Home /News /punjab /

ਗੁਜਰਾਤ ਤੋਂ ਬਾਅਦ AAP ਹੁਣ ਹਿਮਾਚਲੀਆਂ 'ਤੇ ਡੋਰੇ ਪਾਉਣ ਲੱਗੀ: ਅਸ਼ਵਨੀ ਸ਼ਰਮਾ

ਗੁਜਰਾਤ ਤੋਂ ਬਾਅਦ AAP ਹੁਣ ਹਿਮਾਚਲੀਆਂ 'ਤੇ ਡੋਰੇ ਪਾਉਣ ਲੱਗੀ: ਅਸ਼ਵਨੀ ਸ਼ਰਮਾ

ਪਾਰਟੀ ਦੇ ਚੀਫ ਨੇ ਝੂਠ ਬੋਲਣ ਦੀ ਅਤੇ ਲੋਕਾਂ ਨੂੰ ਧੋਖਾ ਦੇਣ ਵਿੱਚ ਪੀਐਚਡੀ ਕੀਤੀ ਹੋਈ ਹੈ। ਹਿਮਾਚਲ ਦੇ ਲੋਕ ਬੜੇ ਸਿਆਣੇ ਅਤੇ ਚੰਗੇ ਤਰੀਕੇ ਨਾਲ ਇਨ੍ਹਾਂ ਦੀ ਚਾਲਾਂ ਨੂੰ ਵੇਖ ਰਹੇ ਹਨ।

 • Share this:

  ਚੰਡੀਗੜ੍ਹ-  ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਿਮਾਚਲ ਵਿੱਚ ਹੋ ਰਹੇ ਆਮ  ਆਦਮੀ ਦੇ ਰੋਡ ਸ਼ੋਅ ਉਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀ ਹੋਣ ਦੇ ਨਾਤੇ ਕਿਸੇ ਵੀ ਪਾਰਟੀ ਨੂੰ ਦੇਸ਼ ਵਿੱਚ ਕਿਤੇ ਵੀ ਜਾਣ ਦਾ ਅਧਿਕਾਰ ਹੈ। ਪਰ  ਆਮ ਆਦਮੀ ਪਾਰਟੀ ਪਹਿਲਾਂ ਗੁਜਰਾਤ ਵਿੱਚ ਅਤੇ ਹੁਣ ਹਿਮਾਚਲ ਦੇ ਲੋਕਾਂ ਨੂੰ ਗੁੰਮਰਾਹ ਕਰਨ ਗਈ ਹੈ।

  ਸ਼ਰਮਾ ਨੇ ਆਮ ਆਦਮੀ ਪਾਰਟੀ ਉਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਝੂਠ ਬੋਲ ਕੇ ਰਾਜ ਕਰਨ ਵਾਲੀ ਪਾਰਟੀ ਹੈ। ਇਹ ਪਾਰਟੀ ਸਵੇਰੇ ਕੁਝ ਹੋਰ ਬਿਆਨ ਦਿੰਦੀ ਹੈ ਅਤੇ ਸ਼ਾਮ ਨੂੰ ਫਿਰ ਬਿਆਨ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਚੀਫ ਨੇ ਝੂਠ ਬੋਲਣ ਦੀ ਅਤੇ ਲੋਕਾਂ ਨੂੰ ਧੋਖਾ ਦੇਣ ਵਿੱਚ ਪੀਐਚਡੀ ਕੀਤੀ ਹੋਈ ਹੈ। ਹਿਮਾਚਲ ਦੇ ਲੋਕ ਬੜੇ ਸਿਆਣੇ ਅਤੇ ਚੰਗੇ ਤਰੀਕੇ ਨਾਲ ਇਨ੍ਹਾਂ ਦੀ ਚਾਲਾਂ ਨੂੰ ਵੇਖ ਰਹੇ ਹਨ।ਪੰਜਾਬ ਬੀਜੇਪੀ ਪ੍ਰਧਾਨ ਨੇ ਹਿਮਾਚਲ ਵਿੱਚ ਬੀਜੇਪੀ ਪਾਰਟੀ ਸਰਕਾਰ ਹੈ। ਬੀਜੇਪੀ ਨੇ ਹਿਮਾਚਲ ਵਿਚ ਜਨ ਕਲਿਆਣ ਦੇ ਸਾਰੇ ਕੰਮ ਕੀਤੇ ਹਨ ।

  ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ 42ਵੇਂ ਵਰ੍ਰੇਗੰਡ ਮੌਕੇ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾਈ ਹੈੱਡਕੁਆਰਟਰ ‘ਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਝੰਡਾ ਲਹਿਰਾਇਆ ਅਤੇ ਸਾਰਿਆਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਹਰਜੀਤ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨI

  Published by:Ashish Sharma
  First published:

  Tags: AAP Punjab, Ashwani Sharma, Punjab BJP