਰਾਬੱਸੀ ਅਦਾਲਤ ਦੇ ਜੱਜ ਦੀ ਗ੍ਰਿਫ਼ਤਾਰੀ ‘ਤੇ ਰੋਕ

ਜੱਜ ਦੀ ਪਤਨੀ ਦੀ ਸ਼ਿਕਾਇਤ ‘ਤੇ ਮੋਹਾਲੀ ਦੇ ਮੁੱਲਾਂਪੁਰ ਪੁਲਿਸ ਥਾਣੇ ਵਿੱਚ ਇਸੇ ਮਹੀਨੇ ਦੀ 6 ਨਵੰਬਰ ਨੂੰ ਧਾਰਾ 498-ਏ ਦੇ ਤਹਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਸੀ। ਜੱਜ ਦੀ ਪਤਨੀ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾ ਕੇ ਪਿਛਲੇ ਸਾਲ ਦੀ 26 ਜੂਨ ਨੂੰ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਸੀ।

ਘਰੇਲੂ ਹਿੰਸਾ ਮਾਮਲੇ ‘ਚ ਹਾਈਕੋਰਟ ਨੇ ਲਾਈ ਡੇਰਾਬੱਸੀ ਅਦਾਲਤ ਦੇ ਜੱਜ ਦੀ ਗ੍ਰਿਫ਼ਤਾਰੀ ‘ਤੇ ਰੋਕ

  • Share this:
ਉਮੇਸ਼ ਸ਼ਰਮਾ, ਚੰਡੀਗੜ੍ਹ:

ਘਰੇਲੂ ਹਿੰਸਾ ਦੇ ਮਾਮਲੇ ‘ਚ ਮੁਜਰਮ ਡੇਰਾਬੱਸੀ ਦੀ ਅਦਾਲਤ ਦੇ ਇੱਕ ਜੱਜ ਦੀ ਗ੍ਰਿਫ਼ਤਾਰੀ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਉਕਤ ਜੱਜ ਦੀ ਗ੍ਰਿਫ਼ਤਾਰੀ ‘ਤੇ ਮਾਮਲੇ ਦੀ ਸੁਣਵਾਈ ਤੱਕ ਰੋਕ ਲਾਉਂਦੇ ਹੋਏ ਪੰਜਾਬ ਸਰਕਾਰ ਸਮੇਤ ਹੋਰ ਸਾਰੇ ਬਚਾਅ ਪੱਖਾਂ ਨੂੰ ਨੋਟਿਸ ਜਾਰੀ ਕਰਕੇ 19 ਜਨਵਰੀ ਤੱਕ ਜਵਾਬ ਤਲਬ ਕੀਤਾ ਹੈ।ਜਸਟਿਸ ਸੁਵੀਰ ਸਹਿਗਲ ਨੇ ਇਹ ਹੁਕਮ ਪਟੀਸ਼ਨ ਕਰਤਾ ਦੀ ਪੇਸ਼ਗੀ ਜ਼ਮਾਨਤ ਦੀ ਮੰਗ ਨੂੰ ਲੈਕੇ ਦਾਖ਼ਲ ਪਟੀਸ਼ਨ ਸੁਣਵਾਈ ਕਰਦਿਆਂ ਸੁਣਾਇਆ। ਦੱਸਣਯੋਗ ਹੈ ਕਿ ਜੱਜ ਦੀ ਪਤਨੀ ਦੀ ਸ਼ਿਕਾਇਤ ‘ਤੇ ਮੋਹਾਲੀ ਦੇ ਮੁੱਲਾਂਪੁਰ ਪੁਲਿਸ ਥਾਣੇ ਵਿੱਚ ਇਸੇ ਮਹੀਨੇ ਦੀ 6 ਨਵੰਬਰ ਨੂੰ ਧਾਰਾ 498-ਏ ਦੇ ਤਹਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਸੀ। ਜੱਜ ਦੀ ਪਤਨੀ ਨੇ ਘਰੇਲੂ ਹਿੰਸਾ ਦੇ ਦੋਸ਼ ਲਗਾ ਕੇ ਪਿਛਲੇ ਸਾਲ ਦੀ 26 ਜੂਨ ਨੂੰ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਦੀ ਜਾਂਚ ਲਈ ਗਠਿਤ ਐੱਸ.ਆਈ.ਟੀ. ਨੇ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਕਰਾਰ ਦਿੰਦੇ ਹੋਏ ਇਸੇ ਮਹੀਨੇ ਦੀ 6 ਨਵੰਬਰ ਨੂੰ ਐੱਫ਼.ਆਈ.ਆਰ. ਦਰਜ ਕੀਤੀ ਸੀ। ਇਸੇ ਮਾਮਲੇ ਵਿੱਚ ਜੱਜ ਨੇ ਪਹਿਲਾਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਤੋਂ ਪੇਸ਼ਗੀ ਜ਼ਮਾਨਤ ਮੰਗੀ ਸੀ, ਜਿਸ ਨੂੰ 10 ਨਵੰਬਰ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੱਜ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਆਪਣੀ ਅਰਜ਼ੀ ਦਾਖ਼ਲ ਕੀਤੀ ਸੀ। ਪਟੀਸ਼ਨ ਵਿੱਚ ਜੱਜ ਨੇ ਦੱਸਿਆ ਕਿ 10 ਫ਼ਰਵਰੀ 2013 ਨੂੰ ਉਸ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਨੇ ਉਸ ਦੇ ਖ਼ਿਲਾਫ਼ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਗਾਏ ਅਤੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਡੇਢ ਸਾਲਾਂ ਬਾਅਦ ਹੁਣ ਐੱਫ਼.ਆਈ.ਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਨੂੰ ਕੁੱਝ ਤੋਹਫ਼ੇ ਦਿੱਤੇ ਗਏ ਸੀ, ਜਿਨ੍ਹਾਂ ਨੂੰ ਦਾਜ ਨਹੀਂ ਕਿਹਾ ਜਾ ਸਕਦਾ। ਬਾਵਜੂਦ ਇਸ ਦੇ ਉਹ ਇਨ੍ਹਾਂ ਸਾਰੇ ਤੋਹਫ਼ਿਆਂ ਦੇ ਬਰਾਬਰ ਕੀਮਤ ਚੁਕਾਉਣ ਦੀ ਪੇਸ਼ਕਸ਼ ਵੀ ਕਰ ਚੁੱਕੇ ਹਨ।

