ਸਿਰਫ਼ ਲਾਜ਼ਮੀ ਵਿਸ਼ਿਆਂ ਲਈ ਪੰਜਾਬ ਬੋਰਡ ਕਰਵਾ ਸਕਦਾ ਹੈ 12ਵੀਂ ਦੀਆਂ ਪ੍ਰੀਖਿਆਵਾਂ

News18 Punjabi | TRENDING DESK
Updated: May 25, 2021, 4:23 PM IST
share image
ਸਿਰਫ਼ ਲਾਜ਼ਮੀ ਵਿਸ਼ਿਆਂ ਲਈ ਪੰਜਾਬ ਬੋਰਡ ਕਰਵਾ ਸਕਦਾ ਹੈ 12ਵੀਂ ਦੀਆਂ ਪ੍ਰੀਖਿਆਵਾਂ
ਸਿਰਫ਼ ਲਾਜ਼ਮੀ ਵਿਸ਼ਿਆਂ ਲਈ ਪੰਜਾਬ ਬੋਰਡ ਕਰਵਾ ਸਕਦਾ ਹੈ 12ਵੀਂ ਦੀਆਂ ਪ੍ਰੀਖਿਆਵਾਂ

  • Share this:
  • Facebook share img
  • Twitter share img
  • Linkedin share img



 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ੈਸਲਾ ਬੀਤੇ ਕੱਲ੍ਹ ਕੇਂਦਰ ਸਰਕਾਰ ਵੱਲੋਂ ਬੋਰਡਾਂ ਦੇ ਚੇਅਰਮੈਨਾਂ ਤੇ ਸਰਕਾਰੀ ਨੁਮਾਇੰਦਿਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਪਤਾ ਚੱਲਿਆ ਹੈ ਕਿ ਇਸ ਦੌਰਾਨ ਦੋ-ਨੁਕਾਤੀ ਫ਼ਾਰਮੂਲਿਆਂ’ ਤੇ ਚਰਚਾ ਹੋਈ ਹੈ। ਜਿਸ 'ਚੋਂ ਸਟੇਟਾਂ ਕਿਸੇ ਇੱਕ ਨੂੰ ਅਪਣਾ ਕੇ ਪ੍ਰੀਖਿਆ ਲੈ ਸਕਦੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਸਪੱਸ਼ਟ ਕੀਤਾ ਹੈ ਕਿ ਏ ਤੇ ਬੀ ਨੁਕਤਿਆਂ ਵਿਚੋਂ ਪੰਜਾਬ ਬੀ ਫ਼ਾਰਮੂਲੇ ’ਤੇ ਵਿਚਾਰ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਸੇਧ ਅਨੁਸਾਰ ਪ੍ਰੀਖਿਆ ਕਰਵਾਏਗਾ।ਉਨ੍ਹਾਂ ਦੱਸਿਆ ਕਿ ਨੁਕਤਾ-ਏ ਵਿਚ ਪ੍ਰੀਖਿਆ ਬਾਰ੍ਹਵੀਂ ਜਮਾਤ ਨਾਲ ਸਬੰਧਿਤ ਵੱਖ-ਵੱਖ ਸਟਰੀਮਜ (ਸਾਇੰਸ, ਆਰਟਸ, ਕਾਮਰਸ, ਵੋਕੇਸ਼ਨਲ ) ਨਾਲ ਸਬੰਧਿਤ ਵਿਸ਼ਿਆਂ ਵਿਚੋਂ ਲਾਜ਼ਮੀ ਵਿਸ਼ਿਆਂ ਦੀ ਪ੍ਰੀਖਿਆ ਲੈ ਲਈ ਜਾਵੇ ਜਾਂ ਫਾਰਮੂਲਾ-ਬੀ ਅਨੁਸਾਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲੈ ਲਈ ਜਾਵੇ ਜਿਨ੍ਹਾਂ ਦੇ ਪ੍ਰਸ਼ਨ-ਪੱਤਰ ਆਬਜੈਕਟਿਵ ਟਾਈਪ ਦੇ ਹੋਣਗੇ। ਚੇਅਰਮੈਨ ਨੇ ਦੱਸਿਆ ਕਿ ਜ਼ਿਆਦਾਤਰ ਸੂਬਿਆਂ ਦੇ ਚੇਅਰਮੈਨਾਂ ਨੇ ਕੇਂਦਰ ਵੱਲੋਂ ਜਾਰੀ ਨੁਕਤਾ-ਏ ਨੂੰ ਤਵੱਜੋ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਪਰੋਕਤ ਦੱਸੇ ਨੁਕਤੇ ਦੇ ਆਧਾਰ ’ਤੇ ਪੇਪਰ ਪਹਿਲਾਂ ਹੀ ਛਪਾਏ ਹੋਏ ਹਨ ਜਿਨ੍ਹਾਂ ਨੂੰ ਪਹਿਲਾਂ ਹੀ ਸਬੰਧਿਤ ਕੇਂਦਰਾਂ ਵਿਚ ਭੇਜ ਦਿੱਤਾ ਗਿਆ ਹੈ ਕਿਉਂਕਿ ਪ੍ਰੀਖਿਆਵਾਂ 22 ਅਪ੍ਰੈਲ ਨੂੰ ਸ਼ੁਰੂ ਹੋਣੀਆਂ ਸਨ।

