Home /News /punjab /

ਚੰਡੀਗੜ੍ਹ ਹੋਰਸ ਸ਼ੋਅ 'ਚ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਚੰਡੀਗੜ੍ਹ ਹੋਰਸ ਸ਼ੋਅ 'ਚ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਚੰਡੀਗੜ੍ਹ ਹੋਰਸ ਸ਼ੋਅ 'ਚ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਚੰਡੀਗੜ੍ਹ ਹੋਰਸ ਸ਼ੋਅ 'ਚ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕਿਹਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਨਗੇ ਕਿ ਘੋੜ ਸਵਾਰੀ ਨੂੰ ਖੇਡਾਂ ਦੇ ਰੂਪ ਵਿੱਚ ਵਿਕਸਤ ਕਰਨ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਇਤਿਹਾਸ ਨਾਲ ਜੁੜੀਆਂ ਇਹਨਾਂ ਪੁਰਾਤਨ ਰਵਾਇਤਾਂ ਨੂੰ ਜਿਉਂਦਾਂ ਰੱਖਿਆ ਜਾ ਸਕੇ।

  • Share this:

ਐਸ ਏ ਐਸ ਨਗਰ - ਬੱਬੀ ਬਾਦਲ ਫਾਊਂਡੇਸ਼ਨ 'ਦਾ ਰੈਂਚ' ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹੋਮਲੈਂਡ ਚੰਡੀਗੜ੍ਹ ਹੋਰਸ ਸ਼ੋਅ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਹੋਰਸ ਸ਼ੋਅ ਵਿੱਚ ਭਾਗ ਲੈਣ ਆਈਆਂ ਟੀਮਾਂ ਦੀ ਜਿੱਥੇ ਹੋਸਲਾ ਅਫਜ਼ਾਈ ਕੀਤੀ ਉੱਥੇ ਹੀ ਉਨ੍ਹਾਂ ਚੰਡੀਗੜ੍ਹ ਹੋਰਸ ਸ਼ੋਅ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਪੰਜਾਬ ਦੀ ਇਤਿਹਾਸਕ ਘੋੜ ਸਵਾਰੀ ਖੇਡ ਨੂੰ ਜਿਉਂਦਾਂ ਰੱਖਣ ਦਾ ਉਪਰਾਲਾ ਕੀਤਾ।

ਉਨ੍ਹਾਂ ਇਸ ਮੌਕੇ ਤੇ ਪੋਨੀ ਘੋੜਿਆਂ ਦੀ ਪਰੇਡ ਦਾ ਅਨੰਦ ਵੀ ਮਾਣਿਆ। ਇਸ ਮੌਕੇ ਚੰਡੀਗੜ੍ਹ ਹੋਰਸ ਸ਼ੋਅ ਦੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਡਾਕਟਰ ਗੁਰਪ੍ਰੀਤ ਕੌਰ ਦਾ ਇਸ ਹੋਰਸ ਸ਼ੋਅ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਸ ਘੋੜ ਸਵਾਰੀ ਸ਼ੋਅ ਵਿੱਚ ਡਾਕਟਰ ਚਰਨਜੀਤ ਸਿੰਘ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਨੇ ਵੀ ਸ਼ਿਰਕਤ ਕੀਤੀ।


ਇਸ ਮੌਕੇ ਬੋਲਦਿਆਂ ਬੱਬੀ ਬਾਦਲ ਨੇ ਕਿਹਾ ਕਿ ਘੋੜ ਸਵਾਰੀ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨਾਲ ਜੁੜੀ ਹੋਈ ਖੇਡ ਹੈ ਜੋ ਪੰਜਾਬ ਦੇ ਹਰ ਇਕ ਪਰਿਵਾਰ ਦੇ ਖੂਨ ਵਿੱਚ ਹੈ ਅਤੇ ਇਹ ਖੇਡ ਸਾਨੂੰ ਪੰਥ ਦੀ ਵਿਰਾਸਤ ਵਿੱਚੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹpਇਸ ਮੌਕੇ ਹੋਮਲੈਡ ਦੇ ਐਮ.ਡੀ. ਉਮੰਗ ਜਿੰਦਲ, ਉਂਕਾਰ ਸਿੰਘ ਓ ਐਸ ਡੀ ਟੂ ਸੀ ਐਮ, ਨਰਿੰਦਰ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਬਰਾੜ, ਹਰਜਿੰਦਰ ਸਿੰਘ, ਦੀਪਇੰਦਰ ਸਿੰਘ ,ਕੋਸਿਕ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ

Published by:Ashish Sharma
First published:

Tags: Bhagwant Mann, Mohali, Punjab government