• Home
  • »
  • News
  • »
  • punjab
  • »
  • PUNJAB BARNALA FARMERS EXPOSE MSP ON 301ST DAY OF DHARNA WOMEN CHEER FOR DELHI MARCH GH KS

ਧਰਨੇ ਦੇ 301ਵੇਂ ਦਿਨ ਕਿਸਾਨਾਂ ਨੇ ਐਮਐਸਪੀ ਨੂੰ ਕੀਤਾ ਨੰਗਾ, ਦਿੱਲੀ ਕੂਚ ਲਈ ਔਰਤਾਂ ਵਿੱਚ ਉਤਸ਼ਾਹ

ਬਰਨਾਲਾ, 06 ਅਗੱਸਤ ( ਆਸ਼ੀਸ਼ ਸ਼ਰਮਾ )

ਧਰਨੇ ਦੇ 301ਵੇਂ ਦਿਨ ਕਿਸਾਨਾਂ ਨੇ ਐਮਐਸਪੀ ਨੂੰ ਕੀਤਾ ਨੰਗਾ, ਦਿੱਲੀ ਕੂਚ ਲਈ ਔਰਤਾਂ ਵਿੱਚ ਉਤਸ਼ਾਹ

ਧਰਨੇ ਦੇ 301ਵੇਂ ਦਿਨ ਕਿਸਾਨਾਂ ਨੇ ਐਮਐਸਪੀ ਨੂੰ ਕੀਤਾ ਨੰਗਾ, ਦਿੱਲੀ ਕੂਚ ਲਈ ਔਰਤਾਂ ਵਿੱਚ ਉਤਸ਼ਾਹ

  • Share this:
    32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 310ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

    ਬੁਲਾਰਿਆਂ ਨੇ ਸਰਕਾਰ ਦੇ ਐਮਐਸਪੀ ਪ੍ਰੋਗਰਾਮ ਦੇ ਪਾਜ ਨੰਗੇ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ ਫਸਲਾਂ ਦੀਆਂ ਲਾਗਤਾਂ ਦਾ ਅਨੁਮਾਨ ਸਮੇਂ ਕਿਸਾਨ ਪਰਿਵਾਰ ਦੀ ਕਿਰਤ ਦਾ ਪੂਰਾ ਮੁੱਲ ਨਹੀਂ ਪਾਉਂਦੀ। ਕਿਸਾਨ ਨੂੰ  ਹੁਨਰਮੰਦ ਕਾਮਾ ਨਹੀਂ ਸਮਝਿਆ ਜਾਂਦਾ, ਜਿਸ ਕਰਕੇ ਉਸ ਦੀ ਕਿਰਤ ਦਾ ਪੂਰੀ ਲਾਗਤ ਨਹੀਂ ਲਾਈ ਜਾਂਦੀ। ਫਸਲ ਦੀਆਂ ਕੀਮਤਾਂ, ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ ਅਨੁਸਾਰ- ਸੀ ਟੂ ਪਲੱਸ 50 % ਵਾਧਾ- ਨਹੀਂ ਦਿੱਤੀਆਂ ਜਾਂਦੀਆਂ। ਸੰਯਕੁਤ ਕਿਸਾਨ ਮੋਰਚਾ ਸਾਰੇ ਕਿਸਾਨਾਂ ਲਈ ਅਤੇ ਸਾਰੀਆਂ ਫਸਲਾਂ ਲਈ ਸਮੁੱਚੀਆਂ ਲਾਗਤਾਂ 'ਤੇ  ਐਮਐਸਪੀ ਦੀ ਕਾਨੂੰਨੀ ਗਾਰੰਟੀ ਲਏ ਬਗੈਰ ਅੰਦੋਲਨ ਵਾਪਸ ਨਹੀਂ ਲੈਣਗੇ।

    Farmers expose MSP on 301st day of dharna, women cheer for Delhi march
    ਧਰਨੇ ਦੇ 301ਵੇਂ ਦਿਨ ਕਿਸਾਨਾਂ ਨੇ ਐਮਐਸਪੀ ਨੂੰ ਕੀਤਾ ਨੰਗਾ, ਦਿੱਲੀ ਕੂਚ ਲਈ ਔਰਤਾਂ ਵਿੱਚ ਉਤਸ਼ਾਹ


    ਬੁਲਾਰਿਆਂ ਨੇ ਦੱਸਿਆ ਕਿ 9 ਅਗੱਸਤ ਨੂੰ ਬਰਨਾਲਾ, ਸੰਗਰੂਰ ਤੇ ਲੁਧਿਆਣਾ ਜ਼ਿਲ੍ਹਿਆਂ ਤੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ। ਇਸ ਪ੍ਰੋਗਰਾਮ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

    ਬੁਲਾਰਿਆਂ ਨੇ ਕਥਿਤ ਉਚ-ਜਾਤੀ ਦੇ ਹੁਲੜਬਾਜਾਂ ਵੱਲੋਂ ਉਲੰਪੀਅਨ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਮੂਹਰੇ ਹੁੜਦੰਗ ਮਚਾਉਣ ਅਤੇ ਜਾਤੀ ਸੂਚਕ ਗਾਲਾਂ ਦੇਣ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਇਨ੍ਹਾਂ ਜਾਤਪਾਤੀ ਨਫਰਤੀ ਟੋਲੇ ਵਿਰੁੱਧ ਐਸ.ਸੀ/ ਐਸ.ਟੀ ਐਕਟ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ।

    ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਨੇਕਦਰਸ਼ਨ ਸਿੰਘ, ਬਲਵੀਰ ਕੌਰ ਕਰਮਗੜ੍ਹ, ਅਮਰਜੀਤ ਕੌਰ, ਮਨਜੀਤ ਰਾਜ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ।
    Published by:Krishan Sharma
    First published: