
ਪੰਜਾਬ ਚੋਣ 2022 ਦੇ ਮੱਦੇਨਜ਼ਰ ਸੰਸਦ ਮੈਂਬਰ ਮਨੋਜ ਤਿਵਾਰੀ ਵੱਲੋਂ ਗਾਇਆ ਪੰਜਾਬ ਭਾਜਪਾ ਦਾ ਅਧਿਕਾਰਤ ਗੀਤ ਰਿਲੀਜ਼
ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections)ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ(Bharatiya Janata Party ) ਸ਼ੁੱਕਰਵਾਰ ਨੂੰ ਚੋਣਾਂ ਲਈ ਆਪਣੀ ਰਾਜ ਇਕਾਈ ਲਈ ਅਧਿਕਾਰਤ ਥੀਮ ਗੀਤ ਰਿਲੀਜ਼ ਕੀਤਾ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ(BJP MP Manoj Tiwari ) ਨੇ ਇਹ ਥੀਮ ਗੀਤ ਗਾਇਆ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ(Hardeep Puri) ਇਸਦੇ ਲਈ ਇਨਪੁਟਸ ਦਿੱਤੇ ਹਨ। ਟੀਜ਼ਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi ) ਨੂੰ ਪਾਰਟੀ ਦੇ ਚਿਹਰੇ ਵਜੋਂ ਦਿਖਾਇਆ ਗਿਆ ਹੈ। ਮਿਊਜ਼ਿਕ ਵੀਡੀਓ ਵਿੱਚ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਵੀ ਦਰਸਾਇਆ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਤਸਵੀਰਾਂ ਦੀ ਇੱਕ ਲੜੀ ਵਿੱਚ ਬੀਜੇਪੀ ਨੇ ਪੰਜਾਬ ਵਿੱਚ ਪੀਐਮ ਮੋਦੀ ਦੀ ਸੁਰੱਖਿਆ ਉਲੰਘਣਾ ਦੀ ਤਸਵੀਰ ਵੀ ਲਗਾਈ ਹੈ।
ਪੰਜਾਬ ਬੀਜੇਪੀ ਨੇ ਇਸ ਗੀਤ ਦੀ ਵੀਡੀਓ ਆਪਣੇ ਟਵਿੱਟਰ ਅਕਾਾਉਂਟ ਉੱਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ 'ਦੇਸ਼ ਦੀ ਖਾਤਰ ਜ਼ਿੰਦਾ ਹੈ, ਉਹ ਦੇਸ਼ ਦੀ ਖਾਤਿਰ ਮਰਦਾ ਹੈ, ਭਲੇ ਦੇਸ਼ ਦੀ ਖਾਤਰ ਜਾਨ ਜਾਵੇ ਉਹ ਮਰਨ ਤੋਂ ਨਹੀਂ ਡਰਦਾ ਹੈ,ਪੰਜਾਬ ਵੱਧ ਚੱੜ ਬੋਲੇ, ਹੁਣ ਰੰਗ ਦੇ ਬਸੰਤੀ ਚੋਲਾ।'
ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਕਰਕੇ ਪੰਜਾਬ ਚੋਣਾਂ ਲੜ ਰਹੀ ਹੈ।ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।