ਨਰੇਸ਼ ਸੇਠੀ
ਫ਼ਰੀਦਕੋਟ: ਬੀਐਸਐਫ ਤੋਪਖਾਨਾ ਦੇ 50 ਵਰ੍ਹੇ ਪੂਰੇ ਹੋਣ 'ਤੇ 1 ਅਕਤੂਬਰ 2020 ਤੋਂ 1 ਅਕਤੂਬਰ 2021 ਤੱਕ ਗੋਲਡਨ ਜੁਬਲੀ ਵਰ੍ਹੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਜਿਸ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਮੰਗਲਵਾਰ ਦੋਵਾਂ ਰੈਲੀਆਂ ਦੇ ਜਵਾਨ ਫਰੀਦਕੋਟ ਬੀਐਸਐਫ ਹੈਡਕੁਆਟਰ 'ਤੇ ਇਕੱਠੇ ਹੋਏ, ਜਿੱਥੋਂ 13 ਅਗਸਤ ਨੂੰ 50 ਸਇਕਲਿਸਟ 15 ਅਗਸਤ ਨੂੰ ਅਟਾਰੀ ਬਾਰਡਰ 'ਤੇ ਪੁੱਜ ਕੇ ਰੈਲੀ ਦੀ ਸਮਾਪਤੀ ਕਰਨਗੇ। ਫ਼ਰੀਦਕੋਟ ਬੀਐਸਐਫ ਹੈਡਕੁਆਟਰ 'ਤੇ ਇਸ ਗੋਲਡਨ ਸਾਈਕਲ ਰੈਲੀ ਦੇ ਪੁੱਜਣ 'ਤੇ ਬੀਐਸਐਫ ਅਧਿਕਰੀਆਂ ਅਤੇ ਲੋਕਲ ਪ੍ਰਸ਼ਾਸ਼ਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇੱਕ ਰੈਲੀ ਭੁਜ ਗੁਜਰਾਤ ਤੋਂ ਸ਼ੁਰੂ ਹੋਈ, ਜਦਕਿ ਦੂਸਰੀ ਰੈਲੀ ਬਾਰਾਮੂਲਾ ਕਸ਼ਮੀਰ ਤੋਂ ਸ਼ੁਰੂ ਹੋਈ ਸੀ, ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਗੁਜਰ ਰਹੀ ਹੈ। ਇਨ੍ਹਾਂ ਵਿੱਚ 80 ਬੀਐਸਐਫ ਦੇ ਸਾਈਕਲਿਸਟਾਂ ਨੇ ਹਿੱਸਾ ਲਿਆ ਹੈ।

ਬੀਐਸਐਫ਼ ਤੋਪਖਾਨਾ ਦੇ ਗੋਲਡਨ ਜੁਬਲੀ ਵਰ੍ਹੇ ਨੂੰ ਸਮਰਪਤ ਸਾਈਕਲ ਰੈਲੀਆਂ ਦਾ ਫ਼ਰੀਦਕੋਟ 'ਚ ਭਰਵਾਂ ਸਵਾਗਤ
ਇਸ ਮੌਕੇ ਫ਼ਰੀਦਕੋਟ ਬੀਐਸਐਫ ਹੈਡਕੁਆਟਰ ਦੇ DIG ਰਾਜੀਵ ਨੇ ਦੱਸਿਆ ਕਿ ਬੀਐਸਐਫ ਤੋਪਖਾਨਾ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਗੋਲਡਨ ਸਾਈਕਲ ਰੈਲੀ ਹੁਣ 13 ਅਗਸਤ ਨੂੰ ਫਰੀਦਕੋਟ ਤੋਂ ਰਵਾਨਾ ਹੋ ਕੇ 15 ਅਗਸਤ ਨੂੰ ਅਟਾਰੀ ਬਾਰਡਰ ਹੈਡਕੁਆਟਰ 'ਤੇ ਇਸ ਰੈਲੀ ਦਾ ਸਮਾਪਣ ਕਰਨਗੇ, ਜਿਥੇ ਉਹ ਤਿਰੰਗਾ ਲਹਿਰਾਉਣ ਦੀ ਰਸਮ ਦਾ ਹਿੱਸਾ ਬਣਨਗੇ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਜਿਸ 'ਚ 'ਬੇਟੀ ਬਚਾਓ, ਬੇਟੀ ਪੜਾਉ', ਸਵੱਛਤਾ ਅਭਿਆਨ, ਫਿੱਟ ਇੰਡੀਆ ਅਤੇ ਆਪਸੀ ਸਦਭਾਵਨਾ ਨੂੰ ਲੋਕਾਂ ਤੱਕ ਪਹੁੰਚਣਾ ਅਤੇ ਨਾਲ ਹੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਬੀਐਸਐਫ ਅਤੇ ਆਰਮੀ ਜੁਆਇਨ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਰੈਲੀਆਂ ਨੂੰ ਕਮਾਂਡ ਕਰ ਰਹੇ ਕਮਾਂਡੈਂਟ ਪ੍ਰਦੀਪ ਕੁਮਾਰ ਅਤੇ ਕਮਾਂਡੈਂਟ ਰੋਹਿਤ ਨੇ ਰੈਲੀ ਦੌਰਾਨ ਆਪਣੇ ਤਜੁਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰੇ, ਜਿਥੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਭਰਵਾਂ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨਮੰਤਰੀ ਦੇ ਸੰਦੇਸ਼ਾਂ ਨੂੰ ਲੋਕਾਂ ਤੱਕ ਪਹੁਚਾਉਣ ਦੀ ਕੋਸ਼ਿਸ ਕੀਤੀ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਹਿੱਸਾ ਬਣਨ ਲਈ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।