ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਨੇ ਬਦਲਿਆ ਨਿਯਮ, ਇਸ ਕੰਮ 'ਚ ਹੋਵੇਗੀ ਵਰਤੋਂ...

News18 Punjabi | News18 Punjab
Updated: December 2, 2019, 4:22 PM IST
ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਨੇ ਬਦਲਿਆ ਨਿਯਮ, ਇਸ ਕੰਮ 'ਚ ਹੋਵੇਗੀ ਵਰਤੋਂ...
ਸ਼ਾਮਲਾਤ ਜ਼ਮੀਨਾਂ ਬਾਰੇ ਕੈਪਟਨ ਸਰਕਾਰ ਨੇ ਬਦਲਿਆ ਨਿਯਮ, ਇਸ ਕੰਮ 'ਚ ਹੋਵੇਗੀ ਵਰਤੋਂ...,

ਪੰਜਾਬ ਵਿਲੇਜ ਕਾਮਨ ਲੈੱਡ ਨਿਯਮ 1964 'ਚ ਹੋਏ ਬਦਲਾਅ ਕੀਤਾ ਹੈ। ਇਸ ਨੀਤੀ ਤਹਿਤ ਪਿੰਡਾਂ ਤੋਂ ਜ਼ਮੀਨਾਂ ਲੈ ਕੇ ਲੈਂਡ ਬੈਂਕ ਬਣਾਏ ਜਾਣਗੇ, ਜਿਸਦਾ ਉਦੇਸ਼ ਉਦਯੋਗਪਤੀਆਂ ਨੂੰ ਰਾਜ ਵਿੱਚ ਨਿਵੇਸ਼ ਲਈ ਆਕਰਸ਼ਤ ਕਰਨਾ ਹੈ।

  • Share this:
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਵੱਡੇ-ਵੱਡੇ ਫੈਸਲੇ ਲਏ ਗਏ। ਇਸੇ ਤਹਿਤ ਸ਼ਾਮਲਾਤ ਜ਼ਮੀਨ ਸਨਅੱਤ ਵਿਕਾਸ ਲਈ ਦੇਣ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਪੰਜਾਬ ਵਿਲੇਜ ਕਾਮਨ ਲੈੱਡ ਨਿਯਮ 1964 'ਚ ਹੋਏ ਬਦਲਾਅ ਕੀਤਾ ਹੈ। ਇਸ ਨੀਤੀ ਤਹਿਤ ਪਿੰਡਾਂ ਤੋਂ ਜ਼ਮੀਨਾਂ ਲੈ ਕੇ ਲੈਂਡ ਬੈਂਕ ਬਣਾਏ ਜਾਣਗੇ, ਜਿਸਦਾ ਉਦੇਸ਼ ਉਦਯੋਗਪਤੀਆਂ ਨੂੰ ਰਾਜ ਵਿੱਚ ਨਿਵੇਸ਼ ਲਈ ਆਕਰਸ਼ਤ ਕਰਨਾ ਹੈ। ਇਸ ਲੈਂਡ ਬੈਂਕ ਨੀਤੀ ਤਹਿਤ ਉਦਯੋਗਪਤੀਆਂ ਨੂੰ ਜ਼ਮੀਨ ਦੇਣ ਲਈ ਪਿੰਡਾਂ ਤੋਂ ਜ਼ਮੀਨ ਲਈ ਜਾਵੇਗੀ। ਇਹ ਲੈਂਡ ਬੈਂਕ ਪੀਐਸਆਈਡੀਸੀ ਅਧੀਨ ਬਣਾਇਆ ਜਾਵੇਗਾ, ਜਿਸ ਵਿੱਚ ਪਿੰਡਾਂ ਦੀ ਰਹਿੰਦ ਖੂੰਹਦ ਅਤੇ ਕਬਜ਼ੇ ਵਾਲੀ ਜ਼ਮੀਨ ਦੀ ਪਛਾਣ ਕੀਤੀ ਜਾਏਗੀ।

ਵਰਣਨਯੋਗ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਜ਼ਮੀਨਾਂ ਰਾਜ ਦੇ ਪਿੰਡਾਂ ਵਿੱਚ ਪਈਆਂ ਹਨ ਅਤੇ ਬਹੁਤ ਸਾਰੀਆਂ ਜ਼ਮੀਨਾਂ ’ਤੇ ਕਬਜ਼ਾ ਹੋ ਚੁੱਕਾ ਹੈ, ਪਰ ਦੂਜੇ ਪਾਸੇ ਉਦਯੋਗਾਂ ਲਈ ਜ਼ਮੀਨ ਉਪਲਬਧ ਨਹੀਂ ਹੈ ਅਤੇ ਜ਼ਮੀਨਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਜਿਸ ਕਾਰਨ ਸਨਅਤਕਾਰ ਵੀ ਪੰਜਾਬ ਵਿੱਚ ਨਿਵੇਸ਼ ਕਰਨ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ।  ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਟੈਕਸ ਅਤੇ ਆਬਕਾਰੀ ਵਿਭਾਗ ਦੇ ਜੀਐਸਟੀ ਐਕਟ ਵਿੱਚ ਸੋਧ ਦੇ ਏਜੰਡੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਪਹਿਲਾਂ ਹੀ ਸੋਧ ਜੀਐਸਟੀ ਕੌਂਸਲ ਨੂੰ ਪਾਸ ਕਰ ਚੁੱਕੀ ਹੈ, ਜਦੋਂਕਿ ਪੰਜਾਬ ਸਰਕਾਰ ਨੇ ਇਸ ‘ਤੇ ਮੋਹਰ ਲਗਾ ਦਿੱਤੀ ਹੈ।
Loading...
First published: December 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...