• Home
  • »
  • News
  • »
  • punjab
  • »
  • PUNJAB ASSEMBLY ELECTIONS 2022 HUNDREDS OF FAMILIES FROM VILLAGE DHAPALI JOIN AAM AADMI PARTY

ਪਿੰਡ ਢਪਾਲੀ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ

ਪਿੰਡ ਢਪਾਲੀ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ

  • Share this:
    Omesh Singla

    ਰਾਮਪੁਰਾ ਫੂਲ: ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਚੁੱਕੀ ਹੈ।

    ਇਸੇ ਤਰ੍ਹਾਂ ਹਲਕੇ ਦੇ ਵੱਡੇ ਪਿੰਡ ਢਪਾਲੀ ਵਿੱਚ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਦੀਆਂ ਵੱਖ-ਵੱਖ ਤਿੰਨ ਥਾਵਾਂ ਉਤੇ ਬਲਕਾਰ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ।

    ਇਸ ਮੌਕੇ ਸੈਂਕੜੇ ਪਿੰਡ ਵਾਸੀ ਵੱਖ-ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ ਪਾ ਕੇ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਪੰਜਾਬ, ਹਲਕੇ ਤੇ ਤੁਹਾਡੀ ਖੁਸ਼ਹਾਲੀ ਲਈ ਵਚਨਵੱਧ ਹੈ।

    ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਬੂਟਾ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ, ਜਗਰੂਪ ਸਿੰਘ, ਕੰਵਲਜੀਤ ਸਿੰਘ, ਸਰਬਜੀਤ ਸਿੰਘ ਸੁਖਪਾਲ ਪਾਲ, ਜਗਸੀਰ ਨੰਬਰਦਾਰ, ਸੁਖਚੈਨ ਸਿੰਘ, ਸਾਧੂ ਸਿੰਘ, ਰਾਜਾ ਖਿਆਲੀ ਕਾ ਤੇ ਕਰਮਜੀਤ ਸਿੰਘ ਆਦਿ ਸ਼ਾਮਲ ਸਨ।
    Published by:Gurwinder Singh
    First published: