ਪੰਜਾਬ ਦੇ ਮੁੱਖ ਚੋਣ ਦਫ਼ਤਰ ਵਲੋਂ ਈ.ਆਰ.ਓਜ਼ ਨਾਲ ਈ-ਐਪਿਕ ਸਬੰਧੀ ਸਮੀਖਿਆ ਮੀਟਿੰਗ

News18 Punjabi | News18 Punjab
Updated: February 22, 2021, 8:16 PM IST
share image
ਪੰਜਾਬ ਦੇ ਮੁੱਖ ਚੋਣ ਦਫ਼ਤਰ ਵਲੋਂ ਈ.ਆਰ.ਓਜ਼ ਨਾਲ ਈ-ਐਪਿਕ ਸਬੰਧੀ ਸਮੀਖਿਆ ਮੀਟਿੰਗ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫਤਰ ਨੇ ਅੱਜ ਗੂਗਲ ਰਾਹੀਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.) ਨਾਲ ਈ-ਐਪਿਕ (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਆਈਡੈਂਟਿਟੀ ਕਾਰਡ) ਪ੍ਰੋਗਰਾਮ ਦੀ ਇਕ ਸਮੀਖਿਆ ਮੀਟਿੰਗ ਕੀਤੀ।

ਇਸ ਸਮੀਖਿਆ ਮੀਟਿੰਗ ਦਾ ਮੁੱਖ ਉਦੇਸ਼ ਫੀਲਡ ਅਧਿਕਾਰੀਆਂ ਨੂੰ ਈ-ਐਪਿਕ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਲਈ ਹੋਰ ਸਰਗਰਮ ਕਰਨਾ ਹੈ, ਜੋ ਕਿ ਨੌਜਵਾਨਾਂ ਅਤੇ ਨਵੇਂ ਵੋਟਰਾਂ ਲਈ ਬਦਲਵਾਂ ਵਿਕਲਪਕ ਹੈ। ਇਕ ਮਹੱਤਵਪੂਰਣ ਪਹਿਲਕਦਮੀ ਵਜੋਂ ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ, 2021 ਨੂੰ ਰਾਸ਼ਟਰੀ ਵੋਟਰ ਦਿਵਸ ਮੌਕ ਈ-ਐਪਿਕ ਦੀ ਰਸਮੀ ਸ਼ੁਰੂਆਤ ਕੀਤੀ ਗਈ ਸੀ।

ਇਹ ਇਕ ਮੋਬਾਈਲ ‘ਤੇ ਜਾਂ ਸੈਲਫ ਪਿ੍ਰੰਟੇਬਲ ਰੂਪ ਵਿੱਚ ਕੰਪਿਊਟਰ‘ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਕੋਈ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ‘ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ ‘ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪਿ੍ਰੰਟ ਕਰ ਸਕਦਾ ਹੈ ਅਤੇ ਖੁਦ ਹੀ ਲੈਮੀਨੇਟ ਵੀ ਕਰ ਸਕਦਾ ਹੈ। ਈ-ਐਪਿਕ ਡਿਜੀਟਲ ਫਾਰਮੈਟ ਵਿਚ ਇਲੈਕਟੋਰਲ ਫੋਟੋ ਆਈਡੈਂਟਿਟੀ ਕਾਰਡ ਪ੍ਰਾਪਤ ਕਰਨ ਦਾ ਇਕ ਬਦਲਵਾਂ ਅਤੇ ਤੇਜ ਢੰਗ ਹੈ ਅਤੇ ਇਸ ਤਰ੍ਹਾਂ ਨੌਜਵਾਨਾਂ ਨੂੰ ਵੋਟਰਾਂ ਵਜੋਂ ਰਜਿਸਟਰ ਕਰਨ ਲਈ ਪ੍ਰੇਰਿਤ ਕਰਨਾ ਇਹ ਇਕ ਵਧੀਆ ਉਪਰਾਲਾ ਹੈ।
ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ., ਨੇ ਸਾਰੇ ਈ.ਆਰ.ਓਜ ਨੂੰ ਈ-ਐਪਿਕ ਡਾੳਨੂੰਨਲੋਡ ਕਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਲਈ ਲੋੜੀਂਦੇ ਉਪਾਵਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਈ.ਆਰ.ਓਜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਸਕਰ ਵਿਦਿਅਕ ਅਦਾਰਿਆਂ ਅਤੇ ਚੋਣਵੇਂ ਲਿਟਰੇਸੀ ਕਲੱਬਾਂ (ਈ.ਐਲ.ਸੀ.) ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕੈਂਪਸ ਰਾਜਦੂਤਾਂ ’ਤੇ ਧਿਆਨ ਕੇਂਦਰਤ ਕੀਤਾ ਜਾਵੇ।

ਈ.ਆਰ.ਓ. ਨੂੰ ਇਹ ਵੀ ਦੱਸਿਆ ਗਿਆ ਕਿ ਮਹੀਨੇ ਦੇ ਸਰਬੋਤਮ ਈ.ਆਰ.ਓ. ਦੀ ਚੋਣ ਕਰਨ ਲਈ ਨਿਰਧਾਰਤ ਫਾਰਮੈਟ ਵਿੱਚ ਉਹਨਾਂ ਦੀ ਮਾਸਿਕ ਕਾਰਗੁਜਾਰੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਰਾਸ਼ਟਰੀ ਵੋਟਰ ਦਿਵਸ (ਐਨ.ਵੀ.ਡੀ) -2022 ਦੌਰਾਨ ਸਾਲ ਵਿੱਚ ਚੋਟੀ ਦੇ ਤਿੰਨ ਈ.ਆਰ.ਓਜ਼ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਮੀਖਿਆ ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਈ.ਆਰ.ਓ ਪੱਧਰ ‘ਤੇ ਈ-ਐਪਿਕ ਕਿਉਸਕ ਸਥਾਪਤ ਕੀਤੇ ਜਾਣਗੇ ਅਤੇ ਮੁੱਖ ਦਫਤਰ ਵਲੋਂ ਹੋਰਨਾਂ ਗਤੀਵਿਧੀਆਂ ਤੱਕ ਪਹੁੰਚ ਬਣਾਉਣ ਲਈ ਕੈਨੋਪੀਸ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਕਿਉਕਿ ਪਹਿਲਾਂ ਹੀ ਪੰਜਾਬ ਵਿਚ ਜ਼ਿਲਾ ਪੱਧਰ ‘ਤੇ ਸਥਾਪਤ ਕੀਤੇ ਜਾ ਰਹੀ ਹੈ।
Published by: Gurwinder Singh
First published: February 22, 2021, 8:16 PM IST
ਹੋਰ ਪੜ੍ਹੋ
ਅਗਲੀ ਖ਼ਬਰ