ਕੈਪਟਨ ਸ਼ਾਮ 7 ਵਜੇ ਦੇਣਗੇ ਜਨਤਾ ਦੇ ਸਵਾਲਾਂ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਇੱਕ ਵਾਰ ਫਿਰ ਸੂਬੇ ਦੀ ਜਨਤਾ ਦੇ ਰੂਬਰੂ ਹੋਣਗੇ, ਕੈਪਟਨ ਸ਼ਾਮ 7 ਵਜੇ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ ਰਾਹੀਂ ਜਨਤਾ ਨਾਲ ਜੁੜਨਗੇ। ਇਸ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਜਨਤਾ ਵੱਲੋਂ ਭੇਜੇ ਸਵਾਲਾਂ 'ਚੋਂ ਕੁੱਝ ਚੁਨਿੰਦਾ ਸਵਾਲਾਂ ਦੇ ਜਵਾਬ ਵੀ ਦੇਣਗੇ।
ਮੁੱਖ ਮੰਤਰੀ ਵੱਲੋਂ ਜਨਤਾ ਤੋਂ ਸਵਾਲ ਲੈਣ ਦੇ ਲਈ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਗਿਆ ਹੈ:-
ਕੋਵਿਡ-19 ਤੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਲਈ ਤੁਹਾਡੇ ਸਵਾਲਾਂ ਤੇ ਸੁਝਾਵਾਂ ਦਾ ਮੈਨੂੰ ਇੰਤਜ਼ਾਰ ਹੈ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਕੋਲ ਸਾਨੂੰ ਦੱਸਣ ਲਈ ਸੁਚੱਜੇ ਸੁਝਾਅ ਹੋਣਗੇ। ਮੈਂ, ਇਸ ਸ਼ਨੀਵਾਰ #AskCaptain ਦੇ 11ਵੇਂ ਐਡੀਸ਼ਨ ਲਈ ਤੁਹਾਡੇ ਸਾਰਿਆਂ ਨਾਲ ਲਾਈਵ ਹੋਵਾਂਗਾ ਤੇ ਗੱਲਬਾਤ ਕਰਾਂਗਾ। ਆਪਣੇ ਸਵਾਲ ਤੇ ਸੁਝਾਅ ਮੈਨੂੰ ਜ਼ਰੂਰ ਭੇਜਿਓ।.
.Looking forward to listening to your questions, queries and suggestions to keep Punjab safe from Covid. With cases rising, I am sure you all must have valuable insights to offer. I will be Live with you all on Saturday for the 11th edition of #AskCaptain.
Published by: Ashish Sharma
First published: July 18, 2020, 14:58 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।