ਹਾਲਾਂਕਿ ਮੀਟਿੰਗ ਵਿੱਚ ਹਰੇਕ ਕਲਾਸ ਲਈ ਚਾਰ ਪ੍ਰੀਖਿਆਵਾਂ ਰੱਖਣ ਦਾ ਸੁਝਾਅ ਦਿੱਤਾ ਗਿਆ ਸੀ ਜਿਸ ਵਿੱਚ ਇੱਕ ਭਾਸ਼ਾ ਦੇ ਪੇਪਰ ਅਤੇ ਬਾਕੀ ਤਿੰਨ ਪੇਪਰ ਮੁੱਖ ਧਾਰਾਵਾਂ ਲਈ ਹਨ, ਪੰਜਾਬ ਬੋਰਡ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਿਰਫ਼ ਤਿੰਨ ਪੇਪਰਾਂ ਲਈ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ ਜਿਸ ਵਿੱਚ ਭਾਸ਼ਾ ਦਾ ਪੇਪਰ ਸ਼ਾਮਲ ਹੋ ਸਕਦਾ ਹੈ। ਪੀਐਸਈਬੀ ਦੇ ਸਕੱਤਰ ਕ੍ਰਿਸ਼ਨਨ ਕੁਮਾਰ ਨੇ ਕੁਮਾਰ ਨੇ ਕਿਹਾ, “ਅਸੀਂ ਨਾਨ ਮੈਡੀਕਲ ਵਿਦਿਆਰਥੀਆਂ ਲਈ ਭੌਤਿਕ ਵਿਗਿਆਨ, ਰਸਾਇਣ ਅਤੇ ਗਣਿਤ ਵਿਸ਼ੇ ਦੇ ਤਿੰਨ ਵੱਡੇ ਵਿਸ਼ਿਆਂ ਲਈ ਪੇਪਰ ਰੱਖਣ ਬਾਰੇ ਵਿਚਾਰ ਕਰ ਰਹੇ ਹਾਂ, ਹਾਲਾਂਕਿ, ਸਾਰੇ ਵਿਸ਼ੇ ਪ੍ਰਮੁੱਖ ਵਿਸ਼ਿਆਂ ਦੇ ਅਧੀਨ ਆਉਂਦੇ ਹਨ ਅਤੇ ਮਾਈਨਰ ਵਿਸ਼ਿਆਂ ਲਈ ਅੰਕ ਕਿਵੇਂ ਨਿਰਧਾਰਿਤ ਕਰਨੇ ਹਨ, ਇਹ ਵਿਸ਼ਾ ਅਜੇ ਵਿਚਾਰ ਅਧੀਨ।"
Published by: Ramanpreet Kaur
First published: May 25, 2021, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