Home /News /punjab /

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬਰਨਾਲਾ 'ਚ ਨਰਸਾਂ ਲਈ ਮੁਫਤ ਹੁਨਰ ਕੋਰਸ ਲਈ ਅਰਜ਼ੀਆਂ ਸ਼ੁਰੂ

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬਰਨਾਲਾ 'ਚ ਨਰਸਾਂ ਲਈ ਮੁਫਤ ਹੁਨਰ ਕੋਰਸ ਲਈ ਅਰਜ਼ੀਆਂ ਸ਼ੁਰੂ

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬਰਨਾਲਾ 'ਚ ਨਰਸਾਂ ਲਈ ਮੁਫਤ ਹੁਨਰ ਕੋਰਸ ਲਈ ਅਰਜ਼ੀਆਂ ਸ਼ੁਰੂ

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਬਰਨਾਲਾ 'ਚ ਨਰਸਾਂ ਲਈ ਮੁਫਤ ਹੁਨਰ ਕੋਰਸ ਲਈ ਅਰਜ਼ੀਆਂ ਸ਼ੁਰੂ

ਬਰਨਾਲਾ, 18 ਅਗੱਸਤ ( ਆਸ਼ੀਸ਼ ਸ਼ਰਮਾ )

 • Share this:

  ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਚੰਡੀਗੜ੍ਹ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ, ਏਮਜ਼ ਬਠਿੰਡਾ ਤੇ ਪੰਜਾਬ ਘਰ ਘਰ ਰੋਜਜ਼ਗਾਰ ਮਿਸ਼ਨ ਨਾਲ ਮਿਲ ਕੇ ਬਠਿੰਡਾ ’ਚ ਹੈਲਥ ਸੈਕਟਰ ਅਧੀਨ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਨਰਸਾਂ ਨੂੰ ਐਡਵਾਂਸਡ ਰੈਸਪੀਰੇਟਰੀ ਥੈਰੇਪਿਸਟ ਨਾਮ ਦਾ 3 ਮਹੀਨੇ ਦਾ ਮੁਫਤ ਕੋਰਸ ਕਰਵਾ ਕੇ ਉਨ੍ਹਾਂ ਦੇ ਪੇਸ਼ੇਵਾਰਾਨਾ ਹੁਨਰ ਵਿੱਚ ਵਾਧਾ ਕਰਨਾ ਹੈ।

  ਇਹ ਕੋਰਸ ਉਮੀਦਵਾਰ ਏਮਜ਼ ਬਠਿੰਡਾ ਵਿਖੇ ਰਹਿ ਕੇ ਹੀ ਪੂਰਾ ਕਰੇਗਾ। ਇਸ ਕੋਰਸ ਲਈ ਯੋਗਤਾ ਬੀ.ਐਸਸੀ ਨਰਸਿੰਗ 60 ਫੀਸਦੀ ਨੰਬਰਾਂ ਨਾਲ ਪਾਸ ਅਤੇ ਜੀ.ਐਨ.ਐਮ 60 ਫੀਸਦੀ ਨੰਬਰਾਂ ਨਾਲ ਪਾਸ ਅਤੇ ਇਸ ਦੇ ਨਾਲ 2 ਸਾਲ ਦਾ ਤਜਰਬਾ ਕਿਸੇ ਵੀ ਸਰਕਾਰੀ/ਪ੍ਰਾਈਵੇਟ ਕਾਲਜ ਜਾਂ ਨਰਸਿੰਗ ਹੋਮ, ਜਿਨਾਂ ਵਿੱਚ ਘੱਟੋ-ਘੱਟ 50 ਬੈੱਡ ਦੀ ਸੁਵਿਧਾ ਹੋਵੇ, ਜ਼ਰੂਰੀ ਹੈ।

  ਉਮੀਦਵਾਰ ਵੱਲੋਂ ਇਹ ਕੋਰਸ ਪੂਰਾ ਕਰਨ ਉਪਰੰਤ ਇਸ ਦਾ ਸਰਟੀਫਿਕੇਟ ਏਮਜ਼ ਬਠਿੰਡਾ ਵੱਲੋ ਦਿੱਤਾ ਜਾਵੇਗਾ ਅਤੇ ਇਹ ਸਰਟੀਫਾਈਡ ਨਰਸਾਂ ਨੂੰ ਪੀਰੀਆਰਕੇਏਐਮ ਤਹਿਤ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿੱਚ ਨੌਕਰੀ ਦਿੱਤੀ ਜਾਵੇਗੀ।

  ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਅਪਲਾਈ ਕਰਨ ਲਈ ਪੰਜਾਬ ਸਕਿਲ ਡਿਵੈਲਪਮੈਂਟ ਅਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਦੂਸਰੀ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ  ਦਫਤਰ ਵਿਖੇ ਅਤੇ ਦਫਤਰ ਦੇ ਹੈਲਪਲਾਈਨ ਨੰਬਰ 94170-39072 ’ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 05 ਵਜੇ ਤੱਕ ਸੰਪਰਕ ਕਰ ਸਕਦੇ ਹਨ।

  Published by:Krishan Sharma
  First published:

  Tags: AIIMS, Barnala, Bathinda, Punjab government