ਕਿਸਾਨ ਧਰਨੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਭੰਨੀ

News18 Punjabi | News18 Punjab
Updated: October 13, 2020, 11:31 AM IST
share image
ਕਿਸਾਨ ਧਰਨੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਭੰਨੀ

  • Share this:
  • Facebook share img
  • Twitter share img
  • Linkedin share img
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਮਗਰੋ ਅੱਜ ਪਹਿਲੀ ਵਾਰ ਇਸ ਦਾ ਸਿੱਧਾ ਸੇਕ ਭਾਜਪਾ ਨੂੰ ਉਸ ਸਮੇਂ ਲੱਗਾ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਇਸ ਦੌਰਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਵੀ ਕੀਤਾ।  ਸੁਰੱਖਿਆ ਕਰਮੀਆਂ ਨੇ ਮਸਾ ਸ਼ਰਮਾ ਨੂੰ ਬਚਾਇਆ। ਫਿਲਹਾਲ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਦਸੂਹਾ ਪੁਲਿਸ ਥਾਣੇ ਵਿਚ ਆਪਣੀ ਸ਼ਿਕਾਇਤ ਲਿਖਾਉਣ ਉਤੇ ਪੁਲਿਸ ਦੀ ਵਾਧੂ ਸੁਰੱਖਿਆ ਲੈਣ ਲਈ ਅਟਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਲਈ ਇਸ ਲਈ ਨਹੀਂ ਨਿਕਲ ਰਹੇ ਕਿਉਂਕਿ ਮਾਨਸਰ ਟੋਲ ਪਲਾਜਾ ‘ਤੇ ਵੀ ਕਿਸਾਨ ਉਨਾਂ ਦਾ ਇੰਤਜਾਰ ਕਰਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਮਿਲਣ ਪਿੱਛੋਂ ਭਾਜਪਾ ਵਰਕਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਉਧਰ ਭਾਜਪਾ ਦਾ ਦੋਸ਼ ਹੈ ਕਿ ਹਮਲਾ ਸਿਆਸੀ ਸ਼ਹਿ ਉਤੇ ਹੋਇਆ ਹੈ।
Published by: Gurwinder Singh
First published: October 12, 2020, 8:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading