Home /News /punjab /

ਸੰਨ੍ਹਮਾਰੀ! ਕੈਪਟਨ ਦੇ ਸਿਸਵਾਂ ਫਾਰਮ ਹਾਊਸ 'ਤੇ ਮਹਿਫ਼ਲਾਂ ਦਾ ਦੌਰ, ਕਾਂਗਰਸ ਤੇ ਆਪ ਦੇ ਆਗੂ ਸ਼ਾਮਲ ਹੋਣ ਦਾ ਦਾਅਵਾ...

ਸੰਨ੍ਹਮਾਰੀ! ਕੈਪਟਨ ਦੇ ਸਿਸਵਾਂ ਫਾਰਮ ਹਾਊਸ 'ਤੇ ਮਹਿਫ਼ਲਾਂ ਦਾ ਦੌਰ, ਕਾਂਗਰਸ ਤੇ ਆਪ ਦੇ ਆਗੂ ਸ਼ਾਮਲ ਹੋਣ ਦਾ ਦਾਅਵਾ...

  • Share this:
    Punjab Assembly Election 2022: ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ।

    ਪੰਜਾਬ ਲੋਕ ਕਾਂਗਰਸ ਦੇ ਬੁਲਾਰੇ Pritpal Baliwal ਨੇ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ਕਿ 11 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ ਅਤੇ 10 ਨੂੰ ਕਲਾਈਮੈਕਸ ਹੋਵੇਗਾ।

    ਕੱਲ਼੍ਹ ਕੈਪਟਨ ਦੇ ਸਿਸਵਾਂ ਫਾਰਮ ਉਤੇ ਡਿਨਰ ਪਾਰਟੀ ਹਾਈ ਸੀ, ਜਿਸ ਵਿਚ ਕੈਪਟਨ ਗਾਣੇ ਗਾਉਂਦੇ ਵੀ ਨਜ਼ਰ ਆਏ ਸਨ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਵਿਚ ਕਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋਏ ਸਨ।

    ਇਸ ਪਿੱਛੋਂ ਚਰਚਾ ਤੇਜ਼ ਹੋ ਗਏ ਹੈ ਕਿ ਚੋਣਾਂ ਪਿੱਛੋਂ ਸੰਨ੍ਹਮਾਰੀ ਦੀ ਤਿਆਰੀ ਹੈ। ਮਤਲਬ, ਕਾਂਗਰਸ ਤੇ ਆਪ ਦੇ ਵਿਧਾਇਕ ਕੈਪਟਨ ਨਾਲ ਖੜ੍ਹ ਸਕਦੇ ਹਨ।

    ਪ੍ਰਿਤਪਾਲ ਬਲੀਵਾਲ ਨੇ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਜੋਂ ਕਰਨਗੇ।

    ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬੀਤੇ ਦਿਨ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਕੀਤੀ ਗਈ ਹੈ, ਜਦਕਿ ਭਾਜਪਾ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਵੀ ਇਸ ਸਬੰਧੀ ਮੁਲਾਕਾਤ ਹੋਈ।
    Published by:Gurwinder Singh
    First published:

    Tags: Assembly Elections 2022, Captain, Captain Amarinder Singh, Election Results 2022, Punjab Assembly Election Results 2022

    ਅਗਲੀ ਖਬਰ