ਅਨੁਸ਼ਾਸਨਹੀਣਤਾ ਬਾਰੇ ਮਤੇ ਤੋਂ ਬਾਅਦ ਬਾਜਵਾ ਨੇ ਕੈਪਟਨ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਿਆ

News18 Punjabi | News18 Punjab
Updated: January 14, 2020, 9:51 PM IST
share image
ਅਨੁਸ਼ਾਸਨਹੀਣਤਾ ਬਾਰੇ ਮਤੇ ਤੋਂ ਬਾਅਦ ਬਾਜਵਾ ਨੇ ਕੈਪਟਨ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਿਆ
ਅਨੁਸ਼ਾਸਨਹੀਣਤਾ ਬਾਰੇ ਮਤੇ ਤੋਂ ਬਾਅਦ ਬਾਜਵਾ ਨੇ ਕੈਪਟਨ ਨੂੰ ਖੁੱਲ੍ਹੀ ਬਹਿਸ ਲਈ ਵੰਗਾਰਿਆ

  • Share this:
  • Facebook share img
  • Twitter share img
  • Linkedin share img
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਅਨੁਸ਼ਾਸਨਹੀਣਤਾ ਦੀ ਕਾਰਵਾਈ ਦੇ ਕੈਬਨਿਟ ਮਤੇ ਤੋਂ ਬਾਅਦ ਕਾਂਗਰਸ ਵਿਚਲੀ ਖਿੱਚੋਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਮੰਗਲਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਰੇ ਮੰਤਰੀਆਂ ਨੇ ਮਤਾ ਪਾਸ ਕੀਤਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਅਨੁਸ਼ਾਸਨਹੀਣਤਾ ਦੀ ਕਾਰਵਾਈ ਕੀਤੀ ਜਾਵੇ।

ਮੰਤਰੀਆਂ ਦਾ ਆਖਣਾ ਹੈ ਕਿ ਬਾਜਵਾ ਵਲੋਂ ਦਿੱਤੇ ਜਾ ਰਹੇ ਬਿਆਨਾਂ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗ ਰਹੇ ਹੈ ਅਤੇ ਇਨ੍ਹਾਂ ਬਿਆਨਾਂ ਨਾਲ ਕਾਂਗਰਸ ਨੂੰ ਨੁਕਸਾਨ ਅਤੇ ਵਿਰੋਧੀਆਂ ਨੂੰ ਫਾਇਦਾ ਹੋ ਰਿਹਾ ਹੈ, ਲਿਹਾਜ਼ਾ ਬਾਜਵਾ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਧਰ, ਅਨੁਸ਼ਾਸਨੀ ਕਾਰਵਾਈ ਤੋਂ ਬਾਅਦ ਬਾਜਵਾ, ਕੈਪਟਨ ਖਿਲਾਫ ਖੁੱਲ ਕੇ ਮੈਦਾਨ 'ਚ ਨਿੱਤਰ ਆਏ ਹਨ।

ਉਨ੍ਹਾਂ ਕੈਪਟਨ 'ਤੇ ਤੰਜ ਕੱਸਦਿਆ ਕਿਹਾ ਕਿ ਕੈਪਟਨ ਇੱਧਰ-ਉਧਰ ਦੀਆਂ ਗੱਲਾਂ ਨਾ ਕਰਨ ਜਦਕਿ ਸਹੀ-ਸਹੀ ਜਵਾਬ ਦੇਣ ਕਿ ਕਾਂਗਰਸ ਦਾ ਕਾਫਲਾ ਦਿਨ ਪ੍ਰਤੀ ਦਿਨ ਖੇਰੂੰ-ਖੇਰੂੰ ਕਿਉਂ ਹੁੰਦਾ ਜਾ ਰਿਹਾ ਹੈ। ਕੈਪਟਨ ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਮੈਂ ਖੁੱਲ੍ਹੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਹਾਂ ਕਿ ਮੇਰੇ ਵਲੋਂ ਉਠਾਏ ਮੁੱਦਿਆਂ 'ਤੇ ਉਹ ਮੇਰੇ ਨਾਲ ਜਨਤਕ ਬਹਿਸ ਕਰਨ ਤੇ ਜਨਤਾ ਨੂੰ ਫੈਸਲਾ ਕਰਨ ਦਿੱਤਾ ਜਾਵੇ।
ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂ ਓਪਨ ਚੈਲੰਜ ਕਰਦੇ ਹੋਏ ਕਿਹਾ "ਮੈਂ ਖੁੱਲੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਿੰਮਤ ਨਾਲ ਜਨਤਕ ਬਹਿਸ ਦਾ ਸੱਦਾ ਦਿੰਦਾ ਹਾਂ, ਕਿ ਉਹ ਭਖਦੇ ਮੁੱਦਿਆਂ ਉਤੇ ਮੇਰੇ ਨਾਲ ਬਹਿਸ ਕਰ ਲੈਣ ਅਤੇ ਜਨਤਾ ਨੂੰ ਜੱਜ ਬਣਨ ਦੇਣ। ਉਨ੍ਹਾਂ ਅਜਿਹਾ ਕਾਂਗਰਸੀ ਮੰਤਰੀਆਂ ਦੀ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਤੋਂ ਬਾਅਦ ਕਿਹਾ। ਕਾਂਗਰਸੀ ਮੰਤਰੀਆਂ ਦਾ ਦੋਸ਼ ਸੀ ਕਿ ਜਿਸ ਤਰ੍ਹਾਂ ਬਾਜਵਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾ ਰਹੇ ਹਨ, ਉਹ ਗਲਤ ਤਰੀਕਾ ਹੈ।

ਇਸ ਦੌਰਾਨ ਮੰਤਰੀਆਂ ਨੇ ਇਹ ਆਵਾਜ਼ ਚੁੱਕੀ ਕਿ ਜੇ ਬਾਜਵਾ ਨਾਰਾਜ਼ ਹਨ, ਤਾਂ ਉਹ ਇਸ ਨੂੰ ਜਨਤਕ ਮੰਚ ਉਤੇ ਨਹੀਂ ਬਲਕਿ ਪਾਰਟੀ ਪਲੇਟਫਾਰਮ 'ਤੇ ਸਾਂਝਾ ਕਰਨ। ਇਸ ਉਤੇ ਬਾਜਵਾ ਨੇ ਜਵਾਬ ਦਿੰਦੇ ਹੋਏ ਕਿਹਾ ਮੇਰੀ ਜਵਾਬਦੇਹੀ ਪੰਜਾਬ ਦੇ ਲੋਕਾਂ ਪ੍ਰਤੀ ਹੈ ਅਤੇ ਮੈਂ ਕੈਪਟਨ ਦੀਆਂ ਇਨ੍ਹਾਂ ਹਰਕਤਾਂ ਅੱਗੇ ਝੁਕਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਇੰਨੀ ਹਿੰਮਤ ਨਹੀਂ ਕਿ ਮੇਰੇ ਇਲਜ਼ਾਮਾਂ ਦਾ ਖੰਡਨ ਕਰਨ।
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading