ਪੰਜਾਬ ਸਿੱਖਿਆ ਬੋਰਡ ਦੇ12ਵੀਂ ਦੇ ਨਤੀਜਿਆਂ ਬਾਰੇ ਆਈ ਇਹ ਖ਼ਬਰ

News18 Punjabi | News18 Punjab
Updated: July 7, 2020, 4:21 PM IST
share image
ਪੰਜਾਬ ਸਿੱਖਿਆ ਬੋਰਡ ਦੇ12ਵੀਂ ਦੇ ਨਤੀਜਿਆਂ ਬਾਰੇ ਆਈ ਇਹ ਖ਼ਬਰ
ਪੰਜਾਬ ਸਿੱਖਿਆ ਬੋਰਡ ਦੇ12ਵੀਂ ਦੇ ਨਤੀਜਿਆਂ ਬਾਰੇ ਆਈ ਇਹ ਖ਼ਬਰ

12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਤੀਜਿਆ ਦੀ ਕਾਫੀ ਸਮੇਂ ਤੋ ਉਡੀਕ ਸੀ ਇਹ ਉਡੀਕ ਜਲਦੀ ਹੀ ਖਤਮ ਹੋਣ ਵਾਲੀ ਹੈ। ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ 15 ਜੁਲਾਈ ਤੱਕ ਐਲਾਨੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਕੋਰੋਨਾ ਦੇ ਪ੍ਰਕੋਪ ਕਾਰਨ ਪਹਿਲਾ ਸਰਕਾਰੀ ਅਦਾਰੇ ਬੰਦ ਰੱਖੇ ਗਏ ਸਨ।ਹੁਣ ਅਨਲੌਕ ਹੋਣ ਨਾਲ ਪੰਜਾਬ ਦੇ ਸਰਕਾਰੀ ਅਦਾਰੇ ਖੁੱਲ ਚੁੱਕੇ ਹਨ। ਪੰਜਾਬ ਸਿੱਖਿਆ ਬੋਰਡ ਨੇ 12ਵੀਂ ਦੇ ਵਿਦਿਆਰਥੀਆਂ ਦੇ ਨਤੀਜਾ ਜਲਦੀ ਹੀ ਐਲਾਨ ਕਰਨ ਜਾ ਰਿਹਾ ਹੈ। 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਤੀਜਿਆ ਦੀ ਕਾਫੀ ਸਮੇਂ ਤੋ ਉਡੀਕ ਸੀ ਇਹ ਉਡੀਕ ਜਲਦੀ ਹੀ ਖਤਮ ਹੋਣ ਵਾਲੀ ਹੈ। ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ 15 ਜੁਲਾਈ ਤੱਕ ਐਲਾਨੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਵਿਦਿਆਰਥੀਆਂ ਦੇ ਦਿੱਤੇ ਗਏ 3 ਪੇਪਰਾਂ ਦੇ ਆਧਾਰਿਤ ਇਹ ਨਤੀਜਾ ਐਲਾਨਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਸਾਢੇ ਤਿੰਨ ਲੱਖ ਉੱਤਰ ਕਾਪੀਆ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ ਅਤੇ ਚੈਕ ਕਰਨ ਦੀ ਪ੍ਰਕਿਰਿਆ ਨੂੰ ਇਕ ਹਫਤਾ ਦਾ ਸਮਾਂ ਲੱਗ ਸਕਦਾ ਹੈ।ਉਧਰ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਹਰ ਵਿਦਿਆਰਥੀ ਦੇ ਮਨ ਵਿਚ ਡਰ ਪੈਦਾ ਕੀਤਾ ਹੋਇਆ ਹੈ।

ਜਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਮੱਦੇਨਜਰ ਰੱਖਦੇ ਹੋਏ ਬਾਕੀ ਦੇ ਪੇਪਰ ਰੱਦ ਕਰ ਦਿੱਤੇ ਸਨ। ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਹੈ ਕਿ ਜਿਵੇ ਸੀ ਬੀ ਐਸ ਈ ਨੇ 10 ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਹਨ ਉਹਨਾਂ ਦੇ ਮਾਡਲ ਦੇ ਆਧਾਰਿਤ ਹੀ ਬੋਰਡ ਵੀ ਨਤੀਜਿਆਂ ਦਾ ਐਲਾਨ ਕਰਨ ਜਾ ਰਹੇ ਹਨ।ਚੇਅਰਮੈਨ ਨੇ ਕਿਹਾ ਕਿ ਜੇਕਰ ਵਿਦਿਆਰਥੀ ਨਤੀਜਿਆ ਤੋ ਖੁਸ਼ ਨਹੀ ਹੋਣਗੇ ਤਾਂ ਉਹ ਰਹਿੰਦੇ ਪੇਪਰਾਂ ਦੀ ਆਪਸ਼ਨ ਲੈ ਸਕਦੇ ਹਨ ਅਤੇ ਇਸ ਤੋਂ ਇਲਾਵਾ ਕਿਹਾ ਹੈ ਕਿ ਜਿਹੜੇ ਬੱਚੇ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਮੰਗ ਕਰਨਗੇ ਤਾਂ ਬੋਰਡ ਪ੍ਰੀਖਿਆ ਦਾ ਪ੍ਰਬੰਧ ਕੀਤਾ ਜਾਵੇਗਾ ।
Published by: Sukhwinder Singh
First published: July 7, 2020, 4:15 PM IST
ਹੋਰ ਪੜ੍ਹੋ
ਅਗਲੀ ਖ਼ਬਰ