ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਝਾਰਖੰਡ ਵਿੱਚ ਪੰਜਾਬ ਦੀ ਬੰਦ ਪਈ ਕੋਲ਼ੇ ਦੀ ਖਾਣ ਮੁੜ ਚਾਲੂ ਕਰ ਲਈ ਗਈ ਹੈ। ਹੁਣ ਕੋਲਾ਼ ਸਿੱਧਾ ਪੰਜਾਬ ਆਇਆ ਕਰੇਗਾ। ਪੰਜਾਬ ਵਾਸੀਆਂ ਦੀ ਮਿਹਨਤ ਦਾ ਪੈਸਾ ਪੰਜਾਬ ਦੀ ਬਿਹਤਰੀ ਅਤੇ ਭਲਾਈ ‘ਤੇ ਹੀ ਲਗਾਵਾਂਗੇ।
ਉਨ੍ਹਾਂ ਆਖਿਆ ਕਿ ਪੰਜਾਬ ਦੀ ਇਕ ਕੋਲੇ ਦੀ ਖਾਣ 2015 ਤੋਂ ਬੰਦ ਪਈ ਸੀ। ਇਸ ਨੂੰ ਚਾਲੂ ਕਰਨ ਦੀ ਥਾਂ ਸਮੇਂ ਦੀ ਸਰਕਾਰ ਨੇ ਇਧਰੋਂ-ਉਧਰੋਂ ਕੋਲਾ ਖਰੀਦਿਆ ਤਾਂ ਜੋ ਉਨ੍ਹਾਂ ਨਾਲ ਪੈਸੇ ਦੀ ਸੈਟਿੰਗ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਖਾਣ ਚਲਾ ਲਈ ਗਈ ਹੈ। ਮੈਂ ਮਈ-ਜੂਨ ਵਿਚ ਉਥੇ ਜਾ ਕੇ ਇਸ ਖਾਣ ਦਾ ਉਦਘਾਟਨ ਕਰਕੇ ਆਵਾਂਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।