Home /News /punjab /

ਜਾਣੋ ਕੌਣ ਹੈ ਮਾਲਵਿਕਾ ਸੂਦ ਨੂੰ ਸ਼ਿਕਸਤ ਦੇਣ ਵਾਲੀ ਡਾ. ਅਮਨਦੀਪ ਅਰੋੜਾ

ਜਾਣੋ ਕੌਣ ਹੈ ਮਾਲਵਿਕਾ ਸੂਦ ਨੂੰ ਸ਼ਿਕਸਤ ਦੇਣ ਵਾਲੀ ਡਾ. ਅਮਨਦੀਪ ਅਰੋੜਾ

ਜਾਣੋ ਕੌਣ ਹੈ ਮਾਲਵਿਕਾ ਸੂਦ ਨੂੰ ਸ਼ਿਕਸਤ ਦੇਣ ਵਾਲੀ ਡਾ. ਅਮਨਦੀਪ ਅਰੋੜਾ

ਮੋਗਾ ਸੀਟ ਜਿਥੇ ਕਾਂਗਰਸ ਵੱਲੋਂ ਉਮੀਦਵਾਰ ਸੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ। ਸੋਨੂੰ ਸੂਦ ਦੀ ਸਟਾਰਡਮ ਨੇ ਮੋਗਾ ਵਿਧਾਨ ਸਭਾ ਹਲਕੇ ਨੂੰ ਹੌਟ ਸੀਟ ਬਣਾ ਦਿਤਾ। ਪਰ ਸੋਨੂੰ ਸੂਦ ਦੀ ਸਟਾਰਡਮ ਮਾਲਵਿਕਾ ਦੇ ਕੰਮ ਨਹੀਂ ਆਈ। ਮਾਲਵਿਕਾ ਸੂਦ ਨੂੰ ਆਪ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੇ ਕਰਾਰੀ ਸ਼ਿਕਸਤ ਦਿਤੀ।

ਹੋਰ ਪੜ੍ਹੋ ...
 • Share this:

  ਪੰਜਾਬ ਵਿਧਾਨ ਸਭਾ ਚੋਣਾਂ `ਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਆਪ ਦੀ ਹਨੇਰੀ ਨੇ ਦਿੱਗਜ ਆਗੂਆਂ ਨੂੰ ਉਡਾ ਦਿਤਾ। ਇਸ ਦੌਰਾਨ ਹੌਟ ਸੀਟ ਮੰਨੇ ਜਾਣ ਵਾਲੇ ਹਲਕੇ, ਜਿੱਥੋਂ ਵੱਡੀਆਂ ਪਾਰਟੀਆਂ ਦੇ ਦਿੱਗਜ ਆਗੂ ਚੋਣ ਲੜ ਰਹੇ ਸੀ। ਉਹ ਵੀ ਆਪਣੀ ਸੀਟ ਹਾਰ ਗਏ।

  ਪੰਜਾਬ ਦੇ ਚੋਣ ਮੈਦਾਨ `ਚ ਸਭ ਤੋਂ ਵੱਧ ਚਰਚਾ `ਚ ਰਹੀ ਅੰਮ੍ਰਿਤਸਰ ਈਸਟ ਸੀਟ ਤੋਂ ਦਿੱਗਜ ਆਗੂ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਆਹਮੋ ਸਾਹਮਣੇ ਸੀ। ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਦੋਵਾਂ ਦੀ ਫ਼ਸਵੀਂ ਟੱਕਰ ਹੈ। ਇਸ ਦੌਰਾਨ ਇੱਕ ਹੋਰ ਉਮੀਦਵਾਰ ਵੀ ਸੀ ਜੋ ਉਸੇ ਹਲਕੇ ਤੋਂ ਚੋਣ ਲੜ ਰਹੀ ਸੀ। ਉਹ ਸੀ ਜੀਵਨਜੋਤ ਕੌਰ। ਜੀਵਨਜੋਤ ਕੌਰ ਵੱਲ ਕਿਸੇ ਨੇ ਕੋਈ ਖ਼ਾਸ ਧਿਆਨ ਨਹੀਂ ਦਿਤਾ ਸੀ। ਸਿੱਧੂ ਮਜੀਠੀਆ ਦੇ ਟਾਕਰੇ `ਚ ਕਿਤੇ ਵੀ ਉਨ੍ਹਾਂ ਦਾ ਨਾਂ ਨਹੀਂ ਲਿਆ ਗਿਆ। ਪਰ ਆਖ਼ਰਕਾਰ ਜਿੱਤ ਜੀਵਨਜੋਤ ਕੌਰ ਦੀ ਹੋਈ।

  ਇਸੇ ਤਰ੍ਹਾਂ ਮੋਗਾ ਸੀਟ `ਤੇ ਹੋਇਆ, ਜਿਥੇ ਕਾਂਗਰਸ ਵੱਲੋਂ ਉਮੀਦਵਾਰ ਸੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ। ਸੋਨੂੰ ਸੂਦ ਦੀ ਸਟਾਰਡਮ ਨੇ ਮੋਗਾ ਵਿਧਾਨ ਸਭਾ ਹਲਕੇ ਨੂੰ ਹੌਟ ਸੀਟ ਬਣਾ ਦਿਤਾ। ਪਰ ਸੋਨੂੰ ਸੂਦ ਦੀ ਸਟਾਰਡਮ ਮਾਲਵਿਕਾ ਦੇ ਕੰਮ ਨਹੀਂ ਆਈ। ਮਾਲਵਿਕਾ ਸੂਦ ਨੂੰ ਆਪ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੇ ਕਰਾਰੀ ਸ਼ਿਕਸਤ ਦਿਤੀ।

  ਪੰਜਾਬੀਆਂ ਨੇ ਦਿੱਲੀ ਮਾਡਲ ਦੇਖ ਕੇ ਵੋਟ ਦਿਤਾ: ਅਮਨਦੀਪ ਅਰੋੜਾ

  ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਸ਼ਿਕਸਤ ਦੇਣ ਤੋਂ ਬਾਅਦ ਅਮਨਦੀਪ ਅਰੋੜਾ ਨੇ ਨਿਊਜ਼18 ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਉਨ੍ਹਾਂ ੋਵਿਰੋਧ `ਚ ਕਿਹੜਾ ਚੋਣ ਉਮੀਦਵਾਰ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਸਾਹਮਣੇ ਮਾਲਵਿਕਾ ਸੂਦ ਖੜੇ ਹੋਣਗੇ ਤੇ ਉਹ ਉਨ੍ਹਾਂ ਨੂੰ ਹਰਾ ਦੇਣਗੇ। ਅਰੋੜਾ ਨੇ ਕਿਹਾ ਕਿ, "ਲੋਕਾਂ ਨੇ ਦਿੱਲੀ ਮਾਡਲ ਨੂੰ ਦੇਖ ਕੇ ਪੰਜਾਬ `ਚ ਆਪ ਨੂੰ ਜਿਤਾਇਆ। ਲੋਕਾਂ ਨੇ ਉਨ੍ਹਾਂ ਦਾ ਸੇਵਾ ਭਾਵ ਦੇਖਿਆ। ਪੰਜਾਬ ਦੇ ਲੋਕ ਦਿੱਲੀ ਜਾ ਕੇ ਦੇਖ ਕੇ ਆਏ ਸੀ ਕਿ ਕਿਸ ਤਰ੍ਹਾਂ ਦਿੱਲੀ ਸਰਕਾਰ ਨੇ ਸ਼ਹਿਰ ਦੀ ਨੁਹਾਰ ਨੂੰ ਬਦਲ ਕੇ ਰੱਖ ਦਿਤਾ ਹੈ।

  ਕੌਣ ਹੈ ਡਾ. ਅਮਨਦੀਪ ਅਰੌੜਾ?

  ਦੱਸ ਦਈਏ ਕਿ 39 ਸਾਲਾ ਡਾ. ਅਮਨਦੀਪ ਅਰੋੜਾ ਦੋ ਬਚਿਆਂ ਦੀ ਮਾਂ ਹੈ। ਸਿਆਸਤ `ਚ ਆਉਣ ਤੋਂ ਪਹਿਲਾਂ ਉਹ ਆਰਮੀ ਕਲੀਨਿਕ ਵਿੱਚ ਕਾਰਜਭਾਰ ਸੰਭਾਲਦੇ ਸੀ ਅਤੇ ਪਾਰਟੀ ਵੱਲੋਂ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਮੋਗਾ ਵਾਸੀਆਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ।  ਡਾਕਟਰ ਅਮਰਦੀਪ ਕੌਰ ਅਰੋੜਾ (39) ਪੇਸ਼ੇ ਤੋਂ ਡਾਕਟਰ ਹਨ। ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਡਾਕਟਰ ਅਮਰਦੀਪ ਕੌਰ ਨੇ ਆਪਣੀ ਜਾਇਦਾਦ 2 ਕਰੋੜ ਰੁਪਏ ਦੱਸੀ ਸੀ।  ਇਸ ਦੇ ਨਾਲ ਹੀ ਦਸ ਦਈਏ ਕਿ ਅਮਨਦੀਪ ਦੇ ਪਤੀ ਡਾ. ਰਾਕੇਸ਼ ਅਰੋੜਾ ਜ਼ਿਲ੍ਹਾ ਪ੍ਰੀਸ਼ਦ ਵਿਚ ਨੋਡਲ ਅਫ਼ਸਰ ਹਨ।

  ਆਪ ਦੀਆਂ 11 ਮਹਿਲਾ ਉਮੀਦਵਾਰਾਂ ਨੂੰ ਵਿਧਾਨ ਸਭਾ ਦੀ ਟਿਕਟ

  ਡਾ. ਅਮਨਦੀਪ ਕੌਰ ਅਰੋੜਾ ਸਮੇਤ ਆਪ ਦੀਆਂ ਕਈ ਮਹਿਲਾ ਉਮੀਦਵਾਰਾਂ ਨੇ ਵੱਡੀਆਂ ਪਾਰਟੀਆਂ ਦੇ ਦਿੱਗਜ ਆਗੂਆਂ ਨੂੰ ਕਰਾਰੀ ਮਾਤ ਦਿਤੀ। ਇਨ੍ਹਾਂ ਵਿੱਚ ਜੀਵਨਜੋਤ ਕੌਰ (ਅੰਮ੍ਰਿਤਸਰ ਈਸਟ), ਅਨਮੋਲ ਗਗਨ ਮਾਨ (ਖਰੜ), ਨਰਿੰਦਰ ਕੌਰ ਭਰਾਜ (ਸੰਗਰੂਰ), ਸਰਵਜੀਤ ਕੌਰ ਮਾਣੂੰਕੇ (ਜਗਰਾਓਂ), ਬਲਜਿੰਦਰ ਕੌਰ (ਤਲਵੰਡੀ ਸਾਬੋ), ਬਲਜੀਤ ਕੌਰ (ਮਲੋਟ), ਨੀਨਾ ਮਿੱਤਲ (ਰਾਜਪੁਰਾ), ਰਾਜਿੰਦਰਪਾਲ ਕੌਰ (ਲੁਧਿਆਣਾ ਦੱਖਣੀ), ਇੰਦਰਜੀਤ ਕੌਰ ਮਾਨ (ਨਕੋਦਰ), ਸੰਤੋਸ਼ ਕਟਾਰੀਆ (ਬਲਾਚੌਰ) ਦੇ ਨਾਂ ਸ਼ਾਮਲ ਹਨ।

  Published by:Amelia Punjabi
  First published:

  Tags: Bhagwant Mann, Dr. Amandeep Kaur Arora, Malvika Sood, Moga, Punjab, Punjab Election Results 2022, Sonu Sood