• Home
 • »
 • News
 • »
 • punjab
 • »
 • PUNJAB CATEGORY A GANGSTER ARASH DALA S PASSPORT FALSELY VERIFIED

ਪੰਜਾਬ ਦੇ ਕੈਟਾਗਿਰੀ 'ਏ' ਗੈਂਗਸਟਰ ਅਰਸ਼ ਡਾਲਾ ਦੇ ਪਾਸਪੋਰਟ ਸਬੰਧੀ ਗਲਤ ਵੈਰੀਫਕੇਸ਼ਨ ਕਰਨ ਵਾਲਾ ਪੁਲਿਸ ਮੁਲਾਜਮ ਨੌਕਰੀਓਂ ਬਰਖਾਸਤ

ਪੰਜਾਬ ਦੇ ਕੈਟਾਗਿਰੀ 'ਏ' ਗੈਂਗਸਟਰ ਅਰਸ਼ ਡਾਲਾ ਦੇ ਪਾਸਪੋਰਟ ਸਬੰਧੀ ਗਲਤ ਵੈਰੀਫਕੇਸ਼ਨ ਕਰਨ ਵਾਲਾ ਪੁਲਿਸ ਮੁਲਾਜਮ ਨੌਕਰੀਓਂ ਬਰਖਾਸਤ

ਪੰਜਾਬ ਦੇ ਕੈਟਾਗਿਰੀ 'ਏ' ਗੈਂਗਸਟਰ ਅਰਸ਼ ਡਾਲਾ ਦੇ ਪਾਸਪੋਰਟ ਸਬੰਧੀ ਗਲਤ ਵੈਰੀਫਕੇਸ਼ਨ ਕਰਨ ਵਾਲਾ ਪੁਲਿਸ ਮੁਲਾਜਮ ਨੌਕਰੀਓਂ ਬਰਖਾਸਤ

 • Share this:
  ਮੋਗਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਧਰੂਮਨ ਐਚ ਨਿੰਬਾਲੇ ਆਈ ਪੀ ਐਲ /ਐਸ.ਐਸ.ਪੀ ਮੋਗਾ ਵੱਲੋ ਸਮਾਜ ਦੇ ਮਾੜੇ ਅਨਸਰਾਂ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪੰਜਾਬ ਦੇ “ਏ” ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨੂੰ ਉਸਦੇ ਪਾਸਪੋਰਟ ਬਣਾਏ ਜਾਣ ਦੀ ਸ਼ਿਫਾਰਿਸ਼ ਕਰਨ ਵਾਲੇ ਮੋਗਾ ਪੁਲਿਸ ਦੇ ਮੁਲਾਜਮ ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ 230/ਮੋਗਾ ਨੂੰ ਮਹਿਕਮਾ ਪੁਲਿਸ ਵਿਚੋ ਬਰਖਾਸਤ ਕੀਤਾ ਗਿਆ ਹੈ।

  ਅਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡਾਲਾ ਨੇ ਸਾਲ 2017 ਵਿਚ ਆਰ.ਪੀ.ਓ ਜਲੰਧਰ ਵਿਖੇ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ। ਜਿਸ ਦੇ ਚਾਲ-ਚੱਲਣ ਦੀ ਤਸਦੀਕ ਸਬੰਧੀ ਵੈਰੀਫਕੇਸ਼ਨ ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ 230/ਮੋਗਾ ਬਤੌਰ ਮੁੱਖ ਮੁਨਸ਼ੀ ਥਾਣਾ ਅਜੀਤਵਾਲ ਵੱਲੋ ਕਰਕੇ ਅਤੇ ਅਰਸ਼ਦੀਪ ਡਾਲਾ ਦੇ ਵਧੀਆ ਚਰਿੱਤਰ ਦਾ ਲਿਖ ਕੇ ਪਾਸਪੋਰਟ ਬਣਾਏ ਜਾਣ ਦੀ ਗਲਤ ਸ਼ਿਫਾਰਸ਼ਿ ਕਰਕੇ ਰਿਪੋਰਟ ਉਚ ਅਫਸਰਾ ਪਾਸ ਭੇਜੀ ਗਈ ਸੀ ਅਤੇ ਉਸਤੇ ਦਰਜ ਤਿੰਨ ਮੁਕੱਦਮੇ ਮੁਕੱਦਮਾ ਨੰਬਰ 228 ਮਿਤੀ 18/12/2015 ਅ/ਧ 382, 34 ਭ:ਦ ਥਾਣਾ ਨਥਾਣਾ ਜਿਲ੍ਹਾ ਬਠਿੰਡਾ , ਮੁਕੱਦਮਾ ਨੰਬਰ 04 ਮਿਤੀ 12/01/2016 ਅ/ਧ 307, 148, 149 ਭ:ਦ ਥਾਣਾ ਟੱਲੇਵਾਲਾ ਜਿਲ੍ਹਾ ਬਰਨਾਲਾ ਅਤੇ ਮੁਕੱਦਮਾ ਨੰਬਰ 10 ਮਿਤੀ 12/01/2016 ਅ/ਧ 392 ਭ:ਦ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਜੋ ਥਾਣਾ ਦੇ ਰਿਕਾਰਡ ਵਿਚ ਦਰਜ ਹੋਣ ਦੇ ਬਾਵਜੂਦ ਗਲਤ ਰਿਪੋਰਟ ਉਚ ਅਫਸਰਾਂ ਪਾਸ ਭੇਜ ਦਿਤੀ ਗਈ ਸੀ। ਏ.ਐਸ.ਆਈ/ਲੋਕਲ ਰੈਂਕ ਕੁਲਦੀਪ ਸਿੰਘ ਦੀ ਰਿਪੋਰਟ ਦੇ ਅਧਾਰ ਤੇ ਹੀ ਅਰਸ਼ਦੀਪ ਡਾਲਾ ਦਾ ਪਾਸਪੋਰਟ ਜਾਰੀ ਹੋ ਗਿਆ ਸੀ ਅਤੇ ਉਹ ਵਿਦੇਸ਼ ਕਨੇਡਾ ਜਾਣ ਵਿਚ ਕਾਮਯਾਬ ਹੋ ਗਿਆ।

  ਅਰਸ਼ਦੀਪ ਡਾਲਾ ਵਿਦੇਸ਼ ਕੈਨੇਡਾ ਬੈਠ ਕੇ ਆਪਣੇ ਐਸੋਸੀਏਟਸ ਰਾਂਹੀ ਪੰਜਾਬ ਵਿਚ ਫਿਰੌਤੀਆ ਮੰਗ ਰਿਹਾ ਹੈ ਅਤੇ ਕਤਲੋ ਗਾਰਤ/ਲੁੱਟਾਂ ਖੋਹਾਂ ਕਰਵਾ ਰਿਹਾ ਹੈ, ਜਿਸ ਸਬੰਧੀ ਇਸ ਸਮੇ ਅਰਸ਼ਦੀਪ ਡਾਲਾ ਪਰ 13 ਮੁਕੱਦਮੇ ਦਰਜ ਹਨ। ਏ.ਐਸ.ਆਈ ਕੁਲਦੀਪ ਸਿੰਘ 230/ਮੋਗਾ ਤੇ ਲੱਗੇ ਇਲਜਾਮ ਸਿੱਧ ਹੋਣ ਕਾਰਨ ਅੱਜ ਮਿਤੀ 10-09-2021 ਤੋ ਉਸਨੂੰ ਤੁਰੰਤ ਪ੍ਰਭਾਵ ਨਾਲ ਮਹਿਕਮਾ ਪੰਜਾਬ ਪੁਲਿਸ ਵਿਚੋ ਬਰਖਾਸਤ ਕਰ ਦਿਤਾ ਗਿਆ ਹੈ।
  Published by:Ashish Sharma
  First published: