liveLIVE NOW
 • Home
 • »
 • News
 • »
 • punjab
 • »
 • Punjab Assembly Polls 2022 Live Updates: ਪੰਜਾਬ 'ਚ 68.3 ਫ਼ੀਸਦੀ ਵੋਟਿੰਗ, 10 ਮਾਰਚ ਨੂੰ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਤਾਲਾ

Punjab Assembly Polls 2022 Live Updates: ਪੰਜਾਬ 'ਚ 68.3 ਫ਼ੀਸਦੀ ਵੋਟਿੰਗ, 10 ਮਾਰਚ ਨੂੰ ਖੁੱਲ੍ਹੇਗਾ ਉਮੀਦਵਾਰਾਂ ਦੀ ਕਿਸਮਤ ਦਾ ਤਾਲਾ

Punjab Assembly Polls 2022: ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੀ ਗਿਣਤੀ ਅਜੇ ਵੀ ਜਾਰੀ ਹੈ। ਪਰੰਤੂ 6 ਵਜੇ ਤੱਕ ਪੰਜਾਬ 'ਚ 68.3 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022: ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਹੁਣ 6 ਵਜੇ ਤੱਕ 68.3 ਫ਼ੀਸਦੀ ਤੱਕ ਢੁਕ ਚੁੱਕੀ ਹੈ।

 • NEWS18-PUNJABI
 • | February 20, 2022, 21:19 IST
  facebookTwitterLinkedin
  LAST UPDATED 6 MONTHS AGO

  AUTO-REFRESH

  Highlights

  20:20 (IST)

  ਪੰਜਾਬ ਚੋਣਾਂ 'ਚ ਦਰਜ ਹੋਈਆਂ 18 ਐਫ਼ਆਈਆਰ

  19:51 (IST)

  ਹਲਕਾ ਭੋਆ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਲਾਸੀਆਂ ਦੇ ਬੂਥ ਨੰਬਰ 32 'ਤੇ ਲੋਕਾਂ ਨੇ ਵੋਟ ਨਹੀਂ ਪਾਈ |

  ਮਕੋੜਾ ਪੱਤਣ ਰਾਵੀ ਦਰਿਆ ’ਤੇ ਪੱਕਾ ਪੁਲ ਨਾ ਹੋਣ ਕਾਰਨ ਲੋਕਾਂ ਨੇ ਵੋਟਾਂ ਦਾ ਬਾਈਕਾਟ ਕੀਤਾ।

  ਮਕੋੜਾ ਫਾਲ ਦੇ ਦੂਜੇ ਪਾਸੇ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ 3 ਪਿੰਡ ਹਨ।

  19:42 (IST)

  ਫਾਜਿ਼ਲਕਾ ਪੋਲ ਪ੍ਰਤੀਸ਼ਤ
  ਅਬੋਹਰ 72.2
  ਬੱਲੂਆਣਾ 76.7
  ਫਾਜਿ਼ਲਕਾ 77.4
  ਜਲਾਲਾਬਾਦ 77.6 ਫੀਸਦੀ

  19:23 (IST)

  ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਖਨੌਰੀ ਵਿੱਚ ਲੋਕਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਗੱਡੀ ਰੋਕ ਕੇ ਢੀਂਡਸਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

  ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੀਤੇ ਦਿਨ ਪਰਮਿੰਦਰ ਢੀਂਡਸਾ ਦੇ ਸਾਹਮਣੇ ਨਗਰ ਪੰਚਾਇਤ ਦੇ ਪ੍ਰਧਾਨ ਪੂਰਵ ਪ੍ਰਧਾਨ ਨੇ ਸਾ ਦੇ ਵਰਕਰ ਦੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਅਤੇ ਲੋਕਾਂ ਨੇ ਢੀਂਡਸਾ ਦੀ ਕਾਰ ਨੂੰ ਘੇਰ ਲਿਆ ਅਤੇ ਢੀਂਡਸਾ ਖਿਲਾਫ ਨਾਅਰੇਬਾਜ਼ੀ ਕੀਤੀ।

  ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰਸ਼ਾਸਨ 'ਤੇ ਵੀ ਸਵਾਲ ਉਠਾਏ, ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਾਡੇ ਵਰਕਰਾਂ ਨਾਲ ਧੱਕਾ ਕਰ ਰਿਹਾ ਹੈ, ਇਸ ਦੀ ਸ਼ਿਕਾਇਤ ਮੈਂ ਜੌਹਨ ਕਮਿਸ਼ਨ ਕੋਲ ਕਰਾਂਗਾ |

  19:17 (IST)

  ਲੁਧਿਆਣਾ ਦੇ ਕੇਂਦਰੀ ਇਲਾਕੇ 'ਚ ਦੋ ਗੁੱਟਾਂ 'ਚ ਝੜਪ

  ਭਾਜਪਾ ਵਰਕਰਾਂ ਨੇ ਰੋਡ ਜਾਮ ਕੀਤਾ

  ਭਾਜਪਾ ਵਰਕਰਾਂ ਨੇ ਕੀਤਾ ਧਰਨਾ

  ਮੌਕੇ 'ਤੇ ਪਹੁੰਚੀ ਪੁਲਸ, ਮਾਹੌਲ ਨੂੰ ਕਾਬੂ ਕੀਤਾ ਜਾ ਰਿਹਾ ਹੈ

  Punjab Assembly Polls 2022: ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਦੀ ਗਿਣਤੀ ਅਜੇ ਵੀ ਜਾਰੀ ਹੈ। ਪਰੰਤੂ 5 ਵਜੇ ਤੱਕ ਪੰਜਾਬ 'ਚ 68.3 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਸੂਬੇ ਵਿੱਚ ਕੁੱਝ ਥਾਂਵਾਂ 'ਤੇ ਝੜਪਾਂ ਅਤੇ ਮਸ਼ੀਨਾਂ ਵਿੱਚ ਖਰਾਬੀ ਆਉਣ ਦੀਆਂ ਖ਼ਬਰਾਂ ਵੀ ਮਿਲੀਆਂ, ਪਰੰਤੂ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਐਸ. ਕਰੁਣਾ ਰਾਜੂ ਨੇ ਨਿਊਜ਼18 ਨੂੰ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਵੋਟਾਂ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰ੍ਹੇ ਚੜ੍ਹੀ ਹੈ, ਪਰੰਤੂ ਇਸ ਦੌਰਾਨ ਸੂਬੇ ਵਿੱਚ 18 ਐਫ਼ਆਈਆਰ ਦਰਜ ਹੋਈਆਂ ਹਨ।

  ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਅੰਕੜਿਆਂ ਅਨੁਸਾਰ 5 ਵਜੇ ਤੱਕ ਕੁੱਲ ਵੋਟਾਂ 21499804 ਵੋਟਾਂ ਵਿੱਚੋਂ 13325283 ਵੋਟਾਂ ਪੋਲ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਅੰਕੜਾ 63.44 ਫੀਸਦੀ ਬਣਦਾ ਸੀ, ਪਰੰਤੂ ਸ਼ਾਮ 6 ਵਜੇ ਤੱਕ 68.3 ਫ਼ੀਸਦੀ ਵੋਟਾਂ ਪੋਲ ਹੋਈਆਂ ਦਰਜ ਕੀਤੀਆਂ ਗਈਆਂ।

  ਜੇਕਰ ਗੱਲ ਕੀਤੀ ਜਾਵੇ ਪਿਛਲੀਆਂ ਚੋਣਾਂ ਵਿੱਚ ਪੋਲ ਹੋਈਆਂ ਵੋਟਾਂ ਤਾਂ ਪੰਜਾਬ ਦੀਆਂ 2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੋਲਿੰਗ 78.57 ਫੀਸਦੀ ਵੋਟਿੰਗ ਹੋਈ ਅਤੇ ਇਸਤੋਂ ਪਹਿਲਾਂ 2012 ਵਿੱਚ 77.40 ਫੀਸਦੀ ਵੋਟਿੰਗ ਹੋਈ ਸੀ।

  ਜੇਕਰ ਗੱਲ ਕੀਤੀ ਜਾਵੇ ਸਭ ਤੋਂ ਘੱਟ ਪੋਲ ਹੋਈਆਂ ਵੋਟਾਂ ਦੀ ਤਾਂ ਅਜੇ ਤੱਕ ਅੰਮ੍ਰਿਤਸਰ ਦੱਖਣੀ 48.06 ਫ਼ੀਸਦੀ ਅਤੇ ਸਭ ਤੋਂ ਵੱਧ ਵੋਟਾਂ 77 ਫ਼ੀਸਦੀ ਗਿੱਦੜਬਾਹਾ ਨੇ ਬਾਜ਼ੀ ਮਾਰੀ ਹੈ।

  ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਤੋਂ 1304 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਜਦਕਿ ਇਨ੍ਹਾਂ ਵਿਚੋਂ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

  ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ 'ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਕੋਵਿਡ-19 ਹਦਾਇਤਾਂ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।

  ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਜਾਰੀ ਕੀਤੇ ਜਾਣਗੇ।

  ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਸਭ ਤੋਂ ਪਹਿਲਾਂ ਅਤੇ ਪੂਰੀ ਲਾਈਵ ਅਪਡੇਟ ਅਤੇ ਖ਼ਬਰਾਂ ਪੜ੍ਹਨ ਅਤੇ ਸੁਣਨ ਲਈ ਵੇਖਦੇ ਰਹੋ ਨਿਊਜ਼18 ਪੰਜਾਬੀ...