• Home
 • »
 • News
 • »
 • punjab
 • »
 • PUNJAB CABINET LIST FINAL RANA GURJEET TO BECOME MINISTER DESPITE OPPOSITION

ਪੰਜਾਬ ਕੈਬਨਿਟ ਦੀ ਸੂਚੀ ਫਾਇਨਲ, ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਬਣਨਗੇ ਮੰਤਰੀ

ਕਾਕਾ ਰਣਦੀਪ ਦੀ ਹੋਈ ਐਂਟਰੀ

ਪੰਜਾਬ ਕੈਬਨਿਟ ਦੀ ਲਿਸਟ ਫਾਇਨਲ, ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਬਣਨਗੇ ਮੰਤਰੀ (file photo)

ਪੰਜਾਬ ਕੈਬਨਿਟ ਦੀ ਲਿਸਟ ਫਾਇਨਲ, ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਬਣਨਗੇ ਮੰਤਰੀ (file photo)

 • Share this:
  ਚੰਡੀਗੜ੍ਹ-  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਾਮ ਹੋਵੇਗਾ। ਇਸ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਇਸ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਪਹਿਲਾਂ ਖਬਰ ਆਈ ਸੀ ਕਿ ਰਾਣਾ ਗੁਰਜੀਤ ਖਿਲਾਫ 6 ਵਿਧਾਇਕਾਂ ਨੇ ਮੋਰਚਾ ਖੋਲ ਦਿੱਤਾ ਹੈ। ਪਰ ਹੁਣ ਪੂਰੀ ਸੂਚੀ ਫਾਇਨਲ ਹੋ ਗਈ ਹੈ।  ਦੱਸਣਯੋਗ ਹੈ ਕਿ ਵਿਰੋਧ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਮੰਤਰੀ ਵਜੋਂ ਸਹੁੰ ਚੁਕਣਗੇ। ਇਸ ਦੇ ਨਾਲ ਹੀ ਕੁਲਜੀਤ ਨਾਗਰਾ ਦੀ ਥਾਂ ਕਾਕਾ ਰਣਦੀਪ ਦਾ ਨਾਂ ਵੀ ਪੰਜਾਬ ਕੈਬਨਿਟ ਵਿਚ ਫਾਇਨਲ ਹੋ ਗਿਆ ਹੈ।  ਕੈਬਿਨੇਟ ਮੰਤਰੀ

  1. ਬ੍ਰਹਮ ਮਹਿੰਦਰਾ
  2. ਮਨਪ੍ਰੀਤ ਬਾਦਲ
  3. ਤ੍ਰਿਪਤ ਰਾਜਿੰਦਰ ਬਾਜਵਾ
  4. ਸੁਖਜਿੰਦਰ ਸਿੰਘ ਸੁੱਖ ਸਰਕਾਰੀਆ
  5. ਰਾਣਾ ਗੁਰਜੀਤ ਸਿੰਘ
  6. ਅਰੁਣਾ ਚੌਧਰੀ
  7. ਰਾਜਿਆ ਸੁਲਤਾਨਾਂ
  8. ਭਾਰਤ ਭੂਸ਼ਣ ਆਸ਼ੂ
  9. ਵਿਜੈ ਇੰਦਰ ਸਿੰਗਲਾ
  10. ਰਣਦੀਪ ਸਿੰਘ ਨਾਭਾ
  11. ਰਾਜ ਕੁਮਾਰ ਵੇਰਕਾ
  12. ਸੰਗਤ ਸਿੰਘ ਗਿਲਜੀਆਂ
  13. ਪ੍ਰਗਟ ਸਿੰਘ
  14. ਅਮਰਿੰਦਰ ਸਿੰਘ ਰਾਜਾ ਵੜਿੰਗ
  15. ਗੁਰਕੀਰਤ ਸਿੰਘ ਕੋਟਲੀ
  Published by:Ashish Sharma
  First published: