Home /News /punjab /

Punjab Assembly Election 2022: ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ, ਕਿਹਾ- ਮੋਗਾ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੀ

Punjab Assembly Election 2022: ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ, ਕਿਹਾ- ਮੋਗਾ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੀ

Punjab Assembly Election 2022: ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ

Punjab Assembly Election 2022: ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ

Punjab Assembly Election 2022: ਪੰਜਾਬ ਦੇ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਿੰਗ ਕੀਤੀ। ਉਸ ਨੇ ਕਿਹਾ, ਮੋਗਾ ਦੀ ਬੇਟੀ ਅਤੇ ਨਾਗਰਿਕ ਮੇਰੇ ਲਈ ਜ਼ਰੂਰੀ ਹੈ ਕਿ ਮੋਗਾ ਸ਼ਹਿਰ ਨੂੰ ਅੱਗੇ ਲੈ ਜਾਵਾਂ। ਮੈਂ ਅਬ ਬੂਥ ਪਰ ਜਾਕਰ ਲੋਕ ਸੇ ਮਿਲੂਂਗੀ। ਲੋਕ ਮੇਰੇ ਉਡੀਕ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾ 2022 ਦੀ ਸ਼ੁਰੂਆਤ ਅੱਜ ਸਵੇਰੇ ਤੜਕਸਾਰ 7 ਵਜੇ ਤੋਂ ਹੋ ਚੁੱਕੀ ਹੈ। ਲੋਕ ਆਪਣੇ ਮੱਤ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜੇ ਨਜ਼ਰ ਆ ਰਹੇ ਹਨ। ਕਈ ਵੱਡੇ ਉਮਦੀਵਾਰ ਵੀ ਆਪਣੇ ਹੱਕ ਦਾ ਇਸਤੇਮਾਲ ਕਰ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ, ਤੋਂ ਬਾਅਦ ਮੋਗਾ ਤੋਂ ਉਮੀਦਵਾਰ ਮਾਲਵਿਕਾ ਸੂਦ ਨੇ ਵੀ ਵੋਟ ਪਾ ਦਿੱਤੀ ਹੈ।

ਇਹ ਵੀ ਪੜ੍ਹੋ:-  Punjab Assembly Election 2022 Live Updates: 1 ਘੰਟੇ ਵਿੱਚ 4.80 ਫ਼ੀਸਦੀ ਵੋਟਿੰਗ, ਲੋਕ ਪੂਰੇ ਗਰਮਜੋਸ਼ੀ ਨਾਲ ਕਰ ਰਹੇ ਹਨ ਵੋਟਿੰਗ

ਇਸ ਦੌਰਾਨ ਉਮਦੀਵਾਰ ਨੇ ਕਿਹਾ ਕਿ ਮਾਲਵਿਕਾ ਸੂਦ ਦਾ ਮੁਕਾਬਲਾ ਮਾਲਵਿਕਾ ਸੂਦ ਨਾਲ ਵੀ ਹੈ ਅਤੇ ਪ੍ਰਮਾਤਮਾ ਤੋਂ ਇਹ ਮੰਗਦੀ ਹਾਂ ਕਿ ਜਿਵੇਂ ਪ੍ਰਮਾਤਮਾ ਨੇ ਅਜੇ ਤੱਕ ਆਸ਼ੀਰਵਾਦ ਦਿੱਤਾ ਹੈ, ਉਹ ਅੱਜ ਵੀ ਦੇਣ। ਜਿਸ ਨਾਲ ਮੈਂ ਮੋਗਾ ਸ਼ਹਿਰ ਦਾ ਵਿਕਾਸ ਕਰ ਸਕਾ। ਅਜੇ ਸਮਾਂ ਆ ਗਿਆ ਹੈ ਕਿ ਨਾਗਰਿਕ ਜਾਗਰੂਕ ਹੋਣ ਅਤੇ ਆਪਣੀ ਚੋਣ ਦਾ ਸਹੀ ਇਸਤੇਮਾਲ ਕਰਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਅਤੇ ਸੋਨੂੰ ਸੂਦ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਹੈ। ਸਾਡੇ ਮਾਤਾ-ਪਿਤਾ ਅਤੇ ਦਾਦਾ ਜੀ ਨੇ ਬਹੁਤ ਲੰਬੇ ਸਮੇਂ ਤੱਕ ਕੰਮ ਕੀਤਾ ਹੈ ਅਤੇ ਮੈਨੂੰ ਅਜਿਹਾ ਨਹੀਂ ਲੱਗਦਾ ਹੈ ਕਿ ਕਿਸੀ ਹੋਰ ਮੰਤਰੀ ਨੇ ਇੰਨਾਂ ਕੰਮ ਕੀਤਾ ਹੈ। ਮੈਨੂੰ ਲਗਾਤਾਰ ਲੋਕ ਫ਼ੋਨ ਕਰ ਰਹੇ ਹਨ ਅਤੇ ਵਿਦੇਸ਼ ਤੋਂ ਵੀ ਫ਼ੋਨ ਆ ਰਹੇ ਹਨ। ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਦੋਸਤ ਤੁਹਾਨੂੰ ਵੋਟ ਦੇਣਗੇ। ਸਾਨੂੰ ਸਭ ਦਾ ਸਪੋਰਟ ਮਿਲ ਰਿਹਾ ਹੈ।

ਪੰਜਾਬ ਦੇ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੋਟਿੰਗ ਕੀਤੀ। ਉਸ ਨੇ ਕਿਹਾ, ਮੋਗਾ ਦੀ ਬੇਟੀ ਅਤੇ ਨਾਗਰਿਕ ਮੇਰੇ ਲਈ ਜ਼ਰੂਰੀ ਹਨ। ਮੈਂ ਮੋਗਾ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੀ। ਮੈਂ ਹੁਣ ਬੂਥ ਤੇ ਜਾ ਕੇ ਲੋਕਾਂ ਨਾਲ ਮਿਲਾਂਗੀ। ਲੋਕ ਮੇਰੇ ਉਡੀਕ ਕਰ ਰਹੇ ਹਨ।

Published by:rupinderkaursab
First published:

Tags: Congress, Punjab, Punjab Assembly election 2022, Punjab Assembly Polls, Punjab congess