• Home
 • »
 • News
 • »
 • punjab
 • »
 • PUNJAB BJP SAID IT WAS OUR BIG MISTAKE TO TAKE THE CAPTAIN ALONG

ਪੰਜਾਬ ਭਾਜਪਾ ਨੇ ਕਿਹਾ- ਕੈਪਟਨ ਨੂੰ ਨਾਲ ਲੈਣਾ ਸਾਡੀ ਵੱਡੀ ਭੁੱਲ ਸੀ, ਮਜ਼ਬੂਰੀ ਕਰਕੇ ਕੀਤੀ ਸੀ ਭਾਈਵਾਲੀ

ਪੰਜਾਬ ਭਾਜਪਾ ਨੇ ਕਿਹਾ- ਕੈਪਟਨ ਨੂੰ ਨਾਲ ਲੈਣਾ ਸਾਡੀ ਵੱਡੀ ਭੁੱਲ ਸੀ

 • Share this:
  ਪੰਜਾਬ ਭਾਜਪਾ ਨੇ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਭਾਈਵਾਲੀ ਨੂੰ ਜਿੰਮੇਵਾਰ ਠਹਿਰਾਇਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਕੈਪਟਨ ਨੂੰ ਨਾਲ ਲੈਣਾ ਸਾਡੀ ਵੱਡੀ ਭੁੱਲ ਸੀ।

  ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਸੀ ਉਨ੍ਹਾਂ ਨੂੰ ਨਾਲ ਲੈਣਾ ਪਰ ਉਹ ਸਾਡੀ ਵੱਡੀ ਭੁੱਲ ਹੈ। ਗਰੇਵਾਲ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਦੀਆਂ ਸਰਗਰਮੀਆਂ ਇਕ ਸਾਲ ਠੱਪ ਰਹੀਆਂ। ਕਾਂਗਰਸ ਦੀ ਸ਼ਹਿ ਉਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕ ਸਾਲ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

  ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਪਾਰਟੀ ਰਹਿ ਗਈਆਂ ਕਮੀਆਂ ਉਤੇ ਵੀ ਝਾਤ ਮਾਰੇਗੀ।

  ਉਧਰ, ਕਾਂਗਰਸ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਹੈ।  ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਵੱਲੋਂ ਇਕ ਦਿਨ ਪਹਿਲਾਂ ਕਿਹਾ ਸੀ ਕਿ ਕਾਂਗਰਸ ਨੇ ਪੰਜਾਬ ਵਿੱਚ ਨਿਮਰ, ਸਾਫ਼ ਸੁਥਰੀ ਤੇ ਜ਼ਮੀਨ ਨਾਲ ਜੁੜੀ ਲੀਡਰਸ਼ਿਪ ਪੇਸ਼ ਕੀਤੀ ਸੀ, ਪਰ ਪਾਰਟੀ ਕੈਪਟਨ ਅਮਰਿੰਦਰ ਦੀ ਸਾਢੇ ਚਾਰ ਸਾਲਾ ਸਰਕਾਰ ਖਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਨੂੰ ਠੱਲ੍ਹਣ ਵਿੱਚ ਨਾਕਾਮ ਰਹੀ ਤੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ।

  ਸੁਰਜੇਵਾਲਾ ਨੇ ਕਿਹਾ ਸੀ, ‘‘ਪੰਜ ਰਾਜਾਂ ਦੇ ਚੋਣ ਨਤੀਜੇ ਪਾਰਟੀ ਦੀਆਂ ਇੱਛਾਵਾਂ ਤੋਂ ਉਲਟ ਸਨ।
  Published by:Gurwinder Singh
  First published: