Home /News /punjab /

Punjab Assembly Election 2022: ਵੋਟਾਂ ਤੋਂ ਪਹਿਲਾਂ ਭੋਲੇ ਨਾਥ ਦੀ ਸ਼ਰਨ ਪੁਹੰਚੇ CM ਚਰਨਜੀਤ ਚੰਨੀ

Punjab Assembly Election 2022: ਵੋਟਾਂ ਤੋਂ ਪਹਿਲਾਂ ਭੋਲੇ ਨਾਥ ਦੀ ਸ਼ਰਨ ਪੁਹੰਚੇ CM ਚਰਨਜੀਤ ਚੰਨੀ

Punjab Assembly Election 2022:  ਭੋਲੇ ਨਾਥ ਦੇ ਮੰਦਿਰ ਪੁਹੰਚੇ CM ਚਰਨਜੀਤ ਚੰਨੀ

Punjab Assembly Election 2022: ਭੋਲੇ ਨਾਥ ਦੇ ਮੰਦਿਰ ਪੁਹੰਚੇ CM ਚਰਨਜੀਤ ਚੰਨੀ

  • Share this:
    Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾ 2022 ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਸਿਆਸੀ ਆਗੂ ਗੁਰਦੁਆਰਿਆਂ, ਮੰਦਰਾਂ ਵਿਚ ਅਰਦਾਸਾਂ, ਪੂਜਾ ਕਰਨ ਲਈ ਪਹੁੰਚ ਰਹੇ ਹਨ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi), ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੋਟਿੰਗ ਤੋਂ ਪਹਿਲਾਂ ਗੁਰੂ ਘਰ ਮੱਥਾ ਟੇਕਣ ਪਹੁੰਚੇ।

    ਚਰਨਜੀਤ ਚੰਨੀ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਪੁੱਜੇ। ਇਸ ਤੋਂ ਬਾਅਦ ਉਹ ਭੋਲੋੇ ਨਾਥ ਦੇ ਮੰਦਿਰ ਪੁਹੰਚੇ।

    ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਅਤੇ ਲੋਕਾਂ ਦੀ ਮਰਜ਼ੀ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਚੰਗੀ ਸਰਕਾਰ ਮਿਲੇ ਅਤੇ ਪੰਜਾਬ ਦਾ ਵਿਕਾਸ ਹੋਵੇ।

    ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ (Bhagwant Mann) ਵੀ ਮੋਹਾਲੀ ਦੇ ਗੁਰਦੁਆਰਾ ਸੱਚਾ ਧੰਨ ਵਿਖੇ ਅਰਦਾਸ ਕਰਨ ਪਹੁੰਚੇ। ਇਸ ਦੌਰਾਨ ਭਗਵੰਤ ਮਾਨ (AAP CM Candidate Bhagwant Mann) ਨੇ ਕਿਹਾ ਹੈ ਕਿ ਅੱਜ ਪੰਜਾਬ ਲਈ ਵੱਡਾ ਦਿਨ ਹੈ। ਭਗਵੰਤ ਮਾਨ ਧੂਰੀ ਅਤੇ ਸੰਗਰੂਰ ਤੋਂ ਚੋਣ ਲੜ ਰਹੇ ਹਨ।
    Published by:Gurwinder Singh
    First published:

    Tags: Assembly Elections 2022, Punjab Assembly election 2022, Punjab Election 2022

    ਅਗਲੀ ਖਬਰ