Home /News /punjab /

ਅਕਾਲੀ ਦਲ ਦੀ ਥਾਂ ਕੈਪਟਨ ਨੂੰ ਚੁਣੇਗੀ BJP!, ਭਾਜਪਾ ਪ੍ਰਧਾਨ ਨੇ ਦੱਸੀ ਵਿਚਲੀ ਗੱਲ...

ਅਕਾਲੀ ਦਲ ਦੀ ਥਾਂ ਕੈਪਟਨ ਨੂੰ ਚੁਣੇਗੀ BJP!, ਭਾਜਪਾ ਪ੍ਰਧਾਨ ਨੇ ਦੱਸੀ ਵਿਚਲੀ ਗੱਲ...

ਅਕਾਲੀ ਦਲ ਦੀ ਥਾਂ ਕੈਪਟਨ ਨੂੰ ਚੁਣੇਗੀ BJP, ਭਾਜਪਾ ਪ੍ਰਧਾਨ ਨੇ ਦੱਸੀ ਵਿਚਲੀ ਗੱਲ... (ਫਾਇਲ ਫੋਟੋ)

ਅਕਾਲੀ ਦਲ ਦੀ ਥਾਂ ਕੈਪਟਨ ਨੂੰ ਚੁਣੇਗੀ BJP, ਭਾਜਪਾ ਪ੍ਰਧਾਨ ਨੇ ਦੱਸੀ ਵਿਚਲੀ ਗੱਲ... (ਫਾਇਲ ਫੋਟੋ)

ਭਾਜਪਾ ਪ੍ਰਧਾਨ ਨੇ ਕਿਹਾ-ਕੈਪਟਨ ਦੀ ਸ਼ਹਿਰੀ ਖੇਤਰਾਂ ਵਿਚ ਪਹੁੰਚ ਹੈ ਤੇ ਉਨ੍ਹਾਂ ਨੇ ਗੱਠਜੋੜ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ

  • Share this:
    Punjab Elections: ਕੇਂਦਰ ਸਰਕਾਰ ਨੇ ਤਿੰਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ 'ਤੇ ਪੈਣ ਦੀ ਸੰਭਾਵਨਾ ਹੈ। ਕਿਉਂਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਹੱਥ ਮਿਲਾਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।

    ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਭਾਜਪਾ ਅਮਰਿੰਦਰ ਸਿੰਘ ਨਾਲ ਹੱਥ ਮਿਲਾਉਣ ਨੂੰ ਪਹਿਲ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨੇ ਰਾਜ ਵਿੱਚ ਦਿਲਚਸਪ ਸਿਆਸੀ ਸੰਭਾਵਨਾਵਾਂ ਖੋਲ੍ਹ ਦਿੱਤੀਆਂ ਹਨ।

    ਸਿਆਸੀ ਮਾਹਰਾਂ ਮੁਤਾਬਕ ਪੰਜਾਬ ਭਾਜਪਾ ਨੂੰ ਉਮੀਦ ਹੈ ਕਿ ਉਹ ਕਾਂਗਰਸ, ਅਕਾਲੀ ਦਲ ਤੇ ਆਪ ਤੋਂ ਇਲਾਵਾ ਬਾਕੀ ਧੜਿਆਂ ਨਾਲ ਹੱਥ ਮਿਲਾ ਕੇ ਵੱਡੀ ਧਿਰ ਵਜੋਂ ਉਭਰ ਸਕਦੀ ਹੈ। ਪਰ ਸੂਬਾ ਭਾਜਪਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਸ ਜਾਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

    News18.com ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ, "ਗਠਜੋੜ ਬਰਾਬਰ ਦੀ ਭਾਈਵਾਲੀ ਹੁੰਦੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ 84 ਫੀਸਦੀ ਸੀਟਾਂ 'ਤੇ ਚੋਣ ਲੜ ਰਿਹਾ ਸੀ ਅਤੇ ਭਾਜਪਾ ਨੇ ਗਠਜੋੜ 'ਚ ਰਹਿਣ ਦਾ ਫੈਸਲਾ ਪੰਜਾਬ ਦੇ ਭਲੇ ਲਈ ਕੀਤਾ ਸੀ।" ਪਰ ਸਾਨੂੰ ਉਸ ਗਠਜੋੜ ਵਿੱਚ ਵਾਪਸ ਜਾਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।

    ਪੰਜਾਬ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ, “ਕੈਪਟਨ ਸਾਹਬ ਦੀ ਸ਼ਹਿਰੀ ਖੇਤਰਾਂ ਵਿੱਚ ਪਹੁੰਚ ਹੈ ਤੇ ਉਨ੍ਹਾਂ ਨੇ ਭਾਜਪਾ ਨਾਲ ਗਠਜੋੜ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

    ਸ਼ਰਮਾ ਨੇ ਕਿਹਾ ਕਿ ਇਹ ਭਾਜਪਾ ਲੀਡਰਸ਼ਿਪ 'ਤੇ ਨਿਰਭਰ ਕਰਦਾ ਹੈ ਕਿ ਉਹ ਰਣਨੀਤੀ ਅਤੇ ਅੱਗੇ ਦੇ ਰਾਹ ਬਾਰੇ ਸੋਚਣ। ਉਨ੍ਹਾਂ ਕਿਹਾ ਕਿ ਕਾਂਗਰਸ ਢਹਿ-ਢੇਰੀ ਹੋ ਚੁੱਕੀ ਹੈ, ਦੋ ਸਿਖਰਲੇ ਆਗੂਆਂ ਵਿਚਕਾਰ ਸੱਤਾ ਦੀ ਲੜਾਈ ਖੁੱਲ ਕੇ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।

    ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਨਾਲ ਵੱਡੇ ਨੇਤਾਵਾਂ ਲਈ ਵਧੇਰੇ ਅਨੁਕੂਲ ਮਾਹੌਲ ਸੰਭਵ ਹੋਵੇਗਾ। ਸ਼ਰਮਾ ਨੇ ਕਿਹਾ, “ਪਾਰਟੀ ਵਰਕਰ ਜ਼ਿਲ੍ਹਾ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕਰ ਰਹੇ ਹਨ ਅਤੇ ਹੁੰਗਾਰਾ ਵੀ ਮਿਲਿਆ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨਾਲ, ਭਾਜਪਾ ਹੁਣ ਵੱਡੇ ਸਮਾਗਮ ਆਯੋਜਿਤ ਕਰਨ ਲਈ ਕੰਮ ਕਰਨਾ ਸ਼ੁਰੂ ਕਰੇਗੀ।
    Published by:Gurwinder Singh
    First published:

    Tags: 2022, Assembly Elections 2022, Captain Amarinder Singh, Punjab Assembly election 2022, Punjab Assembly Polls 2022, Punjab BJP, Punjab Election 2022, Shiromani Akali Dal

    ਅਗਲੀ ਖਬਰ