
Highlights
ਮਨਪ੍ਰੀਤ ਬਾਦਲ ਨੇ ਸਮਰਥਨ ਲਈ ਪੰਜਾਬੀਆਂ ਅਤੇ ਵਰਕਰਾਂ ਦਾ ਕੀਤਾ ਧੰਨਵਾਦ
ਵਿਧਾਨ ਸਭਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰਪਾਲ ਸਿੰਘ ਸਵਨਾ 27720 ਵੋਟਾਂ ਨਾਲ ਜੇਤੂ ਐਲਾਨੇ ਗਏ,
ਸਵਨਾ ਨੂੰ 63157 ਵੋਟਾਂ,
ਸੁਰਜੀਤ ਜਿਆਣੀ ਨੂੰ 35437 ਵੋਟਾਂ ਮਿਲੀਆਂ।
ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਵਧਾਈ
ਚੰਨੀ ਦੀ ਰਿਹਾਇਸ਼ 'ਤੇ ਪਹੁੰਚੀ ਲੇਬਰ, ਸਰਕਾਰੀ ਘਰ 'ਚ ਇਕੱਠਾ ਹੋਣ ਲੱਗਾ ਸਾਮਾਨ, ਸਰਕਾਰੀ ਘਰ ਖਾਲੀ ਕਰਨ ਦੀ ਪ੍ਰਕਿਰਿਆ 'ਚ ਚੰਨੀ
ਪੰਜਾਬ ਵਿਧਾਨ ਸਭਾ ਚੋਣ ਨਤੀਜੇ 2022 (Punjab Assembly Election Results 2022): ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਭਰ ਵਿੱਚ ਝਾੜੂ ਨਾਲ ਸਫਾਈ ਕਰਦਿਆਂ ਸਾਰੀਆਂ ਪਾਰਟੀਆਂ ਨੂੰ ਖੂੰਝੇ ਲਾ ਦਿੱਤਾ। ਕਿਸੇ ਵੀ ਪਾਰਟੀ ਦਾ ਕੋਈ ਲੀਡਰ ਆਪ ਦੀ ਇਸ ਹਨੇਰੀ ਅੱਗੇ ਟਿਕ ਨਹੀਂ ਸਕਿਆ। ਅਜੇ ਤੱਕ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਲਈ 59 ਸੀਟਾਂ ਦੇ ਅੰਕੜੇ ਨੂੰ ਪਾਰ ਕਰਦੇ ਹੋਏ 92 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਜਿੱਤਾਂ ਨਾਲ ਦੂਜੇ ਨੰਬਰ 'ਤੇ 'ਤੇ ਹੈ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ 4, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।
ਪੰਜਾਬ ਦੇ ਲੋਕਾਂ ਨੇ ਸੱਤਾਧਾਰੀ ਕਾਂਗਰਸ ਅਤੇ ਅਕਾਲੀ ਦਲ ਨੂੰ ਭਾਂਜ ਦਿੰਦਿਆਂ ਵੱਡੀ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ। ਲੋਕਾਂ ਨੇ ਕਾਂਗਰਸ, ਅਕਾਲੀ ਦਲ, ਭਾਜਪਾ, ਬਸਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਵੱਡੇ ਤੋਂ ਵੱਡੇ ਲੀਡਰ ਵੀ ਨਹੀਂ ਬਖ਼ਸ਼ ਅਤੇ ਆਮ ਵਿਅਕਤੀਆਂ ਨੂੰ ਉਨ੍ਹਾਂ ਉਪਰ ਜਿੱਤ ਹਾਸਲ ਕਰਵਾਈ।
ਇਨ੍ਹਾਂ ਵੱਡੇ ਲੀਡਰਾਂ ਵਿੱਚ ਮੁੱਖ ਮੰਤਰੀ ਅਤੇ ਕਾਂਗਰਸ ਦੇ ਅਗਲੇ ਸੀਐਮ ਚਿਹਰੇ ਚਰਨਜੀਤ ਸਿੰਘ ਚੰਨੀ (Charanjit Singh Channi) ਦੋਵੇਂ ਸੀਟਾਂ ਤੋਂ, ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal), ਅਕਾਲੀ ਦਲ ਦੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਅਤੇ ਪ੍ਰਧਾਨ ਸੁਖਬੀਰ ਬਾਦਲ (Sukhbir Badal), ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu), ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਅਤੇ ਹੋਰ ਕਈ ਅਜਿਹੇ ਨੇਤਾ ਹਨ, ਜਿਹੜੇ ਅੱਜ ਇਸ ਝਾੜੂ ਦੀ ਹਨੇਰ੍ਹੀ ਵਿੱਚ ਰੁੜ੍ਹ ਗਏ।
ਦੱਸ ਦੇਈਏ ਕਿ ਵਿਧਾਨ ਸਭਾ 2017 ਵਿੱਚ ਆਮ ਆਦਮੀ ਪਾਰਟੀ ਨੂੰ 22 ਸੀਟਾਂ ਨਾਲ ਵਿਰੋਧੀ ਧਿਰ ਦਾ ਹਾਸਲ ਹੋਇਆ ਸੀ, ਜਦਕਿ ਕਾਂਗਰਸ ਨੇ ਪੂਰਨ ਬਹੁਮਤ ਹਾਸਲ ਕਰਕੇ ਪੰਜਾਬ 'ਚ ਸਰਕਾਰ ਬਣਾਈ ਸੀ, ਪਰੰਤੂ ਇਸ ਵਾਰ ਪੰਜਾਬ ਵਾਸੀਆਂ ਨੇ ਵਿਰੋਧੀ ਧਿਰ ਵਿੱਚੋਂ ਚੁੱਕ ਕੇ ਆਪ ਨੂੰ ਪੰਜਾਬ ਦੀ ਸੱਤਾ ਸੌਂਪੀ ਹੈ ਅਤੇ ਵੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਕਿਵੇਂ ਸਾਕਾਰ ਕਰਦੀ ਹੈ।