ਬੋਲਣ ਤੋਂ ਪਹਿਲਾਂ ਆਪਣੇ ਘਰ ਸਲਾਹ ਕਰ ਲਿਆ ਕਰਨ ਸੁਖਬੀਰ ਬਾਦਲ: ਅਸ਼ਵਨੀ ਸ਼ਰਮਾ

  • Share this:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਭਾਜਪਾ ਨੂੰ ਅਸਲੀ ਟੁਕੜੇ ਟੁਕੜੇ ਗੈਂਗ ਦੱਸਣ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੁੱਝ ਬੋਲਣ ਤੋਂ ਪਹਿਲਾਂ ਆਪਣੇ ਘਰ ਸਲਾਹ ਕਰ ਲਿਆ ਕਰਨ, ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਪੁੱਛ ਲਿਆ ਕਰਨ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਤਾਂ ਹੁਣ ਤਿੰਨ ਮਹੀਨੇ ‘ਚ ਕੀ ਹੋ ਗਿਆ?
ਸ਼ਰਮਾ ਦਾ ਕਹਿਣਾ ਸੀ ਕਿ ਭਾਜਪਾ ਘਾਟੇ ਦਾ ਸੌਦਾ ਕਰਕੇ ਵੀ ਗੱਠਜੋੜ ਚਲਾ ਰਹੀ ਸੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹੋ ਜਿਹੀ ਬਿਆਨਬਾਜੀ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ, ਕਿਤੇ ਪੰਜਾਬ ਦਾ ਭਾਈਚਾਰਕ ਮਾਹੌਲ ਨਾ ਵਿਗੜ ਜਾਵੇ।
Published by:Anuradha Shukla
First published: