
ਕੈਬਿਨੇਟ ਮੰਤਰੀ ਕਾਂਗੜ ਵੱਲੋਂ ਜੌੜਕੀਆਂ ਥਾਣੇ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ
ਬਲਦੇਵ ਸ਼ਰਮਾ
ਮਾਨਸਾ: ਪੰਜਾਬ ਸਰਕਾਰ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਕਰ ਕਮਲਾਂ ਨਾਲ ਥਾਣਾ ਜੌੜਕੀਆਂ ਦੀ ਨਵੀਂ ਬਣੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਮਹਿੰਦਰਪਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ, ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸਮੇਤ ਜ਼ਿਲ੍ਹਾ ਪੁਲਿਸ ਦੇ ਗਜਟਿਡ ਅਧਿਕਾਰੀ ਮੌਕਾ ਪਰ ਹਾਜ਼ਰ ਸਨ। ਇਹ ਜਾਣਕਾਰੀ ਮਾਨਸਾ ਦੇ ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਥਾਣਾ ਜੌੌੜਕੀਆਂ ਦੀ ਨਵੀਂ ਅਤੇ ਅਤੀ ਆਧੁਨਿਕ ਬਿਲਡਿੰਗ ਕਰੀਬ 3 ਕਨਾਲ 1 ਮਰਲਾ ਜਗ੍ਹਾ ਦੇ 7000 ਸੁਕੇਅਰ ਫੁੱਟ ਏਰੀਆ ਵਿੱਚ ਉਸਾਰੀ ਗਈ ਹੈ। ਜਿਥੇ ਬਜੁਰਗ ਅਤੇ ਅਪੰਗ ਵਿਆਕਤੀਆਂ ਲਈ ਰੈਂਪ ਬਣਿਆ ਹੋੋਇਆ ਹੈ ਤਾਂ ਜੋ ਕੋਈ ਬਜੁਰਗ ਜਾਂ ਵਿਕਲਾਂਗ ਵਿਅਕਤੀ ਵੀਲ੍ਹ ਚੇਅਰ ਰਾਹੀ ਆ ਕੇ ਆਪਣੀ ਦੁੱਖ ਤਕਲੀਫ ਦੱਸ ਕੇ ਬਣਦਾ ਇਨਸਾਫ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਕਨੀਕੀ ਥਾਣੇ ਵਿੱਚ ਆਧੁਨਿਕ ਸਹੂਲਤਾਂ ਹਨ, ਜਿਵੇਂ ਪਬਲਿਕ ਦੇ ਬੈਠਣ ਲਈ ਖੁੱਲੀ ਥਾਂ ਭਾਵ ਵੇਟਿੰਗ ਹਾਲ ਬਣਿਆ ਹੋਇਆ ਹੈ, ਜਿਥੇ ਪੱਖੇ, ਕੁਰਸੀਆਂ ਆਦਿ ਦਾ ਸੁਚੱਜਾ ਪ੍ਰਬੰਧ ਹੈ। ਜਲਦੀ ਇਨਸਾਫ ਮੁਹੱਈਆ ਕਰਨ ਦੇ ਮਕਸਦ ਨਾਲ ਜਨਤਾ ਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਡਿਊਟੀ ਰੂਮ ਅਤੇ 8 ਤਫਤੀਸੀ ਰੂਮ ਬਣੇ ਹੋਏ ਹਨ।
ਇਸਤੋਂ ਇਲਾਵਾ ਇਸ ਨਵੀਂ ਬਣੀ ਡਬਲ ਸਟੋਰੀ ਬਿਲਡਿੰਗ ਵਿੱਚ ਪੁਲਿਸ ਮੁਲਾਜਮਾਂ ਦੀ ਸੁਚੱਜੀ ਡਿਊਟੀ ਅਤੇ ਰਹਿਣ ਸਹਿਣ ਲਈ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆ ਗਈਆ ਹਨ, ਜਿਵੇਂ ਉਨ੍ਹਾਂ ਦੇ ਰਹਿਣ ਲਈ ਚੰਗੀਆਂ ਬੈਰਕਾਂ, ਖਾਣਾ ਖਾਣ ਲਈ ਮੈਸ ਦਾ ਪ੍ਰਬੰਧ, ਸਾਫ ਸੁਥਰਾ ਪੀਣ ਲਈ ਪਾਣੀ, ਰਿਕਰੇਸ਼ਨ ਰੂਮ ਅਤੇ ਵੱਖਰੇ ਪਖਾਨੇ/ਬਾਥਰੂਮ ਆਦਿ ਬਣਾਏ ਗਏ ਹਨ ਤਾਂ ਜੋ ਕਰਮਚਾਰੀ ਮਨ ਲਗਾ ਕੇ ਲੋੋਕਾਂ ਦੀ ਸੇਵਾ ਕਰ ਸਕਣ।
ਉਨ੍ਹਾਂ ਜੌੜਕੀਆਂ ਥਾਣੇ ਵਿੱਚ ਤਾਇਨਾਤ ਅਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਥਾਣੇ ਵਿੱਚ ਕੁੱਲ 62 ਕਰਮਚਾਰੀ ਤਾਇਨਾਤ ਹਨ। ਮਾਨਸਾ ਪੁਲਿਸ ਵੱਲੋੋਂ ਸਾਫ-ਸੁਥਰਾ, ਨਿਰਪੱਖ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹੱਈਆ ਕਰਾਉਣ ਵਿੱਚ ਕੋੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।