Home /News /punjab /

Punjab Assembly Polls 2022: ਇਥੇ ਪਈਆਂ ਸਭ ਤੋਂ ਘੱਟ ਵੋਟਾਂ, ਇਹ ਹਲਕਾ ਰਿਹਾ ਨੰਬਰ 1, ਵੇਖੋ ਅੰਕੜਿਆਂ ਦੀ ਜ਼ਬਾਨੀ

Punjab Assembly Polls 2022: ਇਥੇ ਪਈਆਂ ਸਭ ਤੋਂ ਘੱਟ ਵੋਟਾਂ, ਇਹ ਹਲਕਾ ਰਿਹਾ ਨੰਬਰ 1, ਵੇਖੋ ਅੰਕੜਿਆਂ ਦੀ ਜ਼ਬਾਨੀ

Punjab Assembly Polls 2022: ਇਥੇ ਪਈਆਂ ਸਭ ਤੋਂ ਘੱਟ ਵੋਟਾਂ, ਇਹ ਹਲਕਾ ਰਿਹਾ ਨੰਬਰ 1, ਵੇਖੋ ਅੰਕੜਿਆਂ ਦੀ ਜ਼ਬਾਨੀ

Punjab Assembly Polls 2022: ਇਥੇ ਪਈਆਂ ਸਭ ਤੋਂ ਘੱਟ ਵੋਟਾਂ, ਇਹ ਹਲਕਾ ਰਿਹਾ ਨੰਬਰ 1, ਵੇਖੋ ਅੰਕੜਿਆਂ ਦੀ ਜ਼ਬਾਨੀ

Punjab Assembly Polls 2022: ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ।  ਪੋਲਿੰਗ ਦਾ ਸਮਾਂ ਖਤਮ ਹੁੰਦੇ ਹੀ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ। ਪੋਲਿੰਗ ਸਟੇਸ਼ਨਾਂ ਦੇ ਬਾਹਰ ਭਾਰੀ ਸੁਰੱਖਿਆ ਬਲ ਮੌਜੂਦ ਹੈ।

 • Share this:

  Punjab Assembly Polls 2022: ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ।  ਪੋਲਿੰਗ ਦਾ ਸਮਾਂ ਖਤਮ ਹੁੰਦੇ ਹੀ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ। ਪੋਲਿੰਗ ਸਟੇਸ਼ਨਾਂ ਦੇ ਬਾਹਰ ਭਾਰੀ ਸੁਰੱਖਿਆ ਬਲ ਮੌਜੂਦ ਹੈ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਵੋਟਰਾਂ ਵੱਲੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਪੰਜਾਬ ਵਾਸੀਆਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਵੋਟਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿਸ ਨਾਲ ਇਸ ਵਾਰ ਬੰਪਰ ਵੋਟਿੰਗ ਹੋਈ। ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਅਖੀਰ ਫ਼ੀਸਦੀ 'ਤੇ ਬੰਦ ਹੋਈ।

  ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਅੰਕੜਿਆਂ ਅਨੁਸਾਰ 6 ਵਜੇ ਤੱਕ ਕੁੱਲ ਵੋਟਾਂ 21499804 ਵੋਟਾਂ ਵਿੱਚੋਂ 13325283 ਵੋਟਾਂ ਪੋਲ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਅੰਕੜਾ 63.44 ਫੀਸਦੀ ਬਣਦਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਮ 6 ਵਜੇ ਤੱਕ 70 ਫ਼ਸਿਦੀ ਤੋਂ ਵੱਧ ਵੋਟਿੰਗ ਹੋ ਸਕਦੀ ਹੈ।

  ਜੇਕਰ ਗੱਲ ਕੀਤੀ ਜਾਵੇ ਪਿਛਲੀਆਂ ਚੋਣਾਂ ਵਿੱਚ ਪੋਲ ਹੋਈਆਂ ਵੋਟਾਂ ਤਾਂ ਪੰਜਾਬ ਦੀਆਂ 2017 ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੋਲਿੰਗ 78.57 ਫੀਸਦੀ ਵੋਟਿੰਗ ਹੋਈ ਅਤੇ ਇਸਤੋਂ ਪਹਿਲਾਂ 2012 ਵਿੱਚ 77.40 ਫੀਸਦੀ ਵੋਟਿੰਗ ਹੋਈ ਸੀ।


  ਜ਼ਿਲ੍ਹੇਵਾਰ ਅੰਕੜਿਆਂ ਦੀ ਗੱਲ ਕੀਤੀ ਜਾਏ ਤਾਂ ਬਰਨਾਲਾ 66, ਬਠਿੰਡਾ 67, ਫਰੀਦਕੋਟ 65, ਫਤਿਹਗੜ੍ਹ 64, ਫਾਜ਼ਿਲਕਾ 70, ਫਿਰੋਜ਼ਪੁਰ 66, ਗੁਰਦਾਸਪੁਰ 62, ਹੁਸ਼ਿਆਰਪੁਰ 61, ਜਲੰਧਰ 56, ਕਪੂਰਥਲਾ 61, ਲੁਧਿਆਣਾ 57, ਮਲੇਰਕੋਟਲਾ 71, ਮਾਨਸਾ 73, ਮੋਗਾ 61, ਮੁਕਤਸਰ 76, 665ਨਗਰ, ਰੂਪਨਗਰ, 7665ਨਗਰ, ਮੁਕਤਸਰ ਸਾਹਿਬ 76, ਰੋਪੜ ਨਗਰ , ਐਸ ਬੀ ਐਸ ਨਗਰ 61, ਸੰਗਰੂਰ 69, ਤਰਨਤਾਰਨ 57

  ਸਭ ਤੋਂ ਘੱਟ ਅੰਮ੍ਰਿਤਸਰ ਦੱਖਣੀ 48.06 ਫ਼ੀਸਦੀ ਅਤੇ ਸਭ ਤੋਂ ਵੱਧ ਵੋਟਾਂ 77 ਫ਼ੀਸਦੀ ਗਿੱਦੜਬਾਹਾ '

  ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਤੋਂ 1304 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿਚੋਂ 231 ਕੌਮੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ। ਜਦਕਿ ਇਨ੍ਹਾਂ ਵਿਚੋਂ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।

  ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ 'ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਕੋਵਿਡ-19 ਹਦਾਇਤਾਂ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।

  ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ 10 ਮਾਰਚ ਨੂੰ ਜਾਰੀ ਕੀਤੇ ਜਾਣਗੇ।

  ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਸਭ ਤੋਂ ਪਹਿਲਾਂ ਅਤੇ ਪੂਰੀ ਲਾਈਵ ਅਪਡੇਟ ਅਤੇ ਖ਼ਬਰਾਂ ਪੜ੍ਹਨ ਅਤੇ ਸੁਣਨ ਲਈ ਵੇਖਦੇ ਰਹੋ ਨਿਊਜ਼18 ਪੰਜਾਬੀ...

  Published by:Ashish Sharma
  First published:

  Tags: Assembly Elections 2022, Punjab Assembly elections, Punjab Assembly Polls 2022, Punjab Election, Punjab Election 2022