Home /News /punjab /

ਕਿਸਾਨਾਂ ਨਾਲ ਸਹਿਮਤੀ ਬਣ ਗਈ, ਭਲਕੇ ਨਹੀਂ ਦੇਣਗੇ ਧਰਨਾ : ਮੁੱਖ ਮੰਤਰੀ ਮਾਨ

ਕਿਸਾਨਾਂ ਨਾਲ ਸਹਿਮਤੀ ਬਣ ਗਈ, ਭਲਕੇ ਨਹੀਂ ਦੇਣਗੇ ਧਰਨਾ : ਮੁੱਖ ਮੰਤਰੀ ਮਾਨ

ਕਿਸਾਨਾਂ ਨਾਲ ਸਹਿਮਤੀ ਬਣ ਗਈ , ਭਲਕੇ ਨਹੀਂ ਦੇਣਗੇ ਧਰਨਾ : ਮੁੱਖ ਮੰਤਰੀ ਮਾਨ

ਕਿਸਾਨਾਂ ਨਾਲ ਸਹਿਮਤੀ ਬਣ ਗਈ , ਭਲਕੇ ਨਹੀਂ ਦੇਣਗੇ ਧਰਨਾ : ਮੁੱਖ ਮੰਤਰੀ ਮਾਨ

ਕਿਸਾਨਾਂ ਉਤੇ ਦਰਜ ਸਾਰੇ ਪਰਚੇ ਰੱਦ ਹੋਣਗੇ। 5 ਅਗੱਸਤ ਨੂੰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨੂੰ ਮਿਲੇਗੀ।

 • Share this:
  ਚੰਡੀਗੜ੍ਹ-  ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਸਮਾਪਤ ਹੋ ਚੁੱਕੀ ਹੈ। ਮੀਟਿੰਗ ਕਰੀਬ ਚਾਰ ਘੰਟੇ ਤੱਕ ਚਲੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਸਹਿਮਤੀ ਪ੍ਰਗਟਾਈ ਹੈ। ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ, ਸੋ ਕਿਸਾਨ ਹੁਣ ਸਹਿਮਤ ਹੋ ਗਏ ਹਨ ਕਿ ਉਹ ਕੱਲ੍ਹ ਪ੍ਰਦਰਸ਼ਨ ਨਹੀਂ ਕਰਨਗੇ।

  ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਕਿਸਾਨਾਂ ਉਤੇ ਦਰਜ ਸਾਰੇ ਪਰਚੇ ਰੱਦ ਹੋਣਗੇ। 5 ਅਗੱਸਤ ਨੂੰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨੂੰ ਮਿਲੇਗੀ। ਮਾਨ ਨੇ ਅੱਗੇ ਕਿਹਾ ਕਿ 100 ਕਰੋੜ ਦੀ ਪਹਿਲੀ ਕਿਸ਼ਤ 15 ਅਗਸਤ ਤੋਂ ਪਹਿਲਾ ਮਿਲੇਗੀ। ਗੰਨ ਦੇ ਬਕਾਏ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 7 ਸਤੰਬਰ ਤੱਕ ਗੰਨੇ ਦਾ ਭੁਗਤਾਨ ਕਰ ਦਿੱਤਾ ਜਾਵੇਗਾ।

  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ  ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਹਾ
  ਕੱਲ੍ਹ ਅਸੀਂ  ਪ੍ਰਦਰਸ਼ਨ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਅਸੀਂ ਇਕੱਠੇ 7 ਸਤੰਬਰ ਨੂੰ ਮੁੱਖ ਮੰਤਰੀ ਨਾਲ ਦੁਬਾਰਾ ਮੁਲਾਕਾਤ ਕਰਾਂਗੇ। ਜੇਕਰ 7 ਸਤੰਬਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਕੀ ਕਰਨਾ ਹੈ। ਡੱਲੇਵਾਲ ਨੇ ਕਿਹਾ ਕਿ   ਮੁੱਖ ਮੰਤਰੀ ਕੱਲ੍ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ  ਅਤੇ  ਵਿਧਾਇਕਾਂ ਤੋਂ ਉਨ੍ਹਾਂ ਦੇ ਸਰਕਲਾਂ ਬਾਰੇ ਫੀਡਬੈਕ ਲੈਣਗੇ।

  ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਨੇ ਕੱਲ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਕਿ ਕਿਸਾਨ ਭਲਕੇ ਪ੍ਰਦਰਸ਼ਨ ਨਹੀਂ ਕਰਨਗੇ। ਕਿਸਾਨਾਂ ਦੀਆਂ ਮੰਗਾਂ -

  1 ਗੰਨਾਂ ਮਿੱਲਾਂ 2022/23 ਦੇ ਸੀਜਨ ਲਈ 1 ਨਵੰਬਰ ਨੂੰ ਚਲਾਈਆਂ ਜਾਣ

  2 ਗੰਨੇ ਦੀ ਰੇਟ 360 ਗੰਨਾਂ ਮਿੱਲ ਵੱਲੋ ਇਕੋ ਕਿਸ਼ਤ ਚ ਪਾਇਆ ਜਏ 325+35 ਨਾਲ਼ ਨਹੀਂ

  3 ਗੰਨੇ ਦਾ ਬਕਾਇਆ ਸਰਕਾਰੀ ਅਤੇ ਪ੍ਰਾਈਵੇਟ ਮਿੱਲ ਵੱਲੋ ਸਰਕਰ ਵੱਲੋ 15 ਮਈ ਨੂੰ ਚੰਡੀਗੜ੍ਹ ਕੀਤੇ ਵਾਦੇ ਮੁਤਾਬਿਕ ਤੁਰੰਤ ਪਾਇਆ ਜਾਵੇ

  4 ਗੰਨੇ ਉੱਪਰ ਆ ਰਹੇ ਟਾਪ ਬੋਰਰ ਰੇਡ ਰੋਟ ਦੇ ਅਟੈਕ ਕਾਰਨ ਹੋ ਰਹੇ ਨੁਕਸਾਨ ਦਾ ਮੁਆਵਜਾ ਦੇਵੇ ਸਰਕਾਰ ਅਤੇ ਮਾਹਰ ਡਾਕਟਰ ਦੀ ਟੀਮ ਭੇਜ ਕੇ ਤੁਰੰਤ ਨਿਰੀਖਣ ਹੋਵੇ

  5 ਨਰਮੇ ਦਾ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਦੇਵੇ ਸਰਕਾਰ

  6 ਝੋਨੇ ਦੀ ਪਰਾਲੀ  ਦੀ ਸਾਂਭ ਸੰਭਾਲ ਲਈ ਸਬਸਿਡੀ ਦਾ ਅਗਊ ਐਲਾਨ ਕਰੇ ਸਰਕਾਰ
  Published by:Ashish Sharma
  First published:

  Tags: Bhagwant Mann, Meeting, Punjab farmers

  ਅਗਲੀ ਖਬਰ