liveLIVE NOW
  • Home
  • »
  • News
  • »
  • punjab
  • »
  • Punjab Election 2022 Live: 'ਚੰਨੀ ਸਰਕਾਰ, ਆਪ ਕੇ ਦਵਾਰ', ਕਾਂਗਰਸ ਵੱਲੋਂ 13 ਨੁਕਾਤੀ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਕੇਂਦਰਿਤ ਚੋਣ ਪੱਤਰ ਜਾਰੀ

Punjab Election 2022 Live: 'ਚੰਨੀ ਸਰਕਾਰ, ਆਪ ਕੇ ਦਵਾਰ', ਕਾਂਗਰਸ ਵੱਲੋਂ 13 ਨੁਕਾਤੀ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਕੇਂਦਰਿਤ ਚੋਣ ਪੱਤਰ ਜਾਰੀ

Punjab Election 2022 LIVE: ਪੰਜਾਬ ਵਿਧਾਨ ਸਭਾ ਚੋਣਾਂ 2022 ਲਾਈਵ: ਅੱਜ ਵਿਧਾਨ ਵਿਧਾਨ ਸਭਾ ਚੋਣਾਂ 2022 (Assembly Election 2022) ਦਾ ਆਖ਼ਰੀ ਦਿਨ ਹੈ। 20 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਅੱਜ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ।

  • NEWS18-PUNJABI
  • | February 18, 2022, 16:29 IST
    facebookTwitterLinkedin
    LAST UPDATED 9 MONTHS AGO

    AUTO-REFRESH

    Highlights

    18:43 (IST)

    ਮਨਪ੍ਰੀਤ ਬਾਦਲ ਨੇ ਸਮਰਥਨ ਲਈ ਪੰਜਾਬੀਆਂ ਅਤੇ ਵਰਕਰਾਂ ਦਾ ਕੀਤਾ ਧੰਨਵਾਦ


    18:27 (IST)

    ਵਿਧਾਨ ਸਭਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਸਵਨਾ 27720 ਵੋਟਾਂ ਨਾਲ ਜੇਤੂ ਐਲਾਨੇ ਗਏ,

    ਸਵਨਾ ਨੂੰ 63157 ਵੋਟਾਂ,

    ਸੁਰਜੀਤ ਜਿਆਣੀ ਨੂੰ 35437 ਵੋਟਾਂ ਮਿਲੀਆਂ।

    18:18 (IST)

    ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਵਧਾਈ

    18:14 (IST)

    ਚੰਨੀ ਦੀ ਰਿਹਾਇਸ਼ 'ਤੇ ਪਹੁੰਚੀ ਲੇਬਰ, ਸਰਕਾਰੀ ਘਰ 'ਚ ਇਕੱਠਾ ਹੋਣ ਲੱਗਾ ਸਾਮਾਨ, ਸਰਕਾਰੀ ਘਰ ਖਾਲੀ ਕਰਨ ਦੀ ਪ੍ਰਕਿਰਿਆ 'ਚ ਚੰਨੀ

    Punjab Assembly Election 2022: ਅੱਜ ਵਿਧਾਨ ਵਿਧਾਨ ਸਭਾ ਚੋਣਾਂ 2022 (Assembly Election 2022) ਦਾ ਆਖ਼ਰੀ ਦਿਨ ਹੈ। 20 ਫਰਵਰੀ ਨੂੰ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਕਾਂਗਰਸ ਪਾਰਟੀ ਵੱਲੋਂ ਅੱਜ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ, ਜਦਕਿ ਅਕਾਲੀ ਦਲ-ਬਸਪਾ, ਭਾਜਪਾ ਅਤੇ ਆਮ ਆਮ ਆਦਮੀ ਪਾਰਟੀ ਪਹਿਲਾਂ ਹੀ ਲੋਕਾਂ ਨੂੰ ਚੋਣ ਪੱਤਰ ਰਾਹੀਂ ਦੱਸ ਚੁੱਕੇ ਹਨ ਕਿ ਉਹ ਸਰਕਾਰ ਬਣਨ 'ਤੇ ਪੰਜਾਬ ਦੇ ਲੋਕਾਂ ਲਈ ਕੀ ਕਰਨਗੇ।

    ਚੋਣ ਪ੍ਰਚਾਰ ਦੇ ਆਖਰੀ ਦਿਨ ਆਪ ਸੁਪਰੀਮੋ ਅਰਿਵੰਦ ਕੇਜਰੀਵਾਲ ਮੋਰਿੰਡਾ ਵਿਖੇ ਪ੍ਰਚਾਰ ਕਰਨਗੇ, ਜਦਕਿ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਟਿਆਲਾ ਵਿਖੇ ਪੈਦਲ ਮਾਰਚ ਕਰਨਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਭਾਜਪਾ ਲਈ ਪ੍ਰਚਾਰ ਕਰਨ ਤੋਂ ਇਲਾਵਾ ਗ੍ਰੇਟ ਖਲੀ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਚਾਰ ਕਰਨਗੇ।

    ਇਸ ਨਾਲ ਹੀ ਦੱਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਫਰਲੋ ਰੱਦ ਕਰਨ ਲਈ ਵੀ ਹਾਈਕੋਰਟ ਵਿੱਚ ਦਾਖਲ ਅਰਜ਼ੀ 'ਤੇ ਸੁਣਵਾਈ ਹੋਵੇਗੀ।

    ਵਿਧਾਨ ਸਭਾ ਚੋਣਾਂ 2022 ਦੀ ਸਭ ਤੋਂ ਪਹਿਲਾਂ ਅਤੇ ਪੂਰੀ ਲਾਈਵ ਅਪਡੇਟ ਲਈ ਵੇਖਦੇ ਰਹੋ, ਨਿਊਜ਼18 ਪੰਜਾਬੀ 'ਤੇ...