ਉੱਧਰ, ਪਤਨੀ ਦੇ ਵਕੀਲ ਨੇ ਕਿਹਾ ਕਿ ਵਿਅਤਹ ਦੇ ਸਮੇਂ ਬੇਸ਼ਕੀਮਤੀ ਤੋਹਫ਼ੇ, ਕਾਰ, ਗਹਿਣੇ ਅਤੇ ਹੋਰ ਸਾਮਾਨ ਦਿੱਤਾ ਗਿਆ, ਜੋ ਹਾਲੇ ਵੀ ਉਸ ਦੇ ਪਤੀ ਕੋਲ ਹੀ ਹੈ। ਉਨ੍ਹਾਂ ਆਪਣੀ ਸ਼ਿਕਾਇਤ ਪਿਛਲੇ ਸਾਲ ਅਪ੍ਰੈਲ ਮਹੀਨੇ ‘ਚ ਹੀ ਦੇ ਦਿੱਤੀ ਸੀ, ਪਰ ਜਦੋਂ ਉਨ੍ਹਾਂ ਨੇ ਹਾਈ ਕੋਰਟ ਨੂੰ ਗੁਹਾਰ ਲਗਾਈ ਤਾਂ ਉਸ ਤੋਂ ਬਾਅਦ ਹੀ ਉਸ ਦੀ ਸ਼ਿਕਾਇਤ ‘ਤੇ ਐੱਫ਼ਆਈਆਰ ਦਰਜ ਕੀਤੀ ਗਈ। ਹੁਣ ਹਾਈਕੋਰਟ ‘ਚ ਮਾਮਲੇ ਦੀ ਅਗਲੀ ਸੁਣਵਾਈ ਜਲਦ ਹੋਣ ਦੀ ਉਮੀਦ ਹੈ।
Published by:Amelia Punjabi
First published:
Advertisement
Advertisement