ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ 22 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਉਤੇ ਖੂਬ ਨਿਸ਼ਾਨੇ ਲਾਏ। ਭਗਵੰਤ ਮਾਨ ਬਜਟ ਦੀ ਤਾਰੀਫ ਕਰਦਿਆਂ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਬਜਟ ਲੋਕਾਂ ਨੂੰ ਸਮਝ ਆਉਣ ਵਾਲਾ ਬਜਟ ਹੈ। ਇਹ ਬਹੁਤ ਸੌਖਾ ਬਜਟ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਜਟ ਵਿੱਚ ਗਾਜ਼ਾ ਪੱਟੀ ਦੀਆਂ ਗੱਲਾਂ ਹੁੰਦੀਆਂ ਸਨ। ਪਹਿਲਾਂ ਜਿਹੜਾ ਬਜਟ ਹੁੰਦਾ ਸੀ, ਉਹ ਵਿੱਚ ਪਹਿਲਾਂ ਮਹਿੰਗੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਸੀ। ਇਸ ਵਾਰ ਦੇ ਬਜਟ ਵਿੱਚ ਲੋਕਾਂ ਨੇ ਸ਼ੁਕਰ ਮਨਾਇਆ ਕਿ ਚੰਗਾ ਹੈ ਕੁਝ ਮਹਿੰਗਾ ਨਹੀਂ ਹੋਇਆ ਹੈ।
ਮੁੱਖ ਮੰਤਰੀ ਨੇ ਮਨਪ੍ਰੀਤ ਬਾਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ 'ਖਾਲੀ ਪੀਪਾ' ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ, ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ 'ਟੈਕਸ' ਵਸੂਲਿਆ ਜਾਂਦਾ ਰਿਹਾ ਹੈ, ਨੀਲੀ ਤੋਂ ਪੀਲ਼ੀ, ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਹਨ। ਕਾਂਗਰਸ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਕਦੇ ਬਜਟ ਪੇਸ਼ ਕੀਤਾ ਹੀ ਨਹੀਂ। ਉਹ ਪੰਜ ਬਜਟ ਪੇਸ਼ ਕਰਕੇ ਉਹ ਗਿਆ। ਮਾਨ ਨੇ ਕਿਹਾ ਮਨਪ੍ਰੀਤ ਬਾਦਲ ਦਾ ਨਾਂ ਲਏ ਬਿਨਾ ਕਿਹਾ ਪੱਗਾਂ ਕਈ ਬਦਲੀਆਂ, ਸ਼ਾਇਰੀ ਨਹੀਂ ਬਦਲੀ। ਉਨ੍ਹਾਂ ਕਿਹਾ ਕਿ ਕਾਂਗਰਸ ਖਜਾਨਾ ਮੰਤਰੀ ਨੂੰ ਡੈਪੋਟੇਸ਼ਨ 'ਤੇ ਲਿਆਏ ਸਨ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਸੀਐਮ ਮਾਨ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਭੀਖ ਨਹੀਂ ਮੰਗਦੇ, ਅਸੀਂ ਆਪਣਾ ਹੱਕ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਨੇ ਅੱਧੀ ਰਾਤ ਨੂੰ GST ਲਾਗੂ ਕੀਤਾ, ਨੋਟਬੰਦੀ ਕੀਤੀ ਗਈ। GST ਹਾਲੇ ਤੱਕ ਵਪਾਰੀਆਂ ਨੂੰ ਸਮਝ ਨਹੀਂ ਆਈ ਅਤੇ ਭਾਜਪਾ ਵਾਲੇ ਸਾਨੂੰ ਦੱਸ ਰਹੇ ਹਨ। ਇਸ ਮੌਕੇ ਉਨ੍ਹਾਂ ਪੀਐਮ ਮੋਦੀ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਵੱਡੇ ਸਾਹਿਬ ਨੇ ਰਿਉੜੀਆਂ ਵੰਡਣ ਦੀ ਗੱਲ ਕਹੀ, ਜੇਕਰ ਇਹ ਮੁਫਤ ਰਿਉਂੜੀਆਂ ਹਨ ਤਾਂ 15 ਲੱਖ ਦੇ ਪਾਪੜ ਕਿਸਨੇ ਵੇਚੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਛੋਟੇ ਸੀ, ਉਹ ਰੇਲ ਵਿੱਚ ਚਾਹ ਵੇਚਦੇ ਹਨ ਅਤੇ ਵੱਡਾ ਹੋ ਕੇ ਰੇਲ ਦਾ ਡੱਬਾ ਵੇਚ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਸਾਬਕਾ ਕਾਂਗਰਸੀ ਸੀਐਮ ਚੰਨੀ ਉਤੇ ਨਿਸ਼ਾਨਾ ਲਾਇਆ। ਸੀਐਮ ਮਾਨ ਨੇ ਕਿਹਾ ਕਿ ਤੁਹਾਡਾ 'ਪ੍ਰਿੰਸੀਪਲ' ਅਮਰੀਕਾ ਤੋਂ phd ਕਰ ਕੇ ਆਇਆ ਹੈ। ਉਸ ਤੋਂ ਪੁੱਛਾਂਗੇ ਅਮਰੀਕਾ ਤੋਂ ਕੀ ਸਿੱਖ ਕੇ ਆਇਆ। 3 ਦਿਨ ਪਹਿਲਾਂ ਹੀ LOC ਜਾਰੀ ਹੋ ਚੁੱਕਿਆ ਸੀ। ਉਹ ਹੁਣ ਬਚਣ ਲਈ ਧਰਮ ਦਾ ਸਹਾਰਾ ਲੈ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।