Home /News /punjab /

ਭਾਜਪਾ ਪ੍ਰਧਾਨ ਨੇ ਕਿਹਾ-ਸਾਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਪ ਨੂੰ ਨਹੀਂ...

ਭਾਜਪਾ ਪ੍ਰਧਾਨ ਨੇ ਕਿਹਾ-ਸਾਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਪ ਨੂੰ ਨਹੀਂ...

ਭਾਜਪਾ ਪ੍ਰਧਾਨ ਨੇ ਕਿਹਾ-ਸਾਨੂੰ ਵੋਟ ਨਹੀਂ ਪਾਉਣ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਪ ਨੂੰ ਨਹੀਂ...

ਭਾਜਪਾ ਪ੍ਰਧਾਨ ਨੇ ਕਿਹਾ-ਸਾਨੂੰ ਵੋਟ ਨਹੀਂ ਪਾਉਣ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਪ ਨੂੰ ਨਹੀਂ...

  • Share this:

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕਿ ਜੇਕਰ ਲੋਕਾਂ ਸਾਨੂੰ ਵੋਟ ਨਹੀਂ ਪਾਉਣੀ ਤਾਂ ਨਾ ਪਾਉਣ ਪਰ ਦੇਸ਼ ਨੂੰ ਤੋੜਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਦਾ ਸਾਥ ਨਾ ਦੇਣ।

ਉਹ ਆਖਦੇ ਹੋਏ ਸੁਣਾਈ ਦੇ ਰਹੇ ਹਨ ਕਿ ਜੇਕਰ ਸਾਨੂੰ ਵੋਟ ਨਹੀਂ ਪਾਉਣੀ ਤਾਂ ਭਾਵੇਂ ਕਾਂਗਰਸ ਨੂੰ ਪਾ ਦਿਓ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣੀ।

ਉਨ੍ਹਾਂ ਕਿਹਾ ਕਿ ਆਪ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਅੱਤਵਾਦ ਨੂੰ ਵੋਟ ਪਾਉਣੀ। ਦੇਸ਼ ਨੂੰ ਤੋੜਨ ਵਾਲਿਆਂ ਨੂੰ ਵੋਟ ਪਾਉਣੀ।

ਇਸ ਲਈ ਜੇਕਰ ਭਾਜਪਾ ਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ ਪਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਹੀਂ ਭੁਗਤਣਾ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਦੂਜੇ ਪਾਸੇ ਵੀਡੀਓ ਵਾਇਰਲ ਹੋਣ ਪਿੱਛੋਂ ਅਸ਼ਵਨੀ ਸ਼ਰਮਾ ਨੇ ਆਖਿਆ ਹੈ ਕਿ ਉਨ੍ਹਾਂ ਦੀ ਵੀਡੀਓ ਦਾ ਇਕ ਹਿੱਸਾ ਵਾਇਰਲ ਕਰਕੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਾਂਗਰਸ ਤੇ ਆਪ ਦੋਵੇਂ ਹੀ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਦੋਵੇਂ ਪਾਰਟੀਆਂ ਪੰਜਾਬ ਦੀਆਂ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਮਲ ਦਾ ਬਟਨ ਦਬਾ ਕੇ ਪੰਜਾਬ ਨੂੰ ਵਿਕਾਸ ਦੇ ਰਾਹ ਉਤੇ ਪਾਉਣਾ ਚਾਹੀਦਾ ਹੈ।

Published by:Gurwinder Singh
First published:

Tags: Assembly Elections 2022, BJP Protest, Punjab Assembly election 2022, Punjab Assembly Polls 2022, Punjab BJP, Punjab Election 2022