• Home
  • »
  • News
  • »
  • punjab
  • »
  • PUNJAB ASSEMBLY ELECTIONS 2022 AAP CONTEST POLLS WITH CM CANDIDATE FACE

ਪੰਜਾਬ ਵਿਚ CM ਉਮੀਦਵਾਰ ਦੇ ਚਿਹਰੇ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ AAP

ਪੰਜਾਬ ਵਿਚ CM ਉਮੀਦਵਾਰ ਦੇ ਚਿਹਰੇ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ AAP (ਪੀਟੀਆਈ ਫਾਈਲ ਫੋਟੋ)

ਪੰਜਾਬ ਵਿਚ CM ਉਮੀਦਵਾਰ ਦੇ ਚਿਹਰੇ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ AAP (ਪੀਟੀਆਈ ਫਾਈਲ ਫੋਟੋ)

  • Share this:
    ਪੰਜਾਬ ਵਿਚ ਬਦਲ ਰਹੇ ਰਾਜਨੀਤਿਕ ਸਮੀਕਰਨਾਂ ਕਾਰਨ ਹੁਣ ਆਮ ਆਦਮੀ ਪਾਰਟੀ (Aam Aadmi Party) ਨੇ ਵੀ 2022 ਦੀਆਂ ਚੋਣਾਂ ਵਿੱਚ ਇੱਕ ਸੰਭਾਵਤ ਮੁੱਖ ਮੰਤਰੀ ਦਾ ਚਿਹਰਾ ਖੜਾ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ (Punjab co-in-charge Raghav Chadda) ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

    2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ਮਾਹਰ ਕਹਿੰਦੇ ਹਨ ਕਿ ਇਸ ਕਾਰਨ ਆਮ ਆਦਮੀ ਪਾਰਟੀ ਚੋਣਾਂ ਵਿਚ ਘੱਟ ਸੀਟਾਂ ਹਾਸਲ ਕਰ ਸਕੀ।

    ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ ਪਹਿਲੀ ਵਾਰ ਚੋਣ ਲੜੀ ਅਤੇ ਇਸ ਚੋਣ ਵਿੱਚ ‘ਆਪ’ 20 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ। ਹਾਲਾਂਕਿ, ਇਸ ਦੇ ਬਾਅਦ ਉਹ ਆਪਣੇ ਕੁਨਬੇ ਨੂੰ ਸੰਭਾਲ ਨਹੀਂ ਸਕੀ ਅਤੇ ਬਹੁਤ ਸਾਰੇ ਵਿਧਾਇਕ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ।

    ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵਿੱਚ ਸੁਖਬੀਰ ਬਾਦਲ ਮੁੱਖ ਮੰਤਰੀ ਦਾ ਚਿਹਰਾ ਹੈ, ਜਦੋਂਕਿ ਕਾਂਗਰਸ ਕੈਪਟਨ ਦੀ ਅਗਵਾਈ ਵਿੱਚ ਚੋਣਾਂ ਲੜੇਗੀ। ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਬਣੇ ਸਿਆਸੀ ਸਮੀਕਰਨਾਂ ਪਿੱਛੋਂ ਆਪ ਹੁਣ ਨਵੇਂ ਜੋੜ ਤੋੜ ਵਿਚ ਜੁਟ ਗਈ ਹੈ। ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਕਿਸੇ ਵੀ ਐਸਸੀ ਆਗੂ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ।
    Published by:Gurwinder Singh
    First published: