• Home
 • »
 • News
 • »
 • punjab
 • »
 • PUNJAB CAMPAIGN WILL NOT BE AFFECTED DUE TO CONGRESS AAP PROTESTS SUKHBIR SINGH BADAL

ਕਾਂਗਰਸ ਤੇ ਆਪ ਵੱਲੋਂ ਸ਼ਹਿ ਦੇ ਕੇ ਕਰਵਾਏ ਜਾ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਗੱਲ ਪੰਜਾਬ ਦੀ ਮੁਹਿੰਮ ਪ੍ਰਭਾਵਤ ਨਹੀਂ ਹੋਵੇਗੀ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਪਾਰਟੀ 13 ਨੁਕਾਤੀ ਏਜੰਡਾ ਪੂਰਾ ਕਰਨ ਲਈ ਵਚਨਬੱਧ ਅਤੇ 2017 ਵਾਂਗ ਕਾਂਗਰਸ ਤੇ ਹੁਣ ਆਪ ਵਾਂਗੂ ਫਾਰਮ ਨਹੀਂ ਭਰਵਾਏਗੀ

ਕਿਹਾ ਕਿ ਪਾਰਟੀ 13 ਨੁਕਾਤੀ ਏਜੰਡਾ ਪੂਰਾ ਕਰਨ ਲਈ ਵਚਨਬੱਧ ਅਤੇ 2017 ਵਾਂਗ ਕਾਂਗਰਸ ਤੇ ਹੁਣ ਆਪ ਵਾਂਗੂ ਫਾਰਮ ਨਹੀਂ ਭਰਵਾਏਗੀ
 ( ਫਾਈਲ ਫੋਟੋ)

ਕਿਹਾ ਕਿ ਪਾਰਟੀ 13 ਨੁਕਾਤੀ ਏਜੰਡਾ ਪੂਰਾ ਕਰਨ ਲਈ ਵਚਨਬੱਧ ਅਤੇ 2017 ਵਾਂਗ ਕਾਂਗਰਸ ਤੇ ਹੁਣ ਆਪ ਵਾਂਗੂ ਫਾਰਮ ਨਹੀਂ ਭਰਵਾਏਗੀ ( ਫਾਈਲ ਫੋਟੋ)

 • Share this:
  ਸਾਹਨੇਵਾਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਦੀ ਗੱਲ ਪੰਜਾਬ ਦੀ ਮੁਹਿੰਮ ਪ੍ਰਭਾਵਤ ਪੂਰੇ ਜ਼ੋਰਾਂ ਨਾਲ ਚਲਦੀ ਰਹੇਗੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਉਤਸ਼ਾਹਿਤ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਕਾਰਨ ਪ੍ਰਭਾਵਤ ਨਹੀਂ ਹੋਵੇਗੀ ।

  ਇਥੇ ਇਕ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੂੰ ਪਾਰਟੀ ਦਾ ਉਮੀਦਵਾਰ ਵੀ ਐਲਾਨਿਆ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਗੱਲ ਦੀ ਪੰਜਾਬ ਦੀ ਮੁਹਿੰਮ ਦੀ ਵਿਸ਼ਾਲ ਸਫਲਤਾ ਨੁੰ ਵੇਖ ਕੇ ਬੌਖਲਾ ਗਈਆਂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ ਸਿਰਫ ਭਾਜਪਾ ਖਿਲਾਫ ਪ੍ਰਦਰਸ਼ਨ ਕਰਨ ਦੀ ਸਪਸ਼ਟ ਹਦਾਇਤ ਦੇ ਬਾਵਜੂਦ ਕਾਂਗਰਸ ਤੇ ਆਪ ਦੋਵੇਂ ਰਲ ਕੇ ਅਕਾਲੀ ਦਲ ਦੇ ਖਿਲਾਫ ਪ੍ਰਦਰਸ਼ਨ ਕਰਵਾ ਰਹੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਜਾਣ ਬੁੱਝ ਕੇ ਇਹਨਾਂ ਸਰਾਰਤੀ ਅਨਸਰਾਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਤੇ ਪੁਲਿਸ ਨੇ ਇਹਨਾਂ ਨੁੰ ਖੁੱਲ੍ਹਾ ਛੱਡ ਰੱਖਿਆ ਹੈ। ਉਹਨਾਂ ਕਿਹਾ ਕਿ ਅਸੀਂ ਸੰਜਮ ਨਾਲ ਕੰਮ ਕਰ ਰਹੇ ਹਾਂ ਪਰ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਤੱਤਾਂ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰਨ ਕਾਰਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਕਾਂਗਰਸ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ।

  ਅਕਾਲੀ ਦਲ ਦੇ ਪ੍ਰਧਾਨ, ਜੋ ਇਕੇ ਹਜ਼ਾਰਾਂ ਨੌਜਵਾਨਾਂ ਵੱਲੋਂ ਮੋਟਰ ਸਾਈਕਲਾਂ ਦੇ ਕਾਫਲੇ ਨਾਲ ਮੱਤੇਵਾੜਾ ਵਿਖੇ ਰੈਲੀ ਵਾਲੀ ਥਾਂ ਪੁੱਜੇ, ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਹੀ ਸੂਬੇ ਦੀ ਸਿਆਸਤ ਵਿਚ ਸਿਰਫ ਭਰੋਸੇਯੋਗ ਤਾਕਤ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਅਤੇ ਅਸੀਂ 13 ਨੁਕਾਤੀ ਏਜੰਡੇ ਦੇ ਕੀਤੇ ਹਰ ਐਲਾਨ ਨੂੰ ਪੂਰਾ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਸਹੁੰਆਂ ਚੁੱਕਣ ਜਾਂ ਫਾਰਮ ਭਰਵਾਉਣ ਵਿਚ ਵਿਸ਼ਵਾਸ ਨਹੀਂ ਰੱਖਦੇ ਜਿਵੇਂ ਕਿ ਕਾਂਗਰਸ ਨੇ 2017 ਵਿਚ ਕੀਤਾ ਤੇ ਆਮ ਆਦਮੀ ਪਾਰਟੀ ਇਸ ਵਾਰ ਕਰ ਰਹੀ ਹੈ। ਉਹਨਾਂ ਨੇ 300 ਯੁਨਿਟ ਮੁਫਤ ਦੇਣ ਲਈ ਫਾਰਮ ਭਰਵਾਉਣ ’ਤੇ ਆਪ ਦਾ ਮਖੌਲ ਉਡਾਇਆ ਤੇ ਪੁੱਛਿਆ ਕਿ ਜੇਕਰ ਇਹ ਸਹੂਲਤ ਸਾਰਿਆਂ ਵਾਸਤੇ ਹੈ ਤਾਂ ਫਿਰ ਫਾਰਮ ਕਿਸ ਮਕਸਦ ਨਾਲ ਭਰਵਾਏ ਜਾ ਰਹੇ ਹਨ ?

  ਸ. ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਨੇ ਹੀ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਾ ਸਿਰਫ ਟਰੈਕਟਰਾਂ ’ਤੇ ਟੈਕਸ ਮੁਆਫ ਕੀਤਾ ਬਲਕਿ ਕਿਸਾਨਾਂ ਨੁੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਸਹੂਲਤ ਪ੍ਰਦਾਨ ਕੀਤੀ ਤੇ ਮੰਡੀਆਂ ਬਣਵਾਈਆਂ ਤੇ ਸਿੰਜਾਈ ਨੈਟਵਰਕ ਸਥਾਪਿਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿਚ ਐਮ ਐਸ ਪੀ ਵੀ ਅਕਾਲੀ ਦਲ ਦੇ ਯਤਨਾਂ ਨਾਲ ਲਾਗੂ ਹੋਈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਲਈ ਕੀਤਾ ਇਕ ਵੀ ਕੰਮ ਗਿਣਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਹੁ ਗਿਣਤੀ ਟਿਊਬਵੈਲ ਕੁਨੈਕਸ਼ਨ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਮਿਲੇ ਤੇ ਪਾਰਟੀ ਦੀ ਅਗਲੀ ਸਰਕਾਰ ਦੌਰਾਨ ਅਸੀਂ ਉਹਨਾਂ ਇਹਨਾਂ ਸਾਰੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਪ੍ਰਦਾਨ ਕਰਾਂਗੇ ਜਿਹਨਾਂ ਕੋਲ ਕੁਨੈਕਸ਼ਨ ਨਹੀਂ ਹਨ।

  ਲੋਕਾਂ ਨੂੰ ਆਪ ਤੋਂ ਸੁਚੇਤ ਰਹਿਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਵੱਲੋਂ ਪ੍ਰਚਾਰਿਆ ਜਾ ਰਿਹਾ ਦਿੱਲੀ ਮਾਡਲ ਪੰਜਾਬ ਲਈ ਬਹੁਤ ਮਹਿੰਗਾ ਸਾਬਤ ਹੋਵੇਗਾ ਕਿਉਂਕਿ ਉਥੇ ਲੋਕਾਂ ਨੁੰ ਘਰੇਲੂ ਵਰਤੋਂ ਵਾਸਤੇ ਬਿਜਲੀ 10 ਰੁਪਏ ਯੂਨਿਟ ਤੇ ਇੰਡਸਟਰੀ ਲਈ 12 ਰੁਪਏ ਯੂਨਿਟ ਮਿਲ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਕਿਸਾਨਾਂ ਨੁੰ ਟਿਊਬਵੈਲਾਂ ਵਾਸਤੇ 500 ਰੁਪਏ ਪ੍ਰਤੀ ਹਾਰਪਾਵਰ ਬਿਜਲੀ ਬਿੱਲ ਵੀ ਤਾਰਨੇ ਪੈ ਰਹੇ ਹਨ।

  ਸ. ਬਾਦਲ ਨੇ 13 ਨੁਕਾਤੀ ਏਜੰਡਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਕਿ ਕਿਵੇਂ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਗ੍ਰਾਂਟ ਮਿਲੇਗੀ। ਉਹਨਾਂ ਦੱਸਿਆ ਕਿ ਸਾਰੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 400 ਯੁਨਿਟ ਬਿਜਲੀ ਮੁਫਤ ਮਿਲੇਗੀ ਅਤੇ ਵਿਦਿਆਰਥੀਆਂ ਨੁੰ 10 ਲੱਖ ਰੁਪਏ ਦਾ ਸਿੱਖਿਆ ਕਰਜ਼ਾ ਮਿਲੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਬਸਪਾ ਗਠਜੋੜ ਸਰਕਾਰ ਬਣਨ ’ਤੇ ਸਾਹਨੇਵਾਲ ਵਿਚ ਨਵਾਂ ਹਸਪਤਾਲ, ਲੜਕੀਆਂ ਲਈ ਕਾਲਜ ਤੇ ਖੇਡ ਮੈਦਾਨ ਵੀ ਬਣਾਇਆ ਜਾਵੇਗਾ।
  Published by:Ashish Sharma
  First published: