Home /News /punjab /

ਮਾਨ ਸਰਕਾਰ ਦਾ ਵੱਡਾ ਫੈਸਲਾ, ਸੂਬੇ 'ਚ ਪਹਿਲੀ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ

ਮਾਨ ਸਰਕਾਰ ਦਾ ਵੱਡਾ ਫੈਸਲਾ, ਸੂਬੇ 'ਚ ਪਹਿਲੀ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ

ਮਾਨ ਸਰਕਾਰ ਦਾ ਵੱਡਾ ਫੈਸਲਾ, ਸੂਬੇ 'ਚ ਪਹਿਲੀ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ  (file photo)

ਮਾਨ ਸਰਕਾਰ ਦਾ ਵੱਡਾ ਫੈਸਲਾ, ਸੂਬੇ 'ਚ ਪਹਿਲੀ ਟੈਕਸ ਇੰਟੈਲੀਜੈਂਸ ਯੂਨਿਟ ਦੀ ਸਥਾਪਨਾ (file photo)

ਕਰਜ਼ੇ ਦੀ ਮਾਰ ਹੇਠ ਆਈ ਪੰਜਾਬ ਸਰਕਾਰ ਨੇ ਡਿਜੀਟਲ ਡੇਟਾ ਦੇ ਬਿਹਤਰ ਵਿਸ਼ਲੇਸ਼ਣ ਅਤੇ ਜੀਐਸਟੀਐਨ ਪਲੇਟਫਾਰਮ ਦੀ ਨਿਗਰਾਨੀ ਲਈ ਰਾਜ ਦੇ ਜੀਐਸਟੀ ਕਮਿਸ਼ਨਰੇਟ ਵਿੱਚ ਇੱਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀਆਈਯੂ) ਸਥਾਪਤ ਕੀਤਾ ਹੈ

  • Share this:

ਚੰਡੀਗੜ੍ਹ- ਕਰਜ਼ੇ ਦੀ ਮਾਰ ਹੇਠ ਆਈ ਪੰਜਾਬ ਸਰਕਾਰ ਨੇ ਡਿਜੀਟਲ ਡੇਟਾ ਦੇ ਬਿਹਤਰ ਵਿਸ਼ਲੇਸ਼ਣ ਅਤੇ ਜੀਐਸਟੀਐਨ ਪਲੇਟਫਾਰਮ ਦੀ ਨਿਗਰਾਨੀ ਲਈ ਰਾਜ ਦੇ ਜੀਐਸਟੀ ਕਮਿਸ਼ਨਰੇਟ ਵਿੱਚ ਇੱਕ ਨਵਾਂ ਟੈਕਸ ਇੰਟੈਲੀਜੈਂਸ ਯੂਨਿਟ (ਟੀਆਈਯੂ) ਸਥਾਪਤ ਕੀਤਾ ਹੈ। ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਜਿਸਟਰਡ ਟੈਕਸਦਾਤਾਵਾਂ ਦੀਆਂ ਸਾਰੀਆਂ ਸੇਵਾਵਾਂ ਅਤੇ ਰਿਟਰਨ ਜੀ.ਐੱਸ.ਟੀ.ਐੱਨ. ਪਲੇਟਫਾਰਮ 'ਤੇ ਡਿਜੀਟਲ ਮੋਡ 'ਤੇ ਉਪਲਬਧ ਹਨ ਅਤੇ ਇਸ ਨਾਲ ਬਹੁਤ ਸਾਰਾ ਡਾਟਾ ਜਨਰੇਟ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਟੀ.ਆਈ.ਯੂ. ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ। ਇਹ ਟੈਕਸ ਇੰਟੈਲੀਜੈਂਸ ਯੂਨਿਟ ਸਿੱਧੇ ਟੈਕਸ ਕਮਿਸ਼ਨਰ ਦੇ ਕੰਟਰੋਲ ਹੇਠ ਕੰਮ ਕਰੇਗਾ।

ਇਸ ਦੇ ਲਈ, ਇੱਕ ਸਹਾਇਕ ਰਾਜ ਟੈਕਸ ਕਮਿਸ਼ਨਰ, ਤਿੰਨ ਰਾਜ ਟੈਕਸ ਅਧਿਕਾਰੀ, ਅਤੇ ਛੇ ਟੈਕਸ ਇੰਸਪੈਕਟਰ TIU ਵਿੱਚ ਪੂਰਾ ਸਮਾਂ ਕੰਮ ਕਰਨਗੇ ਅਤੇ ਇਸ ਨੂੰ ਪੇਸ਼ੇਵਰ ਤੌਰ 'ਤੇ ਸਮਰੱਥ ਬਣਾਉਣ ਲਈ ਵਿਸ਼ੇਸ਼ ਡਾਟਾ ਵਿਸ਼ਲੇਸ਼ਕ, ਕਾਨੂੰਨੀ ਮਾਹਰ, ਸਾਈਬਰ ਮਾਹਰ ਅਤੇ ਸਿਸਟਮ ਮੈਨੇਜਰ ਭਰਤੀ ਕੀਤੇ ਜਾਣਗੇ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਟੈਕਸੇਸ਼ਨ ਦਫ਼ਤਰ, ਪਟਿਆਲਾ ਵਿਖੇ ਸਾਰੀਆਂ ਨਵੀਆਂ ਤਕਨੀਕਾਂ ਅਤੇ ਡਾਟਾ ਵਿਸ਼ਲੇਸ਼ਣ ਵਿਧੀਆਂ ਨਾਲ ਲੈਸ ਰਾਜ ਪੱਧਰੀ ਸਹੂਲਤ ਸਥਾਪਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਸਹੂਲਤ ਜੀਐਸਟੀ ਪੋਰਟਲ, ਈ-ਵੇਅ ਬਿੱਲ ਪੋਰਟਲ ਅਤੇ NHAI ਦੇ ਟੋਲ ਡੇਟਾ ਦੁਆਰਾ ਤਿਆਰ ਕੀਤੇ ਜਾ ਰਹੇ ਵਿਸ਼ਲੇਸ਼ਣ ਲਈ ਨਵੀਨਤਮ ਹਾਰਡਵੇਅਰ, ਸਾਫਟਵੇਅਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਨਾਲ ਲੈਸ ਹੋਵੇਗੀ। ਚੀਮਾ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਟੈਕਸ ਚੋਰੀ ਕਰਨ ਵਾਲਿਆਂ, ਜਾਅਲੀ ਬਿਲਿੰਗ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ, ਜਾਅਲੀ ਇਨਪੁਟ ਟੈਕਸ ਕ੍ਰੈਡਿਟ ਇਕੱਠਾ ਕਰਨ ਆਦਿ ਦੀ ਸ਼ਨਾਖਤ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੋਵੇਗਾ।


ਵਿੱਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸਟੇਟ ਜੀਐਸਟੀ ਦੇ ਸਾਰੇ ਮੋਬਾਈਲ ਵਿੰਗਾਂ ਨੂੰ ਸਟੇਟ ਪ੍ਰੀਵੈਨਸ਼ਨ ਐਂਡ ਇੰਟੈਲੀਜੈਂਸ ਯੂਨਿਟ (SIPU) ਵਿੱਚ ਬਦਲਣ ਲਈ ਵਿਭਾਗ ਦੇ ਪ੍ਰਸਤਾਵ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਪੀਯੂ ਦੀਆਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਂ ਵੱਖ-ਵੱਖ ਫੀਲਡ ਯੂਨਿਟ ਅਤੇ ਟੈਕਸਟੇਸ਼ਨ ਦਫ਼ਤਰ ਪਟਿਆਲਾ ਵਿਖੇ ਇੱਕ ਕੇਂਦਰੀ ਯੂਨਿਟ ਹੋਵੇਗੀ। ਇਹ ਯੂਨਿਟ ਵਿਸ਼ੇਸ਼ ਤੌਰ 'ਤੇ ਆਈ.ਟੀ.ਯੂ ਨਾਲ ਤਾਲਮੇਲ ਕਰਕੇ ਕੰਮ ਕਰੇਗੀ ਤਾਂ ਜੋ ਵੱਡੇ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।

Published by:Ashish Sharma
First published:

Tags: Bhagwant Mann, Harpal cheema, Income tax, Punjab government